ਪਹਿਲੇ ਦਿਨ ਟੀਮ ਇੰਡੀਆ ਦੀ ਬੱਲੇ-ਬੱਲੇ
ਇਸਤੋਂ ਬਾਅਦ ਚੌਥੇ ਵਿਕਟ ਲਈ ਵਿਰਾਟ ਕੋਹਲੀ ਅਤੇ ਅਜਿੰਕਿਆ ਰਹਾਣੇ ਨੇ ਮਿਲਕੇ 122 ਰਨ ਦੇ ਨਾਬਾਦ ਪਾਰਟਨਰਸ਼ਿਪ ਕੀਤੀ।
ਟੀਮ ਇੰਡੀਆ ਨੇ ਦਿਨ ਦਾ ਖੇਡ ਖਤਮ ਹੋਣ ਤਕ 3 ਵਿਕਟ ਗਵਾ ਕੇ 356 ਰਨ ਬਣਾ ਲਏ ਸਨ। ਕਪਤਾਨ ਵਿਰਾਟ ਕੋਹਲੀ 111 ਰਨ ਬਣਾ ਕੇ ਨਾਬਾਦ ਸਨ। ਅਜਿੰਕਿਆ ਰਹਾਣੇ 45 ਰਨ ਬਣਾ ਕੇ ਨਾਬਾਦ ਸਨ।
ਟੀਮ ਇੰਡੀਆ ਲਈ ਵਿਰਾਟ ਕੋਹਲੀ ਨੇ ਕਪਤਾਨੀ ਪਾਰੀ ਖੇਡੀ ਹੈ। ਵਿਰਾਟ ਕੋਹਲੀ ਨੇ ਸੈਂਕੜਾ ਜੜਿਆ ਅਤੇ ਟੀਮ ਇੰਡੀਆ ਨੂੰ ਦਿਨ ਦਾ ਖੇਡ ਖਤਮ ਹੋਣ ਤਕ ਬੇਹਦ ਮਜਬੂਤ ਸਥਿਤੀ 'ਚ ਪਹੁੰਚਾ ਦਿੱਤਾ।
ਵਿਰਾਟ ਕੋਹਲੀ ਨੇ 130 ਗੇਂਦਾਂ 'ਤੇ 10 ਚੌਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਇਹ ਵਿਰਾਟ ਦਾ ਟੈਸਟ ਮੈਚਿਸ 'ਚ 16ਵਾਂ ਸੈਂਕੜਾ ਹੈ।
ਇਸ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਲੋਕੇਸ਼ ਰਾਹੁਲ 2 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਪਰ ਫਿਰ ਮੁਰਲੀ ਵਿਜੈ ਅਤੇ ਚੇਤੇਸ਼ਵਰ ਪੁਜਾਰਾ ਨੇ ਮਿਲਕੇ ਭਾਰਤੀ ਪਾਰੀ ਨੂੰ ਸੰਭਾਲਿਆ।
ਦੋਨਾ ਨੇ ਮਿਲਕੇ ਦੂਜੇ ਵਿਕਟ ਲਈ 178 ਰਨ ਜੋੜੇ। ਪੁਜਾਰਾ 83 ਰਨ ਬਣਾ ਕੇ ਆਊਟ ਹੋਏ।
ਫਿਰ ਆਊਟ ਹੋਣ ਤੋਂ ਪਹਿਲਾਂ ਮੁਰਲੀ ਵਿਜੈ ਨੇ ਵਿਰਾਟ ਨਾਲ ਮਿਲਕੇ ਤੀਜੇ ਵਿਕਟ ਲਈ 54 ਰਨ ਦੀ ਪਾਰਟਨਰਸ਼ਿਪ ਕੀਤੀ।
ਇਸਤੋਂ ਪਹਿਲਾਂ ਟੀਮ ਇੰਡੀਆ ਲਈ ਮੁਰਲੀ ਵਿਜੈ ਨੇ ਵੀ ਸੈਂਕੜਾ ਜੜਿਆ। ਮੁਰਲੀ ਵਿਜੈ ਨੇ 108 ਰਨ ਦੀ ਪਾਰੀ ਖੇਡੀ। ਵਿਜੈ ਦੀ ਪਾਰੀ 'ਚ 12 ਚੌਕੇ ਅਤੇ 1 ਛੱਕਾ ਸ਼ਾਮਿਲ ਸੀ।