ਆਬੂ ਧਾਬੀ - ਪਾਕਿਸਤਾਨ ਅਤੇ ਵੈਸਟ ਇੰਡੀਜ਼ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ 'ਚ ਪਾਕਿਸਤਾਨੀ ਟੀਮ ਬੇਹਦ ਮਜਬੂਤ ਸਥਿਤੀ 'ਚ ਪਹੁੰਚ ਗਈ ਹੈ। ਪਾਕਿਸਤਾਨ ਨੇ ਮੈਚ ਦੇ ਚੌਥੇ ਦਿਨ ਆਪਣੀ ਦੂਜੀ ਪਾਰੀ 2 ਵਿਕਟਾਂ 'ਤੇ 227 ਰਨ ਬਣਾ ਕੇ ਐਲਾਨੀ। ਪਾਕਿਸਤਾਨੀ ਟੀਮ ਨੇ ਵੈਸਟ ਇੰਡੀਜ਼ ਨੂੰ ਜਿੱਤ ਲਈ 456 ਰਨ ਦਾ ਟੀਚਾ ਦਿੱਤਾ ਹੈ। 

  

 

ਪਾਕਿਸਤਾਨ - 227/2 (ਦੂਜੀ ਪਾਰੀ) 

 

ਪਾਕਿਸਤਾਨੀ ਟੀਮ ਨੇ ਆਪਣੀ ਦੂਜੀ ਪਾਰੀ 2 ਵਿਕਟਾਂ 'ਤੇ 227 ਰਨ ਬਣਾ ਕੇ ਐਲਾਨੀ। ਪਾਕਿਸਤਾਨ ਲਈ ਦੂਜੀ ਪਾਰੀ 'ਚ ਸਮੀ ਅਸਲਮ, ਅਸਦ ਸ਼ਫੀਕ ਅਤੇ ਅਜ਼ਹਰ ਅਲੀ ਨੇ ਅਰਧ-ਸੈਂਕੜੇ ਠੋਕੇ। ਸਮੀ ਅਸਲਮ ਨੇ 50 ਰਨ ਦੀ ਪਾਰੀ ਖੇਡੀ ਜਦਕਿ ਅਜ਼ਹਰ ਅਲੀ ਨੇ 79 ਰਨ ਦਾ ਯੋਗਦਾਨ ਪਾਇਆ। ਅਸਦ ਸ਼ਫੀਕ 58 ਰਨ ਬਣਾ ਕੇ ਨਾਬਾਦ ਰਹੇ। ਪਹਿਲੀ ਪਾਰੀ 'ਚ ਸੈਂਕੜਾ ਠੋਕਣ ਵਾਲੇ ਯੂਨਿਸ ਖਾਨ 29 ਰਨ ਬਣਾ ਕੇ ਨਾਬਾਦ ਰਹੇ। 

  

 

ਪਾਕਿਸਤਾਨੀ ਟੀਮ ਨੇ ਪਹਿਲੀ ਪਾਰੀ 'ਚ 452 ਰਨ ਬਣਾਏ ਸਨ ਜਦਕਿ ਵੈਸਟ ਇੰਡੀਜ਼ ਦੀ ਟੀਮ ਪਹਿਲੀ ਪਾਰੀ 'ਚ 224 ਰਨ 'ਤੇ ਆਲ ਆਊਟ ਹੋ ਗਈ ਸੀ।