ਨਵੀਂ ਦਿੱਲੀ : ਕੇਂਦਰ ਸਰਕਾਰ ਦੀ ਜਨ ਧਨ ਯੋਜਨਾ ਦੇ ਬੈਂਕ ਖਾਤਿਆਂ ਵਿੱਚ ਇੱਕ ਰੁਪਏ ਦਾ ਖੇਡ ਹੋਇਆ ਹੈ। ਅਸਲ ਵਿੱਚ ਬੈਂਕਾਂ ਨੇ ਇਸ ਯੋਜਨਾ ਤਹਿਤ ਖੁੱਲ੍ਹੇ ਖਾਤਿਆਂ ਵਿੱਚ ਜ਼ੀਰੋ ਬੈਲੰਸ ਖਤਮ ਕਰਨ ਲਈ ਆਪਣੇ ਕੋਲੋਂ ਹੀ ਇੱਕ-ਇੱਕ ਰੁਪਇਆ ਜਮ੍ਹਾ ਕਰ ਦਿੱਤਾ।
'ਏਬੀਪੀ ਨਿਊਜ਼' ਉਤੇ ਖਬਰ ਚੱਲਣ ਤੋਂ ਬਾਅਦ ਕੇਂਦਰ ਸਰਕਾਰ ਹਰਕਤ ਵਿੱਚ ਆ ਗਈ ਹੈ। ਸ਼ਨੀਵਾਰ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਵੱਖ-ਵੱਖ ਬੈਂਕਾਂ ਦੇ ਪ੍ਰਮੁੱਖ ਅਧਿਕਾਰੀਆਂ ਨਾਲ ਬੈਠਕ ਕਰ ਰਹੇ ਹਨ ਜਿਸ ਵਿੱਚ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇਸ ਮੁੱਦੇ ਉੱਤੇ ਚਰਚਾ ਹੋ ਸਕਦੀ ਹੈ।
ਸਾਡੇ ਸਹਿਯੋਗੀ ਚੈਨਲ 'ਏਬੀਪੀ ਨਿਊਜ਼' ਦੇ ਪ੍ਰੋਗਰਾਮ ਜਨਧਨ ਵਿੱਚ ਖ਼ਬਰ ਦਿਖਾਏ ਜਾਣ ਤੋਂ ਬਾਅਦ ਇੱਕ ਬੈਂਕ ਕਰਮਚਾਰੀ ਨੇ ਚਿੱਠੀ ਲਿਖ ਕੇ ਆਖਿਆ ਸੀ ਕਿ ਦਬਾਅ ਦੇ ਕਾਰਨ ਸਾਨੂੰ ਅਜਿਹਾ ਕਰਨਾ ਪਿਆ ਹੈ। ਆਰ ਟੀ ਆਈ ਦੇ ਜਰੀਏ ਖ਼ੁਲਾਸਾ ਹੋਇਆ ਹੈ ਕਿ ਬੈਂਕਾਂ ਨੇ ਖ਼ੁਦ ਖਾਤੇ ਵਿੱਚ 1-1 ਰੁਪਇਆ ਜਮ੍ਹਾ ਕਰਵਾ ਕੇ ਆਪਣਾ ਰਿਕਾਰਡ ਠੀਕ ਕੀਤਾ ਹੈ, ਉਹ ਵੀ ਬਿਨਾ ਖਾਤੇ ਧਾਰਕਾਂ ਨੂੰ ਦੱਸੇ ਬਿਨਾਂ।
ਆਰਟੀਆਈ ਤੋਂ ਜਾਣਕਾਰੀ ਅਨੁਸਾਰ 18 ਸਰਕਾਰੀ ਬੈਂਕਾਂ ਤੇ ਉਸ ਦੀਆਂ 16 ਖੇਤਰੀ ਬਰਾਂਚਾਂ ਨੇ 1 ਕਰੋੜ 5 ਲੱਖ ਜਨ ਧੰਨ ਵਾਲੇ ਖਾਤਿਆਂ ਵਿੱਚ ਇੱਕ -ਇੱਕ ਰੁਪਏ ਜਮ੍ਹਾ ਕਰਵਾਇਆ ਜਿਸ ਦੀ ਕੁਲ ਰਾਸ਼ੀ ਇੱਕ ਕਰੋੜ ਪੰਜ ਲੱਖ ਰੁਪਏ ਬਣਦੀ ਹੈ।