ਟੈਸਟ ਸੀਰੀਜ਼ ਤੋਂ ਪਹਿਲਾਂ ਵਿਰਾਟ ਦੇ ਤੇਵਰ
ਪੁਣੇ 'ਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਭਿੜਦੀਆਂ ਨਜਰ ਆਉਣਗੀਆਂ। ਵਿਰਾਟ ਨੇ ਚੇਤਾਵਨੀ ਦਿੱਤੀ ਕਿ 'ਸਾਨੂੰ ਛੇੜਿਆ ਦਾ ਬਖਸ਼ਾਂਗੇ ਨਹੀਂ।'
ਵੀਰਵਾਰ ਤੋਂ ਪੁਣੇ 'ਚ ਸ਼ੁਰੂ ਹੋਣ ਜਾ ਰਹੇ ਭਾਰਤ-ਆਸਟ੍ਰੇਲੀਆ ਟੈਸਟ ਸੀਰੀਜ਼ ਦੇ ਪਹਿਲੇ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਆਸਟ੍ਰੇਲੀਆ ਨੂੰ ਚੇਤਾਵਨੀ ਦਿੱਤੀ ਹੈ।
ਵਿਰਾਟ ਨੇ ਕਿਹਾ 'ਮੈਂ ਆਖਰੀ ਵਾਰ ਜਦ ਸਟਾਰਕ ਦਾ ਸਾਹਮਣਾ ਕੀਤਾ ਸੀ ਤਾਂ ਉਸਦੀ ਤੁਲਨਾ 'ਚ ਅੱਜ ਸਟਾਰਕ ਕਿਤੇ ਬੇਹਤਰ ਗੇਂਦਬਾਜ਼ ਬਣ ਗਏ ਹਨ।
ਵਿਰਾਟ ਨੇ ਕਿਹਾ ਕਿ ਸਟਾਰਕ ਦੀ ਗੇਂਦਬਾਜ਼ੀ 'ਚ ਕਾਫੀ ਸੁਧਾਰ ਹੋਇਆ ਹੈ ਅਤੇ ਮਿਚਲ ਸਟਾਰਕ ਆਸਟ੍ਰੇਲੀਆ ਦੀ ਮਜਬੂਤ ਕੜੀ ਬਣ ਕੇ ਉਭਰੇ ਹਨ।'
ਪਰ ਸਲੈਜਿੰਗ ਦੇ ਮਾਮਲੇ 'ਚ ਵਿਰਾਟ ਕੋਹਲੀ ਨੇ ਕਿਹਾ ਕਿ 'ਅਸੀਂ ਸ਼ੁਰੂਆਤ ਨਹੀਂ ਕਰਾਂਗੇ। ਪਰ ਜੇਕਰ ਕਿਸੇ ਨੇ ਉਕਸਾਇਆ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ।'
ਵਿਰਾਟ ਨੇ ਕਿਹਾ ਕਿ ਆਸਟ੍ਰੇਲੀਆ ਦੇ ਜਾਦਾ ਖਿਡਾਰੀਆਂ ਨਾਲ ਉਨ੍ਹਾਂ ਦਾ ਚੰਗਾ ਬਰਤਾਵ ਹੈ ਪਰ ਜੇਕਰ ਮੈਦਾਨ 'ਚ ਕੁਝ ਵੀ ਹੋਇਆ ਤਾਂ ਓਹ ਉਸਦਾ ਜਵਾਬ ਦੇਣਾ ਜਾਣਦੇ ਹਨ। ਵਿਰਾਟ ਨੇ ਕਿਹਾ ਕਿ ਟੀਮ ਆਸਟ੍ਰੇਲੀਆ ਖਿਲਾਫ ਟੈਸਟ ਮੈਚ 'ਚ ਵਧੇ ਹੋਏ ਮਨੋਬਲ ਨਾਲ ਮੈਦਾਨ 'ਤੇ ਉਤਰੇਗੀ।