ਵਿਰਾਟ ਨੇ ਮੰਗਣੀ ਬਾਰੇ ਕੀਤਾ ਖੁਲਾਸਾ
Virat Kohli Verified account @imVkohli we aren't getting engaged & if we were going to,we wouldn't hide it. Simple... (1/2) Virat Kohli Verified account @imVkohli (2/2)Since news channels cant resist selling false rumours & keeping you confused, we are just ending the confusion :)
ਵਿਰਾਟ ਅਤੇ ਅਨੁਸ਼ਕਾ ਰਿਸ਼ੀਕੇਸ਼ ਤੋਂ 12km ਅੱਗੇ ਨਰੇਂਦਰਨਗਰ ਦੇ ਆਨੰਦਾ ਹੋਟਲ 'ਚ ਰੁਕੇ ਹਨ। ਸਪਾ ਅਤੇ ਮੈਡੀਟੇਸ਼ਨ ਲਈ ਮਸ਼ਹੂਰ ਇਸ ਹੋਟਲ 'ਚ ਦੋਨਾ ਦੇ ਕੁਝ ਦਿਨ ਰੁਕਣ ਦੀ ਖਬਰ ਸੀ। ਨਿਊ ਈਅਰ ਦੋਨੇ ਇਥੇ ਹੀ ਮਨਾਉਣਗੇ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਸੀ।
ਪਰ ਫਿਰ ਇਹ ਖਬਰਾਂ ਆਉਣ ਲੱਗੀਆਂ ਕਿ ਦੋਨਾ ਲਈ ਹੋਟਲ 'ਚ ਕ੍ਰਿਸਮਸ ਪਾਰਟੀ ਰਖੀ ਗਈ ਸੀ ਅਤੇ ਇਥੇ ਹੀ ਦੋਨੇ ਮੰਗਣੀ ਕਰਵਾਉਣਗੇ। ਪਰ ਹੁਣ ਇਨ੍ਹਾਂ ਖਬਰਾਂ ਨੂੰ ਖੁਦ ਵਿਰਾਟ ਕੋਹਲੀ ਨੇ ਗਲਤ ਅਤੇ ਬੇਬੁਨਿਆਦ ਦੱਸਿਆ ਹੈ।
ਵਿਰਾਟ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਮੰਗਣੀ ਕਰਵਾਉਣੀ ਹੋਵੇਗੀ ਤਾਂ ਓਹ ਇਸ ਗੱਲ ਨੂੰ ਲਕੋਣਗੇ ਨਹੀਂ ਸਗੋਂ ਆਪਣੇ ਚਾਹੁਣ ਵਾਲਿਆਂ ਨਾਲ ਇਸ ਖਬਰ ਨੂੰ ਸਾਂਝੀ ਕਰਨਗੇ। ਵਿਰਾਟ ਨੇ ਸਾਫ ਕੀਤਾ ਕਿ ਓਹ ਅਜੇ ਮੰਗਣੀ ਨਹੀਂ ਕਰਵਾ ਰਹੇ। ਵਿਰਾਟ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਵਿਰਾਟ ਕੋਹਲੀ ਦਾ ਟਵੀਟ
ਖਬਰਾਂ ਸਨ ਕਿ ਇੰਗਲੈਂਡ ਖਿਲਾਫ ਲੰਮੀ ਟੈਸਟ ਸੀਰੀਜ਼ ਤੋਂ ਬਾਅਦ ਟੀਮ ਇੰਡੀਆ ਦੇ ਟੈਸਟ ਕਪਤਾਨ ਵਿਰਾਟ ਕੋਹਲੀ ਆਪਣੀ ਗਰਲਫਰੈਂਡ ਅਨੁਸ਼ਕਾ ਸ਼ਰਮਾ ਨਾਲ ਕ੍ਰਿਸਮਸ ਅਤੇ ਨਿਊ ਈਅਰ ਮਨਾਉਣ ਦੇ ਇਰਾਦੇ ਨਾਲ ਉੱਤਰਾਖੰਡ ਪਹੁੰਚੇ ਹਨ। ਦੋਨਾ ਨੂੰ ਬੀਤੇ ਸ਼ਨੀਵਾਰ ਨੂੰ ਜਾਲੀ ਗਰਾਂਟ ਹਵਾਈ ਅੱਡੇ 'ਤੇ ਸਪਾਟ ਕੀਤਾ ਗਿਆ। ਪਰ ਇਸ ਖਬਰ 'ਚ ਇੱਕ ਟਵਿਸਟ ਉਸ ਵੇਲੇ ਆ ਗਿਆ ਜਦ ਦੋਨਾ ਦੇ ਮੰਗਣੀ ਕਰਵਾਉਣ ਦੀ ਖਬਰ ਵਾਇਰਲ ਹੋਣ ਲੱਗੀ।
ਖਬਰਾਂ ਆ ਰਹੀਆਂ ਸਨ ਕਿ ਟੀਮ ਇੰਡੀਆ ਦੇ ਟੈਸਟ ਕਪਤਾਨ ਵਿਰਾਟ ਕੋਹਲੀ ਅਤੇ ਸਟਾਰ ਅਦਾਕਾਰਾ ਅਨੁਸ਼ਕਾ ਸ਼ਰਮਾ ਉੱਤਰਾਖੰਡ 'ਚ ਮੰਗਣੀ ਕਰਵਾਉਣ ਪਹੁੰਚੇ ਹਨ। ਇਹ ਵੀ ਖਬਰਾਂ ਆ ਰਹੀਆਂ ਸਨ ਕਿ ਦੋਨੇ ਨਵੇਂ ਸਾਲ ਦੀ ਸ਼ਾਮ ਮੰਗਣੀ ਕਰਵਾਉਣਗੇ। ਦੋਨਾ ਦੀ ਮੰਗਣੀ ਦੀ ਖਬਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਸੀ। ਪਰ ਹੁਣ ਇਸ ਮਾਮਲੇ 'ਚ ਵਿਰਾਟ ਕੋਹਲੀ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਇਹ ਖਬਰਾਂ ਗਲਤ ਹਨ।