ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਦੀਵਾਲੀ ਦੇ ਮੌਕੇ ‘ਤੇ ਇਕ ਮੈਸੇਜ ਦੀ ਵਜ੍ਹਾ ਨਾਲ ਸੋਸ਼ਲ ਮੀਡੀਆ ‘ਤੇ ਟ੍ਰੋਲ ਹੋਣਾ ਪਿਆ ਹੈ। ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਦੇਖਦਿਆਂ ਵਿਰਾਟ ਕੋਹਲੀ ਨੇ ਲੋਕਾਂ ਨੂੰ ਪਟਾਕੇ ਨਾ ਚਲਾਉਣ ਦੀ ਅਪੀਲ ਕੀਤੀ ਸੀ। ਪਰ ਇਹ ਅਪੀਲ ਬਹੁਤ ਸਾਰੇ ਲੋਕਾਂ ਨੂੰ ਰਾਸ ਨਹੀਂ ਆਈ ਤੇ ਉਨ੍ਹਾਂ ਵਿਰਾਟ ਕੋਹਲੀ ‘ਤੇ ਹੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਵਿਰਾਟ ਕੋਹਲੀ ਦੇ ਸਮਰਥਨ ‘ਚ ਵੀ ਹਾਲਾਂਕਿ ਕੁਝ ਪ੍ਰਸ਼ੰਸਕ ਸਾਹਮਣੇ ਆਏ ਹਨ।


ਵਿਰਾਟ ਕੋਹਲੀ ਨੇ ਟਵਿਟਰ ‘ਤੇ ਇਕ ਵੀਡੀਓ ਜਾਰੀ ਕਰ ਕਿਹਾ, ‘ਮੇਰੇ ਵੱਲੋਂ ਤਹਾਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ। ਇਸ ਮੌਕੇ ‘ਤੇ ਤਹਾਨੂੰ ਸ਼ਾਂਤੀ ਤੇ ਖੁਸ਼ੀ ਮਿਲੇ। ਸਾਨੂੰ ਦੀਵਾਲੀ ਦੇ ਮੌਕੇ ਪਟਾਕੇ ਨਹੀਂ ਚਲਾਉਣੇ ਚਾਹੀਦੇ ਤੇ ਵਾਤਾਵਰਣ ਦੀ ਰੱਖਿਆ ਕਰਨੀ ਚਾਹੀਦੀ। ਤੁਸੀਂ ਸਾਰੇ ਆਪਣਾ ਧਿਆਨ ਰੱਖੋ।‘





ਵਿਰਾਟ ਕੋਹਲੀ ਦੇ ਪਟਾਕੇ ਨਾ ਚਲਾਉਣ ਦੀ ਅਪੀਲ ਦੇ ਚੱਲਦਿਆਂ ਹੀ ਲੋਕ ਉਨ੍ਹਾਂ ਪ੍ਰਤੀ ਆਪਣੇ ਗੁੱਸੇ ਇਜ਼ਹਾਰ ਕਰ ਰਹੇ ਹਨ। ਦੀਵਾਲੀ ਮੌਕੇ ਦਿੱਲੀ, ਹਰਿਆਣਾ ਸਮੇਤ ਕਈ ਸੂਬਿਆਂ ‘ਚ ਪਟਾਕਿਆਂ ਤੇ ਬੈਨ ਲਾਇਆ ਸੀ, ਪਰ ਕੁਝ ਸੂਬਿਆਂ ਨੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ।


ਵਿਰਾਟ ਕੋਹਲੀ ਨੂੰ ਨਿਸ਼ਾਨਾ ਬਣਾਉਂਦਿਆਂ ਕੁਝ ਲੋਕਾਂ ਨੇ ਹਾਲ ਹੀ ‘ਚ ਉਨ੍ਹਾਂ ਦਾ ਆਪਣਾ ਜਨਮ ਦਿਨ ਵੀ ਯਾਦ ਕਰਵਾਇਆ ਹੈ। ਜਦੋਂ ਯੂਏਈ ‘ਚ ਕੇਕ ਕੱਟਦਿਆਂ ਸਮੇਂ ਆਸਮਾਨ ‘ਚ ਪਟਾਕੇ ਚਲਾਏ ਗਏ ਸੀ। ਲੋਕਾਂ ਦਾ ਵਿਰਾਟ ਨੂੰ ਇਹੀ ਸਵਾਲ ਹੈ ਕਿ ਉਦੋਂ ਤਹਾਨੂੰ ਵਾਤਾਵਰਣ ਦੀ ਯਾਦ ਕਿਉਂ ਨਹੀਂ ਆਈ।


ਉੱਥੇ ਹੀ ਇਕ ਯੂਜ਼ਰ ਨੂੰ ਦੀਵਾਲੀ ਦੇ ਮੌਕੇ ‘ਤੇ ਵਿਰਾਟ ਕੋਹਲੀ ਦਾ ਸਲਾਹ ਦੇਣਾ ਰਾਸ ਨਹੀਂ ਆਇਆ ਹੈ। ਇਕ ਯੂਜ਼ਰ ਦਾ ਕਹਿਣਾ ਹੈ ਕਿ ਸਾਨੂੰ ਸਾਡੇ ਤਿਉਹਾਰ ਮੌਕੇ ਕਈ ਸਲਾਹ ਨਹੀਂ ਦਿੱਤੀ ਜਾਣੀ ਚਾਹੀਦੀ।


ਇਕ ਯੂਜ਼ਰ ਨੂੰ ਇਸ ਬਹਿਸ ‘ਚ ਵਿਰਾਟ ਕੋਹਲੀ ਦੇ ਲਾਈਫਸਟਾਇਲ ਨੂੰ ਵੀ ਲੈ ਆਂਦਾ। ਵਿਰਾਟ ਕੋਹਲੀ ਨੂੰ ਟ੍ਰੋਲ ਕਰਦਿਆਂ ਉਨ੍ਹਾਂ ਦੀਆਂ ਗੱਡੀਆਂ ਨੂੰ ਲੈਕੇ ਵੀ ਸਵਾਲ ਚੁੱਕੇ ਜਾ ਰਹੇ ਹਨ।


ਹਾਲਾਂਕਿ ਕੁਝ ਪ੍ਰਸ਼ੰਸਕ ਵਿਰਾਟ ਕੋਹਲੀ ਦੇ ਸਮਰਥਨ ‘ਚ ਆਏ ਹਨ। ਉਨ੍ਹਾਂ ਲਿਖਿਆ ਕਿ ਕੋਹਲੀ ਨੇ ਕੁਝ ਵੀ ਗਲਤ ਨਹੀਂ ਕਿਹਾ। ਇਕ ਹੋਰ ਯੂਜ਼ਰ ਨੇ ਕੋਹਲੀ ਨੂੰ ਸਹੀ ਠਹਿਰਾਉਂਦਿਆਂ ਉਨ੍ਹਾਂ ਨੂੰ ਨਿਡਰ ਦੱਸਿਆ ਤੇ ਕਿਹਾ ਕਿ ਅਜਿਹੀ ਹਿੰਮਤ ਹਰ ਕੋਈ ਨਹੀਂ ਕਰ ਪਾਉਂਦਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ