ਇਸ ਮਾਮਲੇ 'ਚ ਵਿਰਾਟ ਸਭ ਤੋਂ ਅੱਗੇ
ਵਿਰਾਟ ਕੋਹਲੀ 204 ਰਨ ਬਣਾ ਕੇ ਆਊਟ ਹੋਏ।
ਵਿਰਾਟ ਕੋਹਲੀ ਨੇ 246 ਗੇਂਦਾਂ 'ਤੇ 24 ਚੌਕਿਆਂ ਦੀ ਮਦਦ ਨਾਲ 204 ਰਨ ਦੀ ਪਾਰੀ ਖੇਡੀ। ਕਪਤਾਨ ਵਿਰਾਟ ਕੋਹਲੀ ਲਈ ਸਾਲ 2016 ਬੇਹਦ ਦਮਦਾਰ ਸਾਬਿਤ ਹੋਇਆ ਹੈ।
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਜਬਰਦਸਤ ਫਾਰਮ ਜਾਰੀ ਹੈ। ਵਿਰਾਟ ਨੇ ਬੰਗਲਾਦੇਸ਼ ਖਿਲਾਫ ਹੈਦਰਾਬਾਦ ਦੇ ਮੈਦਾਨ 'ਤੇ ਦੋਹਰਾ ਸੈਂਕੜਾ ਠੋਕਿਆ।
ਵਿਰਾਟ ਨੇ ਇਸ ਸਾਲ ਪਹਿਲਾਂ ਵੈਸਟ ਇੰਡੀਜ਼ ਖਿਲਾਫ ਦੋਹਰਾ ਸੈਂਕੜਾ ਜੜਿਆ ਅਤੇ ਫਿਰ ਨਿਊਜ਼ੀਲੈਂਡ ਖਿਲਾਫ ਵੀ ਟੈਸਟ ਸੀਰੀਜ਼ ਦੌਰਾਨ ਦੋਹਰਾ ਸੈਂਕੜਾ ਠੋਕਿਆ।
ਇਸਤੋਂ ਬਾਅਦ ਵਿਰਾਟ ਕੋਹਲੀ ਨੇ ਇੰਗਲੈਂਡ ਖਿਲਾਫ ਦੋਹਰਾ ਸੈਂਕੜਾ ਠੋਕਿਆ।
ਆਪਣੀ ਇਸ ਪਾਰੀ ਦੇ ਨਾਲ ਹੀ ਵਿਰਾਟ ਕੋਹਲੀ ਨੇ ਇੱਕ ਅਨੋਖਾ ਰਿਕਾਰਡ ਆਪਣੇ ਨਾਮ ਕਰ ਲਿਆ। ਵਿਰਾਟ ਕੋਹਲੀ ਲਗਾਤਾਰ 4 ਸੀਰੀਜ਼ 'ਚ ਦੋਹਰਾ ਸੈਂਕੜਾ ਜੜਨ ਵਾਲੇ ਵਿਸ਼ਵ ਦੇ ਪਹਿਲੇ ਬੱਲੇਬਾਜ ਬਣ ਗਏ ਹਨ।
ਵਿਰਾਟ ਕੋਹਲੀ ਤੋਂ ਪਹਿਲਾਂ ਰਾਹੁਲ ਦ੍ਰਵਿੜ ਅਤੇ ਸਰ ਡਾਨ ਬ੍ਰੈਡਮੈਨ ਨੇ ਲਗਾਤਾਰ 3 ਸੀਰੀਜ਼ 'ਚ ਦੋਹਰੇ ਸੈਂਕੜੇ ਜੜਕੇ ਰਿਕਾਰਡ ਬੁਕਸ 'ਚ ਆਪਣਾ ਨਾਮ ਦਰਜ ਕਰਵਾਇਆ ਸੀ।
ਪਰ ਹੁਣ ਵਿਰਾਟ ਨੇ ਇਨ੍ਹਾਂ ਦਿੱਗਜਾਂ ਨੂੰ ਵੀ ਪਿੱਛੇ ਛਡ ਦਿੱਤਾ ਹੈ।