ਦੀਵਾਲੀ ਦੇ ਦਿਨ ਪਾਕਿ ਨੂੰ ਵੀਰੂ ਦਾ ਪੈਗਾਮ
ਇੱਕ ਪਾਸੇ ਪੂਰਾ ਦੇਸ਼ ਇਸ ਜਿੱਤ ਦੀ ਖੁਸ਼ੀ ਮਨਾ ਰਿਹਾ ਸੀ ਅਤੇ ਦੂਜੇ ਪਾਸੇ ਵਿਰੇਂਦਰ ਸਹਿਵਾਗ ਵੀ ਇਸ ਖੁਸ਼ੀ 'ਚ ਪਾਕਿ ਨੂੰ ਸੁਨੇਹਾ ਦੇਣਾ ਨਹੀਂ ਭੁੱਲੇ।
Download ABP Live App and Watch All Latest Videos
View In Appਭਾਰਤੀ ਹਾਕੀ ਟੀਮ ਨੇ ਦੀਵਾਲੀ ਦੇ ਦਿਨ ਦੇਸ਼ ਨੂੰ ਜਿੱਤ ਦਾ ਤੋਹਫਾ ਦਿੱਤਾ। ਇਹ ਤੋਹਫਾ ਬੇਹਦ ਖਾਸ ਸੀ ਕਿਉਂਕਿ ਭਾਰਤ ਨੇ ਮਾਤ ਪਾਕਿਸਤਾਨ ਨੂੰ ਦਿੱਤੀ ਸੀ। ਭਾਰਤ ਦੀ ਜਿੱਤ ਤੋਂ ਬਾਅਦ ਦੇਸ਼ 'ਚ ਦੀਵਾਲੀ ਦੇ ਜਸ਼ਨ ਦੀ ਧੂਮ ਦੁੱਗਣੀ ਹੋ ਗਈ।
ਵਿਰੇਂਦਰ ਸਹਿਵਾਗ ਦਾ ਟਵੀਟ
Virender Sehwag @virendersehwag 16h16 hours ago Yesterday Moral of the story : Maa ki Mamta Jeet aasan bana deti hai. Today Moral of the story : #BaapBaapHotaHai #IndVsPak #NoMaukaMauka
Indian cricketers Mahendra Singh Dhoni (L) and Suresh Raina laugh during a training session at The Punjab Cricket Associaton (PCA) Stadium in Mohali on March 29, 2011. India will face Pakistan in the second semi-final match of The ICC Cricket World Cup 2011 on March 30. AFP PHOTO/Indranil MUKHERJEE (Photo credit should read INDRANIL MUKHERJEE/AFP/Getty Images)
ਵਿਰੇਂਦਰ ਸਹਿਵਾਗ ਨੇ ਟਵੀਟ ਕੀਤਾ ਅਤੇ ਕਿਹਾ 'ਇੱਕ ਦਿਨ ਪਹਿਲਾਂ ਸੀਖ ਮਿਲੀ, ਮਾਂ ਦੀ ਮਮਤਾ ਜਿੱਤ ਨੂੰ ਆਸਾਨ ਬਣਾ ਦਿੰਦੀ ਹੈ, ਅਤੇ ਅੱਜ ਦੀ ਸੀਖ ਹੈ, ਬਾਪ-ਬਾਪ ਹੁੰਦਾ ਹੈ, ਹੈਸ਼-ਟੈਗ ਭਾਰਤ ਬਨਾਮ ਪਾਕਿਸਤਾਨ, ਹੈਸ਼-ਟੈਗ ਨੋ ਮੌਕਾ-ਮੌਕਾ।'
ਦਰਅਸਲ ਟੀਮ ਇੰਡੀਆ ਦੇ ਹਰ ਖਿਡਾਰੀ ਨੇ ਨਿਊਜ਼ੀਲੈਂਡ ਖਿਲਾਫ ਸ਼ਨੀਵਾਰ ਨੂੰ ਖੇਡੇ ਵਨਡੇ ਸੀਰੀਜ਼ ਦੇ ਆਖਰੀ ਮੈਚ 'ਚ ਜਰਸੀ 'ਤੇ ਆਪਣੀ ਮਾਂ ਦੇ ਨਾਮ ਨਾਲ ਐਂਟਰੀ ਕੀਤੀ ਸੀ। ਇਸ ਮੈਚ 'ਚ ਟੀਮ ਇੰਡੀਆ 190 ਰਨ ਨਾਲ ਜੇਤੂ ਰਹੀ ਸੀ।
ਇੱਕ ਪਾਸੇ ਭਾਰਤ ਨੇ ਪਾਕਿਸਤਾਨ ਨੂੰ ਮਾਤ ਦੇਕੇ ਦੇਸ਼ ਦੀ ਦੀਵਾਲੀ ਦਾ ਜਸ਼ਨ ਦੁੱਗਣਾ ਕਰ ਦਿੱਤਾ ਅਤੇ ਦੂਜੇ ਪਾਸੇ ਵੀਰੂ ਨੇ ਆਪਣੇ ਟਵੀਟ ਦੇ ਛੱਕੇ ਨਾਲ ਪਾਕਿਸਤਾਨ ਨੂੰ ਚਿਤ ਕਰ ਦਿੱਤਾ।
ਦੂਜੇ ਪਾਸੇ ਭਾਰਤੀ ਹਾਕੀ ਟੀਮ ਨੇ ਐਤਵਾਰ ਨੂੰ ਦੀਵਾਲੀ ਮੌਕੇ ਪਾਕਿਸਤਾਨ ਨੂੰ ਏਸ਼ੀਅਨ ਚੈਂਪੀਅਨਸ ਟਰਾਫੀ ਦੇ ਫਾਈਨਲ 'ਚ 3-2 ਨਾਲ ਮਾਤ ਦੇ ਦਿੱਤੀ। ਵੀਰੂ ਨੇ ਇਸੇ ਮੌਕੇ ਨੂੰ ਦਰਸ਼ਕਾਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਇੱਕ ਜਿੱਤ 'ਚ ਮਾਂ ਨੇ ਭੂਮਿਕਾ ਨਿਭਾਈ ਤਾਂ ਦੂਜੀ ਜਿੱਤ 'ਚ ਪਤਾ ਲੱਗਾ ਕਿ ਬਾਪ ਕੌਣ ਹੈ।
- - - - - - - - - Advertisement - - - - - - - - -