ਚੰਡੀਗੜ੍ਹ: ਪਿਛਲੇ ਹਫਤੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਗਸ਼ਤ ਦੌਰਾਨ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ਵਿੱਚ 6 ਵਿੱਚੋਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਰਿਆਣਾ ਪੁਲਿਸ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਛੇਵੇਂ ਮੁਲਜ਼ਮ ਨੂੰ ਜੀਂਦ ਵਿੱਚ ਪੁਲਿਸ ਨੇ ਮਾਰ ਦਿੱਤਾ ਸੀ।

ਦਰਅਸਲ, ਡਿਊਟੀ 'ਤੇ ਮਾਰੇ ਗਏ ਦੋ ਪੁਲਿਸ ਮੁਲਾਜ਼ਮਾਂ ਵਿੱਚੋਂ ਇੱਕ ਪੁਲਿਸ ਮੁਲਾਜ਼ਮ (ਰਵਿੰਦਰ ਸਿੰਘ) ਦੀ ਸਮਝ, ਉਨ੍ਹਾਂ ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਲੈ ਗਈ। ਕਾਂਸਟੇਬਲ ਰਵਿੰਦਰ ਸਿੰਘ ਨੇ ਆਪਣੀ ਮੌਤ ਤੋਂ ਪਹਿਲਾਂ ਮੁਲਜ਼ਮ ਦੀ ਪਛਾਣ ਲਈ ਆਪਣੀ ਹਥੇਲੀ ‘ਤੇ ਉਨ੍ਹਾਂ ਦੀ ਕਾਰ ਦਾ ਨੰਬਰ ਲਿਖਿਆ ਸੀ।

ਇਹ ਸੁਰਾਗ ਮਿਲਣ ਤੋਂ ਪਹਿਲਾਂ ਪੁਲਿਸ ਨੂੰ ਕਤਲ ਵਿੱਚ ਸ਼ਾਮਲ ਮੁਲਜ਼ਮਾਂ ਦਾ ਪਤਾ ਲਾਉਣ ਲਈ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਪੋਸਟਮਾਰਟਮ ਦੌਰਾਨ ਮ੍ਰਿਤਕ ਪੁਲਿਸ ਮੁਲਾਜ਼ਮ ਦੀ ਹਥੇਲੀ ਵਿੱਚ ਲਿਖਿਆ ਨੰਬਰ ਸਾਹਮਣੇ ਆਇਆ। ਇਹ ਰਵਿੰਦਰ ਸਿੰਘ ਤੇ ਐਸਪੀਓ ਕਪਤਾਨ ਸਿੰਘ ਦੇ ਕਤਲ ਮਾਮਲੇ ਨੂੰ ਸੁਲਝਾਉਣ ਲਈ ਪੁਲਿਸ ਲਈ ਕਾਫੀ ਅਹਿਮ ਸੁਰਾਗ ਸਾਬਤ ਹੋਇਆ।



ਹਰਿਆਣਾ ਪੁਲਿਸ ਦੇ ਮੁਖੀ ਮਨੋਜ ਯਾਦਵ ਨੇ ਕਿਹਾ, "ਇਹ ਪੁਲਿਸ ਹੁਨਰ ਦਾ ਮੁੱਢਲਾ ਨਿਯਮ ਹੈ, ਜਿਸ ਨੂੰ ਬਹਾਦਰ ਕਾਂਸਟੇਬਲ ਰਵਿੰਦਰ ਸਿੰਘ ਨੇ ਆਪਣੀ ਮੌਤ ਤੋਂ ਪਹਿਲਾਂ ਪੇਸ਼ ਕੀਤਾ। ਉਸ ਨੇ ਮੁਲਜ਼ਮਾਂ ਦੁਆਰਾ ਵਰਤੀ ਗਈ ਗੱਡੀ ਦਾ ਨੰਬਰ ਆਪਣੀ ਹਥੇਲੀ 'ਤੇ ਲਿਖਿਆ ਸੀ। ਪੋਸਟਮਾਰਟਮ ਦੌਰਾਨ ਪਤਾ ਲੱਗਿਆ ਸੀ।” ਯਾਦਵ ਨੇ ਕਿਹਾ ਕਿ ਰਵਿੰਦਰ ਸਿੰਘ ਨੂੰ ਮਰਨੋਪਰੰਤ ਪੁਲਿਸ ਮੈਡਲ ਦੇਣ ਦੀ ਸਿਫਾਰਸ਼ ਕੀਤੀ ਜਾਵੇਗੀ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904