ਨਵੀਂ ਦਿੱਲੀ - ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਲਈ ਟੀਮ ਇੰਡੀਆ ਦੇ ਸਟਾਰ ਬੱਲੇਬਾਜ ਵਿਰਾਟ ਕੋਹਲੀ ਕਾਫੀ ਐਕਸਾਈਟਿਡ ਨਜਰ ਆ ਰਹੇ ਹਨ। ਹਾਲ 'ਚ ਵਿਰਾਟ ਨੇ ਇੱਕ ਤਸਵੀਰ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁਕ 'ਤੇ ਸਾਂਝੀ ਕੀਤੀ ਸੀ ਜਿਸਦੇ ਨਾਲ ਉਨ੍ਹਾਂ ਨੇ ਲਿਖਿਆ ਸੀ, Me: Exhausted. 
  
 
ਇਸਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਹੇਅਰਸਟਾਈਲ ਦੇ ਚਾਰੇ ਐਂਗਲ ਵਿਖਾਉਂਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ ਸੀ। ਇਨ੍ਹਾਂ ਤਸਵੀਰਾਂ 'ਚ ਵਿਰਾਟ ਕੋਹਲੀ ਨਵੇਂ ਅੰਦਾਜ਼ 'ਚ ਨਜਰ ਆ ਰਹੇ ਸਨ। ਵਿਰਾਟ ਹਰ ਵੱਡੀ ਸੀਰੀਜ਼ ਤੋਂ ਪਹਿਲਾਂ ਨਵੇਂ ਲੁਕ 'ਚ ਆਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇਸ ਵਾਰ ਉਨ੍ਹਾਂ ਦੀ ਕੋਸ਼ਿਸ਼ ਕਾਫੀ ਦਿਲਚਸਪ ਨਜਰ ਆ ਰਹੀ ਹੈ। 
 
ਵਿਰਾਟ ਕਿਸੇ ਵੱਡੀ ਸੀਰੀਜ਼ ਤੋਂ ਪਹਿਲਾਂ ਆਪਣੇ ਵੀਡੀਓਸ ਅਤੇ ਤਸਵੀਰਾਂ ਆਪਣੇ ਫੈਨਸ ਨਾਲ ਸਾਂਝੀਆਂ ਕਰਨਾ ਨਹੀਂ ਭੁਲਦੇ। ਇਸਤੋਂ ਪਹਿਲਾਂ ਵਿਰਾਟ ਨੇ ਆਪਣੇ ਜਿਮ ਵਰਕਆਊਟ ਦਾ ਵੀਡੀਓ ਵੀ ਸਾਂਝਾ ਕੀਤਾ ਸੀ ਜੋ ਕਾਫੀ ਵਾਇਰਲ ਹੋਇਆ ਸੀ। ਵੀਡੀਓ 'ਚ ਵਿਰਾਟ ਦਾ ਹਾਰਡਵਰਕ ਵੇਖ ਸਾਫ ਪਤਾ ਲਗਦਾ ਹੈ ਕਿ ਇਸ ਸੀਰੀਜ਼ ਨੂੰ ਲੈਕੇ ਓਹ ਮਿਹਨਤ 'ਚ ਕੋਈ ਕਮੀ ਨਹੀਂ ਛਡ ਰਹੇ। 
  
 
ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਫਿਟ ਖਿਡਾਰੀ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ 22 ਸਿਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਸੀਰੀਜ਼ ਲਈ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਟੈਸਟ ਕਪਤਾਨ ਭਾਰਤੀ ਟੀਮ ਨੂੰ ਜਿੱਤ ਦਵਾਉਣ ਲਈ ਅਤੇ ਚੰਗਾ ਪ੍ਰਦਰਸ਼ਨ ਕਰਨ ਲਈ ਜਿਮ 'ਚ ਪਸੀਨਾ ਵਹਾ ਰਹੇ ਹਨ। ਟਰੇਨਿੰਗ ਤੋਂ ਅਲਾਵਾ ਵਿਰਾਟ ਆਪਣੇ ਖਾਣ-ਪੀਨ ਦਾ ਵੀ ਕਾਫੀ ਧਿਆਨ ਰਖ ਰਹੇ ਹਨ। ਪਰ ਇਸਦੇ ਨਾਲ ਵਿਰਾਟ ਆਪਣੇ ਫੈਨਸ ਨੂੰ ਆਪਣੀਆਂ ਨਵੀਆਂ ਲੁਕਸ ਨਾਲ ਵੀ ਅਪਡੇਟਿਡ ਰਖਦੇ ਹਨ। ਵਿਰਾਟ ਆਪਣੇ ਨਵੇਂ ਹੇਅਰਸਟਾਈਲ ਕਾਫੀ ਕੂਲ ਨਜਰ ਆ ਰਹੇ ਹਨ। ਹੁਣ ਟੀਮ ਇੰਡੀਆ ਦਾ ਕਪਤਾਨ ਆਪਣੀ ਸਖਤ ਮਹਿਨਤ ਅਤੇ ਕੂਲ ਲੁਕਸ ਦੇ ਨਾਲ ਨਿਊਜ਼ੀਲੈਂਡ ਦੀ ਟੀਮ ਨੂੰ ਪਰੇਸ਼ਾਨ ਕਰਨ ਲਈ ਤਿਆਰ ਹੈ।