Virat Kohli on Lionel Messi and Cristiano Ronaldo: ਇਸ ਸਮੇਂ ਫੁੱਟਬਾਲ ਦੇ ਮਹਾਨ ਖਿਡਾਰੀਆਂ 'ਚੋਂ ਇਕ ਅਰਜਨਟੀਨਾ ਦੇ ਦਿੱਗਜ ਖਿਡਾਰੀ ਲਿਓਨਲ ਮੇਸੀ (Lionel Messi) ਅਤੇ ਪੁਰਤਗਾਲ ਦੇ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ (Cristiano Ronaldo) ਇਕ ਫੋਟੋ 'ਚ ਇਕੱਠੇ ਨਜ਼ਰ ਆ ਰਹੇ ਹਨ। ਦਰਅਸਲ, ਮੇਸੀ ਅਤੇ ਰੋਨਾਲਡੋ ਦੀ ਇਕੱਠੇ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹੁਣ ਭਾਰਤ ਦੇ ਦਿੱਗਜ ਕ੍ਰਿਕਟਰ ਵਿਰਾਟ ਕੋਹਲੀ (Virat Kohli) ਨੇ ਇਸ ਤਸਵੀਰ 'ਤੇ ਖਾਸ ਪ੍ਰਤੀਕਿਰਿਆ ਦਿੱਤੀ ਹੈ। ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੋਵਾਂ ਫੁੱਟਬਾਲ ਦਿੱਗਜਾਂ ਦੀ ਇਕੱਠੇ ਤਸਵੀਰ ਦੇਖ ਕੇ ਹੈਰਾਨ ਰਹਿ ਗਏ ਹਨ।


ਵਿਰਾਟ ਨੇ ਦਿੱਤੀ ਹੈ ਖਾਸ ਪ੍ਰਤੀਕਿਰਿਆ 


ਕ੍ਰਿਸਟੀਆਨੋ ਰੋਨਾਲਡੋ ਅਤੇ ਲਿਓਨੇਲ ਮੇਸੀ ਦੀ ਇਹ ਤਸਵੀਰ ਲੂਈ ਵਿਟਨ ਦੇ ਇਸ਼ਤਿਹਾਰ ਲਈ ਲਈ ਗਈ ਸੀ। ਦੋਵਾਂ ਦਿੱਗਜਾਂ ਦੀ ਇਹ ਖਾਸ ਤਸਵੀਰ ਅਮਰੀਕੀ ਫੋਟੋਗ੍ਰਾਫਰ ਐਨੀ ਲੀਬੋਵਿਟਜ਼ ਨੇ ਕਲਿੱਕ ਕੀਤੀ ਹੈ। ਇਸ ਨਾਲ ਹੀ ਭਾਰਤੀ ਟੀਮ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਇਸ ਖਾਸ ਤਸਵੀਰ ਨੂੰ ਦੇਖ ਕੇ ਹੈਰਾਨ ਰਹਿ ਗਏ ਹਨ। ਇਸ ਖਾਸ ਤਸਵੀਰ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ, ''What a picture''। ਇਨ੍ਹਾਂ ਦੋਵਾਂ ਦੀਆਂ ਫੋਟੋਆਂ 'ਤੇ ਵਿਰਾਟ ਦੀ ਇਹ ਪ੍ਰਤੀਕਿਰਿਆ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੂਜੇ ਪਾਸੇ ਇਸ ਤਸਵੀਰ ਦੀ ਗੱਲ ਕਰੀਏ ਤਾਂ ਪ੍ਰਸ਼ੰਸਕ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਫੋਟੋ 'ਤੇ ਹੁਣ ਤੱਕ ਲੱਖਾਂ ਲਾਈਕਸ ਅਤੇ ਕਮੈਂਟ ਆ ਚੁੱਕੇ ਹਨ।


 


 






ਮੇਸੀ ਅਤੇ ਰੋਨਾਲਡੋ ਜਿੱਤਣ ਉਤਰਨਗੇ ਆਪਣਾ ਪਹਿਲਾ ਵਿਸ਼ਵ ਕੱਪ 


ਕਤਰ ਵਿੱਚ ਸ਼ੁਰੂ ਹੋਏ ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਮੈਚ 18 ਦਸੰਬਰ ਨੂੰ ਲੁਸੈਲ ਸਟੇਡੀਅਮ ਦੋਹਾ ਵਿੱਚ ਖੇਡਿਆ ਜਾਵੇਗਾ। ਇਸ ਵਾਰ ਰੋਨਾਲਡੋ ਅਤੇ ਮੇਸੀ ਦੋਵੇਂ ਇਸ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰਨਗੇ। ਜੇਕਰ ਦੋਵੇਂ ਖਿਡਾਰੀ ਇਸ ਵਾਰ ਵਿਸ਼ਵ ਕੱਪ ਫਾਈਨਲ 'ਚ ਨਹੀਂ ਪਹੁੰਚ ਸਕੇ ਤਾਂ ਅਗਲਾ ਮੌਕਾ 2026 ਦੇ ਫੀਫਾ ਵਿਸ਼ਵ ਕੱਪ 'ਚ ਆਵੇਗਾ। ਉਸ ਸਮੇਂ ਮੇਸੀ 39 ਅਤੇ ਰੋਨਾਲਡੋ 41 ਸਾਲ ਦੇ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਫੀਫਾ ਵਿਸ਼ਵ ਕੱਪ ਸ਼ੁਰੂ ਹੋ ਚੁੱਕਾ ਹੈ। ਇਸ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਇਕਵਾਡੋਰ ਨੇ ਮੇਜ਼ਬਾਨ ਕਤਰ ਨੂੰ 2-0 ਨਾਲ ਹਰਾਇਆ ਸੀ।