ਇਸ ਫੋਟੋਗ੍ਰਾਫਰ ਲਈ ਟੌਪਲੈੱਸ ਹੋਈ ਭੂਮੀ ਪੇਡਨੇਕਰ
ਏਬੀਪੀ ਸਾਂਝਾ | 19 Feb 2020 09:58 AM (IST)
ਭੂਮੀ ਆਪਣੇ ਫੈਨਸ ਨੂੰ ਹੈਰਾਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ। ਹਾਲ ਹੀ 'ਚ ਉਨ੍ਹਾਂ ਫੋਟੋਗ੍ਰਾਫਰ ਡੱਬੂ ਰਤਨਾਨੀ ਲਈ ਟੌਪਲੈੱਸ ਸ਼ੂਟ ਕਰਵਾਇਆ ਹੈ।
ਭੂਮੀ ਪੇਡਨੇਕਰ ਅਕਸਰ ਇਹ ਕਹਿੰਦੀ ਨਜ਼ਰ ਆਉਂਦੀ ਹੈ ਕਿ ਉਹ ਆਪਣੇ ਕਿਰਦਾਰਾਂ ਦੇ ਚਲਦਿਆਂ ਇੱਕ ਛਵੀ 'ਚ ਬੱਝ ਗਈ ਹੈ। ਜ਼ਿਆਦਾਤਰ ਦਰਸ਼ਕ ਉਨ੍ਹਾਂ ਨੂੰ ਡੀਗਲੈਮ ਸਮਝਦੇ ਹਨ। ਪਰ ਭੂਮੀ ਆਪਣੇ ਫੈਨਸ ਨੂੰ ਹੈਰਾਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ। ਹਾਲ ਹੀ 'ਚ ਉਨ੍ਹਾਂ ਫੋਟੋਗ੍ਰਾਫਰ ਡੱਬੂ ਰਤਨਾਨੀ ਲਈ ਟੌਪਲੈੱਸ ਸ਼ੂਟ ਕਰਵਾਇਆ ਹੈ। ਉਨ੍ਹਾਂ ਦੇ ਕੈਲੇਂਡਰ ਲਈ ਭੂਮੀ ਨੇ ਫੋਟੋ ਕਲਿਕ ਕਰਵਾਈ ਹੈ ਜਿਸ 'ਚ ਉਹ ਵਾਥਟੱਬ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਖੁਦ ਆਪਣੀ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਫੋਟੋ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਫੋਟੋ ਜੁਲਾਈ ਦੇ ਮਹੀਨੇ ਲਈ ਹੈ। ਭੂਮੀ ਦੇ ਇਸ ਪੋਸਟ 'ਤੇ ਫੈਨਸ ਵੀ ਮਜ਼ੇਦਾਰ ਰਿਐਕਟ ਕਰ ਰਹੇ ਹਨ। ਜਿੱਥੇ ਕੁੱਝ ਯੂਜ਼ਰਸ ਇਸ ਫੋਟੋ 'ਚ ਭੂਮੀ ਦੇ ਅੰਦਾਜ਼ ਨੂੰ ਬੋਲਡ ਤੇ ਖੂਬਸੂਰਤ ਦੱਸ ਰਹੇ ਹਨ ਤਾਂ ਉੱਥੇ ਹੀ ਕੁੱਝ ਇਸ ਨੂੰ ਬੇਹੁਦਾ ਤੇ ਅਸ਼ਲੀਲ ਵੀ ਕਹਿ ਰਹੇ ਹਨ। ਦਸ ਦਈਏ ਕਿ ਭੂਮੀ ਜਲਦ ਹੀ ਆਪਣੀ ਨਵੀਂ ਫਿਲਮ 'ਦੁਰਗਾਵਤੀ' 'ਚ ਦਿਖਾਈ ਦੇਵੇਗੀ। ਇਹ ਫਿਲਮ ਪੂਰੀ ਤਰ੍ਹਾਂ ਨਾਲ ਫੀਮੇਲ ਕੈਰੇਕਟਰ 'ਤੇ ਕੇਂਦਰਿਤ ਹੈ।