ਰੌਬਟ ਦੀ ਰਿਪੋਰਟ


ਚੰਡੀਗੜ੍ਹ: ਹਾਲ ਹੀ ਵਿੱਚ ਬੈਨ ਹੋਏ ਚੀਨੀ ਮੋਬਾਈਲ ਐਪ ਟਿੱਕਟੌਕ ਦੀ ਥਾਂ  ਹੁਣ 'ਪੰਗਾ' (Panga) ਨੇ ਲੈ ਲਈ ਹੈ। ਪੰਗਾ ਸਿਰਫ ਭਾਰਤ ਵਿੱਚ ਵਿਕਸਤ ਹੀ ਨਹੀਂ ਹੋਇਆ, ਬਲਕਿ ਸਾਰਾ ਡੇਟਾ ਵੀ ਦੇਸ਼ ਦੇ ਸਥਾਨਕ ਸਰਵਰਾਂ ਵੱਲੋਂ ਹੋਸਟ ਕੀਤਾ ਜਾ ਰਿਹਾ ਹੈ। ਲਾਂਚ ਹੋਣ ਦੇ ਹਫਤੇ ਅੰਦਰ ਹੀ ਪੰਗਾ ਨੂੰ 100,000 ਐਕਟਿਵ ਯੂਜ਼ਰ ਵੀ ਮਿਲ ਚੁੱਕੇ ਹਨ।


ਟਿੱਕਟੌਕ ਐਂਡਰਾਇਡ ਤੇ ਆਈਓਐਸ ਦੋਵਾਂ ਪਲੇਟਫਾਰਮਾਂ ਤੇ ਬੈਨ ਕੀਤੀ ਜਾ ਚੁੱਕਾ ਹੈ। ਪੂਰਬੀ ਲੱਦਾਖ ਦੀ ਗਲਵਨ ਵਾਦੀ 'ਚ ਚੀਨ ਨਾਲ ਹੋਈ ਹਿੰਸਕ ਝੜਪ ਤੋਂ ਬਾਅਦ ਭਾਰਤ ਨੇ 59 ਚੀਨੀ ਐਪਸ ਤੇ ਅਧਿਕਾਰਤ ਤੌਰ ਤੇ ਪਾਬੰਦੀ ਲਾ ਦਿੱਤੀ ਹੈ ਕਿਉਂਕਿ ਇਸ ਨਾਲ ਰਾਸ਼ਟਰੀ ਸੁਰੱਖਿਆ ਦੀਆਂ ਚਿੰਤਾਵਾਂ ਵਧੀਆਂ ਹਨ।



ਪੰਗਾ ਦੇ ਸੰਸਥਾਪਕਾਂ ਦਾ ਮੰਨਣਾ ਹੈ ਕਿ ਵਿਦੇਸ਼ੀ ਮੁਲਕਾਂ ਨਾਲ, ਖਾਸ ਕਰਕੇ ਵਿਵਾਦਗ੍ਰਸਤ ਸੰਬੰਧਾਂ ਵਾਲਿਆਂ ਨਾਲ ਕੀਮਤੀ ਉਪਭੋਗਤਾ ਡੇਟਾ ਨੂੰ ਸਾਂਝਾ ਕਰਨਾ ਕੋਈ ਮਾਇਨਾ ਨਹੀਂ ਰੱਖਦਾ।



ਪੰਗਾ ਐਪ ਤੇ ਰੋਜ਼ਾਨਾ ਵੱਖ-ਵੱਖ ਮੁਕਾਬਲੇ ਹੈਸ਼ਟੈਗਾਂ ਤੇ ਗਾਣਿਆਂ 'ਤੇ ਲਾਂਚ ਕੀਤਾ ਜਾਂਦੇ ਹਨ ਜਿਸ ਵਿੱਚ 1 ਲੱਖ ਰੁਪਏ ਤਕ ਦੇ ਨਕਦ ਇਨਾਮ ਦਿੱਤੇ ਜਾਂਦੇ ਹਨ। ਅਜਿਹਾ ਕਰਨ ਨਾਲ ਪੰਗਾ ਤੇ ਕੌਨਟੈਂਟ ਬਣਾਉਣ ਵਾਲਿਆਂ ਲਈ ਇਹ ਪੈਸਾ ਕਮਾਉਣ ਦਾ ਸਿੱਧਾ ਮੌਕਾ ਹੈ।