ਅਨੁਸ਼ਕਾ ਤੋਂ ਬਾਅਦ ਵਿਰਾਟ ਨੇ ਲਤਾੜਿਆ
ਬੈਂਗਲੁਰੂ 'ਚ ਇੱਕ ਲੜਕੀ ਨਾਲ ਹੋਈ ਬਦਸਲੂਕੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸਤੇ ਵਿਰਾਟ ਕੋਹਲੀ ਦਾ ਰੀਐਕਸ਼ਨ ਆਇਆ ਹੈ। ਵਿਰਾਟ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਆਪਣੀ ਸੋਚ ਬਦਲੀ ਜਾਏ ਤਾਂ ਆਲੇ-ਦੁਆਲੇ ਦੀ ਦੁਨੀਆ ਆਪਣੇ-ਆਪ ਬਦਲ ਜਾਵੇਗੀ।
'ਕੁਝ ਲੋਕ ਸੋਚਦੇ ਹਨ ਕਿ ਸ਼ਾਇਦ ਲੜਕੀ ਨੇ ਛੋਟੇ ਕਪੜੇ ਪਾਏ ਸਨ ਅਤੇ ਇਸਲਈ ਉਸ ਨਾਲ ਅਜਿਹਾ ਹੋਣਾ ਸਹੀ ਹੈ। ਪਰ ਅਸਲ 'ਚ ਉਸਨੇ ਕੀ ਪਾਉਣਾ ਹੈ ਇਹ ਉਸਦੀ ਮਰਜੀ ਹੈ। ਕੁਝ ਲੋਕ ਖੜੇ ਹੋਕੇ ਤਮਾਸ਼ਾ ਵੇਖਦੇ ਹਨ। ਇਹ ਸਾਡੀ ਮਰਦਾਂ ਦੀ ਜਿੰਮੇਦਾਰੀ ਬਣਦੀ ਹੈ ਕਿ ਅਜੇਹੀ ਹਰਕਤ ਖਿਲਾਫ ਆਵਾਜ ਚੁੱਕੀ ਜਾਵੇ।
ਦੂਜੇ ਲੜਕੇ ਨੇ ਵੀ ਉਸਦੀ ਮਦਦ ਕੀਤੀ। ਇਸ ਮਾਮਲੇ 'ਚ 4 ਆਰੋਪੀਆਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ।
ਦਸ ਦਈਏ ਕਿ ਨਿਊ ਈਅਰ ਦੀ ਰਾਤ ਬੈਂਗਲੁਰੂ 'ਚ ਕੁਝ ਮਨਚਲਿਆਂ ਨੇ ਇੱਕ ਲੜਕੀ ਦਾ ਪਿੱਛਾ ਕੀਤਾ ਸੀ। ਜਦ ਇਹ ਲੜਕੀ ਆਟੋ ਤੋਂ ਉਤਰਕੇ ਗਲੀ 'ਚ ਦਾਖਿਲ ਹੋਈ ਤਾਂ 2 ਸਕੂਟਰ ਸਵਾਰ ਉਸਦੇ ਪਿੱਛੇ ਗਲੀ 'ਚ ਆ ਗਏ ਅਤੇ ਇੱਕ ਲੜਕੇ ਨੇ ਲੜਕੀ ਨਾਲ ਜਬਰਦਸਤੀ ਕੀਤੀ।
ਸੋਚ ਕੇ ਵੇਖੋ ਜੇਕਰ ਇਸ ਜਗ੍ਹਾ ਤੁਹਾਡਾ ਪਰਿਵਾਰ ਹੁੰਦਾ ਤਾਂ ਕੀ ਹੁੰਦਾ। ਜੈ ਹਿੰਦ।' ਵਿਰਾਟ ਕੋਹਲੀ ਤੋਂ ਪਹਿਲਾਂ ਉਨ੍ਹਾਂ ਦੀ ਗਰਲਫਰੈਂਡ ਅਨੁਸ਼ਕਾ ਸ਼ਰਮਾ ਨੇ ਵੀ ਇਸ ਮਾਮਲੇ 'ਚ ਆਵਾਜ ਚੁੱਕੀ ਸੀ।
ਬੈਂਗਲੁਰੂ 'ਚ ਇੱਕ ਲੜਕੀ ਨਾਲ ਹੋਈ ਬਦਸਲੂਕੀ ਦੀ ਹੈਰਾਨ ਕਰ ਦੇਣ ਵਾਲੀ ਵੀਡੀਓ 'ਤੇ ਵਿਰਾਟ ਨੇ ਕਿਹਾ 'ਬੈਂਗਲੁਰੂ 'ਚ ਜੋ ਵੀ ਹੋਇਆ ਓਹ ਮੇਰੇ ਲਈ ਬੇਹਦ ਹੈਰਾਨ ਕਰ ਦੇਣ ਵਾਲਾ ਹੈ। ਉਸ ਕੁੜੀ ਨਾਲ ਅਜਿਹੇ ਬਦਸਲੂਕੀ ਹੋ ਰਹੀ ਸੀ ਅਤੇ ਕੁਝ ਬੁਜਦਿਲ ਲੋਕ ਖੜੇ ਦੇਖ ਰਹੇ ਸਨ।
ਇਸਤੋਂ ਵੀ ਜਾਦਾ ਦੁਖ ਦੀ ਗੱਲ ਇਹ ਹੈ ਕਿ ਕੁਝ ਲੋਕ ਅਜੇਹੀਆਂ ਹਰਕਤਾਂ ਦਾ ਬਚਾਅ ਵੀ ਕਰਦੇ ਹਨ। ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ।'
'ਸਾਨੂੰ ਸਮਾਜ 'ਚ ਅਜੇਹੀ ਸੋਚ ਰੱਖਣ ਵਾਲਿਆਂ ਨੂੰ ਬਦਲਣ ਦੀ ਲੋੜ ਹੈ। ਇਹ ਘਟਨਾ ਮੇਰੇ ਲਈ ਹੈਰਾਨ ਕਰ ਦੇਣ ਵਾਲੀ ਹੈ, ਮੈਨੂੰ ਸ਼ਰਮ ਆਉਂਦੀ ਹੈ ਕਿ ਮੈਂ ਅਜਿਹੇ ਸਮਾਜ ਦਾ ਹਿੱਸਾ ਹਾਂ। ਸਾਨੂੰ ਸਮਾਜ 'ਚ ਮਹਿਲਾਵਾਂ ਨੂੰ ਪੁਰਸ਼ਾਂ ਦੇ ਬਰਾਬਰ ਦੀ ਜਗ੍ਹਾ ਦੇਣ ਦੀ ਲੋੜ ਹੈ। ਉਨ੍ਹਾਂ ਨੂੰ ਸਨਮਾਨ ਦੇਣ ਦੀ ਲੋੜ ਹੈ।
ਟੀਮ ਇੰਡੀਆ ਦੇ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਇੱਕ ਵੀਡੀਓ ਜਾਰੀ ਕਰ ਜੰਮ ਕੇ ਰੋਸ਼ ਜਤਾਇਆ ਹੈ। ਵਿਰਾਟ ਨੇ ਕੁਝ ਮਨਚਲਿਆਂ ਦੀ ਹਰਕਤ 'ਤੇ ਖੂਬ ਭੜਾਸ ਕੱਡੀ ਹੈ ਅਤੇ ਲੋਕਾਂ ਨੂੰ ਸੁਧਰਨ ਲਈ ਕਿਹਾ ਹੈ।
ਉਨ੍ਹਾਂ ਲੋਕਾਂ ਨੂੰ ਖੁਦ ਨੂੰ ਮਰਦ ਕਹਿਣ ਦਾ ਕੋਈ ਹੱਕ ਨਹੀਂ ਹੈ। ਰੱਬ ਨਾ ਕਰੇ ਕਦੀ ਅਜਿਹਾ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਹੋਵੇ ਤਾਂ ਕੀ ਤੁਸੀਂ ਖੜੇ ਦੇਖਦੇ ਰਹੋਗੇ ਜਾਂ ਉਸਦੀ ਮਦਦ ਕਰੋਗੇ।'