ਨਵੀਂ ਦਿੱਲੀ/ਪਟਨਾ: ਬਿਹਾਰ ਦੇ ਨਾਮੀ ਸ਼ਹਾਬੂਦੀਨ ਦੀ ਰਿਹਾਈ ਤੋਂ ਬਾਅਦ ਵਿਵਾਦ ਹੁਣ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਹੈ। ਸੀਨੀਅਰ ਵਕੀਲ ਪ੍ਰਸ਼ਾਂਤ ਕਿਸ਼ੋਰ ਨੇ ਸ਼ਹਾਬੂਦੀਨ ਦੀ ਜ਼ਮਾਨਤ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਹੈ। ਪਟੀਸ਼ਨ ਵੀਰਵਾਰ ਨੂੰ ਹੀ ਦਰਜ ਹੋਣੀ ਸੀ ਪਰ ਤਕਨੀਕੀ ਕਾਰਨਾਂ ਕਰਕੇ ਸ਼ੁੱਕਰਵਾਰ ਨੂੰ ਦਰਜ਼ ਕਰਵਾਈ ਗਈ। ਇਸ ਦੇ ਨਾਲ ਹੀ ਇਹ ਵੀ ਚਰਚਾ ਹੈ ਕਿ ਬਿਹਾਰ ਸਰਕਾਰ ਦੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਤਿਆਰੀ ਵਿੱਚ ਹੈ। ਸ਼ਹਾਬੂਦੀਨ 'ਤੇ ਕਰਾਇਮ ਕੰਟਰੋਲ ਐਕਟ (ਸੀ.ਸੀ.ਏ.) ਲਾਉਣ ਦੀ ਤਿਆਰੀ ਕਰ ਰਹੀ ਹੈ। ਇਸ ਵਿੱਚ ਸਿਵਾਨ ਦੇ ਮਰਹੂਮ ਪੱਤਰਕਾਰ ਰਾਜਦੇਵ ਰੰਜਨ ਦੀ ਪਤਨੀ ਵੱਲੋਂ ਵੀ ਸੁਪਰੀਮ ਕਰੋਟ ਵਿੱਚ ਪਟੀਸ਼ਨ ਦਿੱਤੀ ਗਈ ਹੈ। ਮਾਮਲੇ ਨੂੰ ਦਿੱਲੀ ਟਰਾਂਸਫਰ ਕਰਨ ਤੇ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਉਨ੍ਹਾਂ ਵਲੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਸ਼ਹਾਬੁਦੀਨ ਤੇ ਤੇਜ ਪ੍ਰਤਾਪ ਖਿਲਾਫ਼ ਅਭਿਯੁਕਤ ਨੂੰ ਲੁਕਾਉਣ ਲਈ ਮੁਕੱਦਮਾ ਦਰਜ ਕਰਨ ਦੀ ਗੁਹਾਰ ਲਾਈ ਗਈ ਹੈ। ਸ਼ਹਾਬੁਦੀਨ ਦੀ ਰਿਹਾਈ ਤੋਂ ਬਾਅਦ ਹੀ ਸੀਨੀਅਰ ਵਕੀਲ ਪ੍ਰਸਾਂਤ ਭੂਸ਼ਨ ਨੇ ਪਟਨਾ ਹਾਈਕੋਰਟ ਵੱਲੋਂ ਬੇਲ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਸ ਤਰ੍ਹਾਂ ਦੇ ਖਤਰਨਾਕ ਲੋਕਾਂ ਨੂੰ ਜ਼ਮਾਨਤ 'ਤੇ ਰਿਹਾ ਕਰਨਾ ਠੀਕ ਨਹੀਂ ਹੈ।