ਨਵੀਂ ਦਿੱਲੀ: ਇੰਟਰਨੈੱਟ ਉੱਤੇ ਆਨ-ਲਾਈਨ ਅਸ਼ਲੀਲ ਫ਼ਿਲਮਾਂ ਦੇਖਣ ਵਾਲਿਆਂ ਲਈ ਬੁਰੀ ਖ਼ਬਰ ਹੈ। ਕੁਝ ਸਾਈਟਾਂ ਨੇ ਅਸ਼ਲੀਲ ਵੀਡੀਓ ਦੇਖਣ ਵਾਲੇ ਲੋਕਾਂ ਦਾ ਡਾਟਾ ਰੱਖਣਾ ਸ਼ੁਰੂ ਕਰ ਦਿੱਤਾ ਹੈ। ਕੌਮਾਂਤਰੀ ਪੱਧਰ ਉੱਤੇ ਹੋਏ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ।
ਸਰਵੇ ਅਨੁਸਾਰ ਜ਼ਿਆਦਾਤਰ ਅਸ਼ਲੀਲ ਵੀਡੀਓ ਇੰਟਰਨੈੱਟ ਉੱਤੇ ਮਹਿਲਾਵਾਂ ਦੇਖਦੀਆਂ ਹਨ। ਇਸ ਵਿੱਚੋਂ ਬਰਾਜ਼ੀਲ ਤੇ ਅਰਜਨਟੀਨਾ ਦੀਆਂ ਮਹਿਲਾਵਾਂ ਸਭ ਤੋਂ ਅੱਗੇ ਹਨ ਜਦੋਂਕਿ ਤੀਜਾ ਨੰਬਰ ਭਾਰਤ ਦਾ ਆਉਂਦਾ ਹੈ। ਸਰਵੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ 50 ਫ਼ੀਸਦੀ ਮਹਿਲਾਵਾਂ ਅਸ਼ਲੀਲ ਫ਼ਿਲਮਾਂ ਦੇਖਣ ਲਈ ਸਮਰਾਟਫ਼ੋਨ ਦਾ ਇਸਤੇਮਾਲ ਕਰਦੀਆਂ ਹਨ। ਇੰਟਰਨੈੱਟ ਉੱਤੇ ਕਈ ਅਜਿਹੀਆਂ ਕੰਪਨੀਆਂ ਵੀ ਹਨ ਜੋ ਆਨਲਾਈਨ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਉੱਤੇ ਨਜ਼ਰ ਰੱਖਦੀਆਂ ਹਨ।
ਇਸ ਤੋਂ ਇਲਾਵਾ ਜੋ ਵਿਅਕਤੀ ਅਸ਼ਲੀਲ ਸਮਗਰੀ ਡਾਊਨਲੋਡ ਕਰਦੇ ਹਨ, ਉਸ ਦਾ ਡਾਟਾ ਵੀ ਰਿਕਾਰਡ ਹੁੰਦਾ ਹੈ। ਵੈਸੇ ਡਾਊਨਲੋਡ ਕਰਨਾ ਜ਼ਿਆਦਾ ਖ਼ਤਰਨਾਕ ਹੈ। ਕਈ ਵਾਰ ਇਸ ਚੱਕਰ ਵਿੱਚ ਵਾਇਰਸ ਵੀ ਡਾਊਨਲੋਡ ਹੋ ਜਾਂਦਾ ਹੈ ਜੋ ਮੋਬਾਈਲ ਤੇ ਕੰਪਿਊਟਰ ਲਈ ਖ਼ਤਰਨਾਕ ਹੁੰਦਾ ਹੈ।
ਸਰਵੇ ਅਨੁਸਾਰ ਭਾਰਤ ਵਿੱਚ 40 ਕਰੋੜ ਤੋਂ ਜ਼ਿਆਦਾ ਲੋਕ ਇੰਟਰਨੈੱਟ ਦਾ ਇਸਤੇਮਾਲ ਕਰਦੇ ਹਨ। ਇਸ ਵਿੱਚੋਂ ਜ਼ਿਆਦਾਤਰ ਲੋਕ ਸਮਰਾਟ ਫ਼ੋਨ ਦਾ ਇਸਤੇਮਾਲ ਕਰਦੇ ਹਨ। ਮੋਬਾਈਲ ਦੇ ਖਪਤ ਹੋਏ ਡਾਟੇ ਤੋਂ ਇਹ ਗੱਲ ਸਾਹਮਣੇ ਆਵੇਗੀ ਕਿ ਕਿਸ ਵਿਅਕਤੀ ਨੇ ਕਿੰਨਾ ਡਾਟਾ ਅਸ਼ਲੀਲ ਸਮਗਰੀ ਦੇਖਣ ਲਈ ਇਸਤੇਮਾਲ ਕੀਤਾ ਹੈ।