ਚੇਨਈ ਸੁਪਰ ਕਿੰਗਜ਼ ਨੇ ਕੀਤਾ ਵੱਡਾ ਖੁਲਾਸਾ, ਦੱਸਿਆ ਕਿਉਂ ਧੋਨੀ ਨੂੰ ਕਹਿੰਦੇ ਨੇ 'ਥਾਲਾ'

ਏਬੀਪੀ ਸਾਂਝਾ   |  07 Jul 2020 07:42 PM (IST)

ਆਈਪੀਐਲ ਫਰੈਂਚਾਇਜ਼ੀ ਚੇਨਈ ਸੁਪਰ ਕਿੰਗਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਕਾਸ਼ੀ ਵਿਸ਼ਵਨਾਥਨ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਦੀ ਪ੍ਰਸ਼ੰਸਾ ਕੀਤੀ ਹੈ।

ਨਵੀਂ ਦਿੱਲੀ: ਆਈਪੀਐਲ ਫਰੈਂਚਾਇਜ਼ੀ ਚੇਨਈ ਸੁਪਰ ਕਿੰਗਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਕਾਸ਼ੀ ਵਿਸ਼ਵਨਾਥਨ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਦੀ ਪ੍ਰਸ਼ੰਸਾ ਕੀਤੀ ਹੈ।ਉਨ੍ਹਾਂ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਆਖਰ ਕਿਉਂ ਮਹਿੰਦਰ ਸਿੰਘ ਧੋਨੀ ਚੇਨਈ ਸੁਪਰ ਕਿੰਗਜ਼ ਵਿੱਚ 'ਥਾਲਾ' ਵਜੋਂ ਜਾਣੇਆ ਜਾਂਦਾ ਹੈ। ਕਾਸ਼ੀ ਨੇ ਸਟਾਰ ਸਪੋਰਟਸ ਤਾਮਿਲ ਦੇ ਇੱਕ ਸ਼ੋਅ ਵਿੱਚ ਕਿਹਾ, 
ਮੈਨੂੰ ਸਿਰਫ ਇੱਕ ਚੀਜ਼ ਪਤਾ ਹੈ ਕਿ ਉਹ ਟੀਮ ਨੂੰ ਸਰਬੋਤਮ ਪ੍ਰਦਰਸ਼ਨ ਕਰਵਾਉਣਾ ਜਾਣਦਾ ਹੈ। ਉਹ ਟੀਮ ਦੇ ਹਰ ਮੈਂਬਰ ਵਿਚੋਂ ਵਧੀਆ ਪ੍ਰਦਰਸ਼ਨ ਕਢਵਾਉਣਾ ਜਾਣਦਾ ਹੈ। ਇਸ ਲਈ ਅਸੀਂ ਉਸ ਨੂੰ 'ਥਾਲਾ' ਕਹਿੰਦੇ ਹਾਂ।-
ਮਹੇਂਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਚੇਨਈ ਸੁਪਰ ਕਿੰਗਜ਼ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਟੀਮਾਂ ਰਹੀ ਹੈ। ਟੀਮ ਨੇ ਤਿੰਨ ਵਾਰ ਲੀਗ ਦਾ ਖਿਤਾਬ ਜਿੱਤਿਆ ਹੈ ਅਤੇ ਹਰ ਵਾਰ ਪਲੇਆਫ ਵਿੱਚ ਜਗ੍ਹਾ ਬਣਾਈ ਹੈ।
© Copyright@2026.ABP Network Private Limited. All rights reserved.