ਵੈਲਿੰਗਟਨ: ਕ੍ਰਿਕਟ ਦੀ ਭਾਰਤੀ ਟੀਮ ਨੂੰ ਵਿਰਾਟ ਕੋਹਲੀ ਵਰਗੇ ਬੱਲੇਬਾਜ਼ ਤੇ ਕਪਤਾਨ ਦੀ ਜ਼ਰੂਰਤ ਹੈ। ਇਸ ਗੱਲ ਨੂੰ ਖੁਦ ਵਿਰਾਟ ਕੋਹਲੀ ਵੀ ਮੰਨਦੇ ਹਨ ਪਰ ਵਰਲਡ ਕੱਪ ਨੂੰ ਦੇਖਦਿਆਂ 2023 ਦੇ ਬਾਅਦ ਕੋਹਲੀ ਕ੍ਰਿਕਟ ਦੇ ਇੱਕ ਫਾਰਮੈਟ ਨੂੰ ਅਲਵਿਦਾ ਕਹਿ ਸਕਦੇ ਹਨ।


ਨਿਊਜ਼ੀਲੈਂਡ ਖ਼ਿਲਾਫ਼ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਦੋ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਕੋਹਲੀ ਦਾ ਕਹਿਣਾ ਸੀ, "ਮੈਂ ਫਿਲਹਾਲ ਵੱਡੇ ਟਾਰਗੇਟ 'ਤੇ ਫੌਕਸ ਕਰ ਰਿਹਾ ਹਾਂ ਤੇ ਖੁਦ ਨੂੰ ਅਗਲੇ ਤਿੰਨ ਸਾਲਾਂ ਲਈ ਤਿਆਰ ਕਰ ਰਿਹਾ ਹਾਂ। ਹਾਲਾਂਕਿ ਇਸ ਤੋਂ ਬਾਅਦ ਇਸ 'ਤੇ ਵਿਚਾਰ ਕੀਤਾ ਜਾ ਸਕਦਾ ਹੈ ਕਿ ਤਿੰਨੋਂ ਫਾਰਮੈਟ ਖੇਡਣੇ ਜਾਂ ਨਹੀਂ।"

ਵਰਲਡ ਕੱਪ 'ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ "ਇਹ ਕੋਈ ਅਜਿਹੀ ਚੀਜ਼ ਨਹੀਂ ਜਿਸ ਨੂੰ ਲੁਕਾਇਆ ਜਾ ਸਕੇ। ਪਿਛਲੇ ਅੱਠ ਸਾਲਾਂ ਤੋਂ ਮੈਂ ਇੱਕ ਸਾਲ 'ਚ ਲਗਪਗ 300 ਦਿਨ ਬਿਜ਼ੀ ਰਹਿੰਦਾ ਹਾਂ, ਇਸ 'ਚ ਮੈਚ ਖੇਢਣ ਤੋਂ ਲੈ ਕੇ ਟਰੈਵਲਿੰਗ ਤੇ ਪ੍ਰੈਕਟਿਸ ਸੈਸ਼ਨ ਸਭ ਕੁਝ ਸ਼ਾਮਲ ਹੈ।"