ਮੈਕਸਵੈਲ-ਵੇਡ ਨੇ ਆਸਟ੍ਰੇਲੀਆ ਨੂੰ ਸੰਭਾਲਿਆ
ਮੈਕਸਵੈਲ-ਵੇਡ ਨੇ ਸੰਭਾਲਿਆ
ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਬ੍ਰਿਸਬੇਨ 'ਚ ਖੇਡੇ ਜਾ ਰਹੇ ਪਹਿਲੇ ਵਨਡੇ 'ਚ ਆਸਟ੍ਰੇਲੀਆ ਨੇ ਪਾਕਿਸਤਾਨ ਸਾਹਮਣੇ ਜਿੱਤ ਲਈ 269 ਰਨ ਦਾ ਟੀਚਾ ਰਖਿਆ ਹੈ।
ਪਾਕਿਸਤਾਨ ਲਈ ਹਸਨ ਅਲੀ ਨੇ 3 ਵਿਕਟ ਝਟਕੇ ਜਦਕਿ ਇਮਾਦ ਵਸੀਮ ਅਤੇ ਮੋਹੰਮਦ ਆਮਿਰ ਨੇ 2-2 ਵਿਕਟ ਹਾਸਿਲ ਕੀਤੇ।
ਆਸਟ੍ਰੇਲੀਆ ਦੀ ਟੀਮ ਨੇ ਮੈਥਿਊ ਵੇਡ ਦੇ ਸੈਂਕੜੇ ਦੇ ਆਸਰੇ ਪਾਕਿਸਤਾਨ ਸਾਹਮਣੇ ਸਨਮਾਨਜਨਕ ਸਕੋਰ ਖੜਾ ਕੀਤਾ।
ਇਸਤੋਂ ਬਾਅਦ ਮੈਕਸਵੈਲ ਨੇ ਆਸਟ੍ਰੇਲੀਆ ਨੂੰ ਸੰਭਾਲਿਆ ਅਤੇ ਸਕੋਰ 160 ਰਨ ਤਕ ਪਹੁੰਚਾਇਆ। ਮੈਕਸਵੈਲ ਨੇ 56 ਗੇਂਦਾਂ 'ਤੇ 60 ਰਨ ਦੀ ਪਾਰੀ ਖੇਡੀ। ਮੈਕਸਵੈਲ ਦੀ ਪਾਰੀ 'ਚ 7 ਚੌਕੇ ਸ਼ਾਮਿਲ ਸਨ।
ਵੇਡ ਨੇ ਆਪਣਾ ਸੈਂਕੜਾ ਪੂਰਾ ਕੀਤਾ ਅਤੇ 100 ਗੇਂਦਾਂ 'ਤੇ 100 ਰਨ ਬਣਾ ਕੇ ਨਾਬਾਦ ਰਹੇ। ਵੇਡ ਦੀ ਪਾਰੀ 'ਚ 7 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਆਸਟ੍ਰੇਲੀਆ ਨੇ 9 ਵਿਕਟ ਗਵਾ ਕੇ 268 ਰਨ ਬਣਾਏ।
ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਨੂੰ ਸ਼ੁਰੂਆਤ ਤੋਂ ਹੀ ਝਟਕੇ ਲੱਗਣੇ ਸ਼ੁਰੂ ਹੋ ਗਏ ਸਨ। ਆਸਟ੍ਰੇਲੀਆ ਦੀ ਟੀਮ 78 ਰਨ 'ਤੇ 5 ਵਿਕਟ ਗਵਾ ਚੁੱਕੀ ਸੀ।
ਇਸਤੋਂ ਬਾਅਦ ਆਸਟ੍ਰੇਲੀਆ ਦੀ ਟੀਮ 212 ਰਨ ਤਕ ਪਹੁੰਚਦੇ ਹੋਏ 8 ਵਿਕਟ ਗਵਾ ਬੈਠੀ। ਪਰ ਵੇਡ ਨੇ ਆਪਣਾ ਵਿਕਟ ਬਚਾਏ ਰਖਿਆ ਅਤੇ ਸੰਭਲ ਕੇ ਖੇਡਦੇ ਹੋਏ ਆਸਟ੍ਰੇਲੀਆ ਨੂੰ 268 ਰਨ ਤਕ ਪਹੁੰਚਾ ਦਿੱਤਾ।