ਨਵੀਂ ਦਿੱਲੀ: ਪੈਟ੍ਰੋਲੀਅਮ ਕੰਪਨੀਆਂ ਨੇ ਅੱਜ ਦੇਸ਼ ਦੀ ਜਨਤਾ ਨੂੰ ਇੱਕ ਵਾਰ ਫਿਰ ਝਟਕਾ ਦਿੱਤਾ ਹੈ। ਪੈਟਰੋਲ ਦੀਆਂ ਕੀਮਤਾਂ 'ਚ 58 ਪੈਸੇ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਗਿਆ ਹੈ। ਜਦਕਿ ਡੀਜ਼ਲ ਦੇ ਰੇਟ ‘ਚ 31 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਕੀਮਤਾਂ 'ਚ ਤਬਦੀਲੀ ਤੋਂ ਬਾਅਦ ਹੁਣ ਪੰਜਾਬ ਦੇ ਮੋਹਾਲੀ 'ਚ ਪੈਟਰੋਲ ਦਾ ਰੇਟ 69 ਰੁਪਏ 84 ਪੈਸੇ ਤੇ ਡੀਜ਼ਲ ਦਾ ਰੇਟ 53 ਰੁਪਏ 18 ਪੈਸੇ ਹੋ ਗਿਆ ਹੈ। ਇਹ ਨਵੀਆਂ ਤੇਲ ਕੀਮਤਾਂ ਬੀਤੀ ਰਾਤ 12 ਵਜੇ ਤੋਂ ਲਾਗੂ ਹੋ ਗਈਆਂ ਹਨ।