✕
  • ਹੋਮ

ਵਾਰਨਰ ਦਾ ਰਿਕਾਰਡਤੋੜ ਧਮਾਕਾ

ਏਬੀਪੀ ਸਾਂਝਾ   |  03 Jan 2017 12:23 PM (IST)
1

ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਸਿਡਨੀ 'ਚ ਸ਼ੁਰੂ ਹੋਏ ਸੀਰੀਜ਼ ਦੇ ਆਖਰੀ ਟੈਸਟ ਮੈਚ 'ਚ ਵਾਰਨਰ ਨੇ ਧਮਾਕਾ ਕਰ ਦਿੱਤਾ। ਵਾਰਨਰ ਨੇ ਮੈਚ ਦੇ ਪਹਿਲੇ ਦਿਨ ਦੇ ਖੇਡ 'ਚ ਪਹਿਲੇ ਸੈਸ਼ਨ 'ਚ ਹੀ ਸੈਂਕੜਾ ਜੜਿਆ ਅਤੇ ਰਿਕਾਰਡ ਬਣਾ ਦਿੱਤਾ। ਇਹ ਕਾਰਨਾਮਾ ਕਰਨ ਵਾਲੇ ਵਾਰਨਰ ਟੈਸਟ ਇਤਿਹਾਸ ਦੇ ਪਹਿਲੇ ਬੱਲੇਬਾਜ ਬਣ ਗਏ।

2

ਪਹਿਲੇ ਸੈਸ਼ਨ 'ਚ ਸੈਂਕੜਾ ਜੜਨ ਵਾਲੇ 5 ਬੱਲੇਬਾਜ - ਵਿਕਟਰ ਟਰੰਪਰ (1902) - 103* ਚਾਰਲਸ ਮੈਕਾਰਟਨੀ (1926) - 112* ਡਾਨ ਬਰੈਡਮੈਨ (1930) - 105* ਮਾਜਿਦ ਖਾਨ 1976) - 108* ਡੇਵਿਡ ਵਾਰਨਰ (2017) - 100*

3

ਵਾਰਨਰ ਦੀ ਤਾਬੜਤੋੜ ਬੱਲੇਬਾਜ਼ੀ

4

ਵਾਰਨਰ ਨੇ 95 ਗੇਂਦਾਂ 'ਤੇ 113 ਰਨ ਦੀ ਪਾਰੀ ਖੇਡੀ।

5

ਵਾਰਨਰ ਦੀ ਪਾਰੀ 'ਚ 17 ਚੌਕੇ ਸ਼ਾਮਿਲ ਸਨ। ਵਾਰਨਰ ਦੀ ਪਾਰੀ ਦੀ ਰਫਤਾਰ ਦਾ ਅੰਦਾਜਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਬੱਲੇਬਾਜ ਆਪਣੇ ਅਰਧ-ਸੈਂਕੜੇ ਤਕ 42 ਗੇਂਦਾਂ 'ਤੇ ਪਹੁੰਚਿਆ। ਅਤੇ ਆਪਣਾ ਸੈਂਕੜਾ 78 ਗੇਂਦਾਂ 'ਤੇ ਪੂਰਾ ਕਰ ਲਿਆ।

6

7

ਆਸਟ੍ਰੇਲੀਆ ਨੇ ਲੰਚ ਤਕ ਬਿਨਾ ਕੋਈ ਵਿਕਟ ਗਵਾਏ 126 ਰਨ ਬਣਾਏ ਸਨ ਅਤੇ ਉਸ 'ਚ 100 ਰਨ ਵਾਰਨਰ ਦੇ ਸਨ। ਵਾਰਨਰ ਨੇ ਜੋ ਕਾਰਨਾਮਾ ਕੀਤਾ ਓਹ ਅੱਜ ਤਕ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਸਿਰਫ 5 ਵਾਰ ਹੋਇਆ ਹੈ।

8

40 ਸਾਲ ਬਾਅਦ ਦੋਹਰਾਇਆ ਗਿਆ ਕਾਰਨਾਮਾ

9

10

ਇਸਤੋਂ ਪਹਿਲਾਂ ਟੈਸਟ ਕ੍ਰਿਕਟ 'ਚ ਪਹਿਲੇ ਹੀ ਸੈਸ਼ਨ 'ਚ ਆਖਰੀ ਵਾਰ ਸੈਂਕੜਾ 1976 'ਚ ਲੱਗਿਆ ਸੀ। ਉਸ ਵੇਲੇ ਪਾਕਿਸਤਾਨ ਦੇ ਮਾਜਿਦ ਖਾਨ ਨੇ ਕਰਾਚੀ 'ਚ ਨਿਊਜ਼ੀਲੈਂਡ ਖਿਲਾਫ ਇਹ ਕਾਰਨਾਮਾ ਕੀਤਾ ਸੀ। ਬਰੈਡਮੈਨ ਨੇ ਵੀ ਇਹ ਕਮਾਲ ਕੀਤਾ ਸੀ ਪਰ ਓਹ ਘਰੇਲੂ ਮੈਦਾਨ 'ਤੇ ਇਹ ਕਮਾਲ ਨਹੀਂ ਕਰ ਸਕੇ ਸਨ ਜੋ ਵਾਰਨਰ ਨੇ ਕਰ ਵਿਖਾਇਆ।

  • ਹੋਮ
  • ਖੇਡਾਂ
  • ਵਾਰਨਰ ਦਾ ਰਿਕਾਰਡਤੋੜ ਧਮਾਕਾ
About us | Advertisement| Privacy policy
© Copyright@2026.ABP Network Private Limited. All rights reserved.