ਪੋਕੋ ਐਮ 2 ਪ੍ਰੋ(Poco M2 Pro ) ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। ਪੋਕੋ ਐਮ 2 ਪ੍ਰੋ ਭਾਰਤ ‘ਚ ਪੋਕੋ ਬ੍ਰਾਂਡ ਦਾ ਤੀਜਾ ਫੋਨ ਹੈ। ਫੋਨ ਦੇ ਤਿੰਨ ਵੇਰੀਐਂਟ ਬਾਜ਼ਾਰ 'ਚ ਲਾਂਚ ਕੀਤੇ ਗਏ ਹਨ, ਇਸ ‘ਚ ਸਟੋਰੇਜ਼ 128 ਜੀਬੀ ਤੇ ਰੈਮ 6 ਜੀਬੀ ਤੱਕ ਜਾਂਦੀ ਹੈ। ਨਵਾਂ ਪੋਕੋ ਸਮਾਰਟਫੋਨ ਹੋਲ-ਪੰਚ ਡਿਸਪਲੇਅ ਤੇ ਕਵਾਡ ਰੀਅਰ ਕੈਮਰਾ ਸੈਟਅਪ ਦੇ ਨਾਲ ਆਇਆ ਹੈ।  ਸਮਾਰਟਫੋਨ ‘ਚ ਪਹਿਲਾਂ ਹੀ ਕਈ ਕੈਮਰਾ ਮੋਡ ਉਪਲਬਧ ਹਨ ਜਿਵੇਂ ਪ੍ਰੋ ਕਲਰ ਮੋਡ, ਪ੍ਰੋ ਵੀਡੀਓ ਮੋਡ ਤੇ RAW ਮੋਡ।

price in India

ਪੋਕੋ ਐਮ 2 ਪ੍ਰੋ ਦੇ 4 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 13,999 ਰੁਪਏ ਹੈ। ਫੋਨ ਦੀ 6 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਵੇਰੀਐਂਟ 14,999 ਰੁਪਏ 'ਚ ਖਰੀਦੇ ਜਾਣਗੇ। ਸਮਾਰਟਫੋਨ ਦਾ ਸਭ ਤੋਂ ਸ਼ਕਤੀਸ਼ਾਲੀ ਵੇਰੀਐਂਟ 6 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਦੇ ਨਾਲ ਹੋਵੇਗਾ। ਇਸ ਨੂੰ 16,999 ਰੁਪਏ 'ਚ ਉਪਲੱਬਧ ਕਰਾਇਆ ਜਾਵੇਗਾ।

Poco M2 Pro features

ਪੋਕੋ ਐਮ 2 ਪ੍ਰੋ ਦੀ ਬੈਟਰੀ 5,020 ਐਮਏਐਚ ਦੀ ਹੈ ਅਤੇ 33 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਡਿਊਲ ਸਿਮ ਪੋਕੋ ਐਮ 2 ਪ੍ਰੋ MIUI 11 for Poco ਐਂਡਰਾਇਡ 10 ‘ਤੇ ਅਧਾਰਤ ਹੈ। ਇਸ 'ਚ 6.67 ਇੰਚ ਦੀ ਫੁੱਲ-ਐਚਡੀ + (1,080x2,400 ਪਿਕਸਲ) ਡਿਸਪਲੇਅ ਹੈ। ਸਮਾਰਟਫੋਨ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 720 ਜੀ ਪ੍ਰੋਸੈਸਰ ਦੀ ਵਰਤੋਂ ਕਰਦਾ ਹੈ। ਪੋਕੋ ਐਮ 2 ਪ੍ਰੋ ਇੱਕ ਹੈਂਡਸੈੱਟ ਹੈ ਜਿਸ ਵਿੱਚ ਚਾਰ ਰੀਅਰ ਕੈਮਰਾ ਹਨ। ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੈ।

ਜੇ ਤੁਹਾਡਾ ਫੋਨ ਵੀ ਹੋ ਗਿਆ ਚੋਰੀ ਤਾਂ ਇੰਝ ਲਾਓ ਪਤਾ, ਜਾਣੋ ਟ੍ਰਿਕ

ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਅਲਟਰਾ ਵਾਈਡ-ਐਂਗਲ ਲੈਂਜ਼ ਦੇ ਨਾਲ ਆਉਂਦਾ ਹੈ। ਫੋਨ 'ਚ 5 ਮੈਗਾਪਿਕਸਲ ਦਾ ਮੈਕਰੋ ਸ਼ੂਟਰ ਅਤੇ 2 ਮੈਗਾਪਿਕਸਲ ਦਾ ਡੇਪਥ ਸੈਂਸਰ ਵੀ ਹੈ। ਸੈਲਫੀ ਲਈ ਫੋਨ 'ਚ 16 ਮੈਗਾਪਿਕਸਲ ਦਾ ਸੈਂਸਰ ਹੈ, ਜੋ ਨਾਈਟ ਮੋਡ ਨੂੰ ਸਪੋਰਟ ਕਰਦਾ ਹੈ। ਪੋਕੋ ਨੇ ਆਪਣੇ ਪੋਕੋ ਐਮ 2 ਪ੍ਰੋ ਹੈਂਡਸੈੱਟ ‘ਚ 128 ਜੀਬੀ ਯੂਐਫਐਸ 2.1 ਸਟੋਰੇਜ ਦਿੱਤੀ ਹੈ। ਲੋੜ ਪੈਣ 'ਤੇ 512 ਜੀਬੀ ਤਕ ਮਾਈਕ੍ਰੋ ਐਸਡੀ ਕਾਰਡ ਦੀ ਵਰਤੋਂ ਕਰਨਾ ਵੀ ਸੰਭਵ ਹੈ। ਬੈਕ ਸਾਈਡ 'ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।