ਨਵੀਂ ਦਿੱਲੀ: ਭਾਰਤੀ ਕ੍ਰਿਕਟ ਦੇ ਸਟਾਰ ਖਿਡਾਰੀ ਰਹੇ ਯੁਵਰਾਜ ਸਿੰਘ ਨੇ ਆਪਣੇ ਦੌਰ 'ਚ ਟੀਮ ਇੰਡੀਆ ਲਈ ਕਈ ਸ਼ਾਨਦਾਰ ਪਾਰੀਆਂ ਖੇਡੀਆਂ। ਜਦੋਂ ਭਾਰਤ ਨੇ 2007 ਵਿੱਚ ਟੀ-20 ਵਿਸ਼ਵ ਕੱਪ ਤੇ 2011 ਵਿੱਚ ਵਨਡੇ ਵਿਸ਼ਵ ਕੱਪ ਜਿੱਤਿਆ ਸੀ ਤਾਂ ਯੁਵਰਾਜ ਇਸ ਜੇਤੂ ਟੀਮ ਦਾ ਹਿੱਸਾ ਸਨ। ਇੰਨਾ ਹੀ ਨਹੀਂ, ਉਹ ਇਨ੍ਹਾਂ ਟੂਰਨਾਮੈਂਟਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਵਿੱਚੋਂ ਇੱਕ ਸੀ। ਹਾਲਾਂਕਿ ਆਪਣੇ ਕਰੀਅਰ ਦੌਰਾਨ ਉਹ ਕਦੇ ਵੀ ਭਾਰਤੀ ਟੀਮ ਦਾ ਰੈਗੂਲਰ ਕਪਤਾਨ ਨਹੀਂ ਬਣ ਸਕੇ।
ਯੁਵਰਾਜ ਸਿੰਘ ਨੇ ਹੁਣ ਦੱਸਿਆ ਕਿ ਮਹਿੰਦਰ ਸਿੰਘ ਧੋਨੀ ਨੂੰ 2007 ਟੀ-20 ਵਿਸ਼ਵ ਕੱਪ ਲਈ ਕਪਤਾਨ ਕਿਉਂ ਚੁਣਿਆ ਗਿਆ ਸੀ। ਯੁਵਰਾਜ ਉਸ ਸਮੇਂ ਵਨਡੇ ਟੀਮ ਦੇ ਉਪ ਕਪਤਾਨ ਸਨ। ਇਸ ਮੁੱਦੇ 'ਤੇ ਯੁਵਰਾਜ ਸਿੰਘ ਨੇ ਕਿਹਾ ਕਿ ਕਿਉਂਕਿ ਉਨ੍ਹਾਂ ਗ੍ਰੇਗ ਚੈਪਲ ਦੀ ਕੋਚਿੰਗ ਹੇਠ ਭਾਰਤੀ ਕ੍ਰਿਕਟ ਦੇ ਗੜਬੜ ਵਾਲੇ ਦੌਰ ਦੌਰਾਨ ਸਚਿਨ ਤੇਂਦੁਲਕਰ ਦਾ ਪੱਖ ਪੂਰਿਆ ਸੀ, ਇਸ ਲਈ ਬੀਸੀਸੀਆਈ ਦੇ ਕੁਝ ਅਧਿਕਾਰੀ ਸ਼ਾਇਦ ਨਹੀਂ ਚਾਹੁੰਦੇ ਸਨ ਕਿ ਉਹ ਭਾਰਤੀ ਟੀਮ ਦਾ ਕਪਤਾਨ ਬਣੇ।
ਆਸਟ੍ਰੇਲਿਆਈ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਚੈਪਲ 2005 ਤੋਂ 2007 ਤੱਕ ਭਾਰਤ ਦੇ ਕੋਚ ਸਨ। ਉਸ ਸਮੇਂ ਦੌਰਾਨ ਉਨ੍ਹਾਂ ਦਾ ਸੌਰਵ ਗਾਂਗੁਲੀ ਤੇ ਸਚਿਨ ਤੇਂਦੁਲਕਰ ਦੋਵਾਂ ਨਾਲ ਵਿਵਾਦ ਹੋਇਆ ਸੀ। ਬਾਅਦ ਵਿੱਚ ਆਪਣੀ ਬਾਇਓਪਿਕ 'ਸਚਿਨ: ਏ ਬਿਲੀਅਨ ਡ੍ਰੀਮਜ਼' ਵਿੱਚ ਤੇਂਦੁਲਕਰ ਨੇ ਲਿਖਿਆ, "ਜਿਸ ਤਰ੍ਹਾਂ ਚੈਪਲ ਵਿਸ਼ਵ ਕੱਪ ਤੋਂ ਪਹਿਲਾਂ ਸਾਡੀ ਟੀਮ ਨੂੰ ਸੰਭਾਲ ਰਹੇ ਸਨ ਤੇ ਉਨ੍ਹਾਂ ਨੇ ਬੱਲੇਬਾਜ਼ੀ ਕ੍ਰਮ ਵਿੱਚ ਵੱਡੇ ਬਦਲਾਅ ਕੀਤੇ, ਜਿਸ ਨਾਲ ਕਈ ਖਿਡਾਰੀ ਸਹਿਮਤ ਨਹੀਂ ਸਨ ਤੇ ਇਸ ਨਾਲ ਹਰ ਕੋਈ ਪ੍ਰਭਾਵਿਤ ਹੋਇਆ।' ਚੈਪਲ ਦੇ ਫੈਸਲਿਆਂ ਕਾਰਨ ਟੀਮ ਵਿੱਚ ਬੇਚੈਨੀ ਫੈਲ ਗਈ। ਯੁਵਰਾਜ ਸਿੰਘ ਨੇ ਕਿਹਾ ਕਿ ਇਸ ਘਟਨਾ ਵਿੱਚ ਆਪਣੇ ਸਟੈਂਡ ਕਾਰਨ ਉਹ ਕਦੇ ਵੀ ਭਾਰਤੀ ਕ੍ਰਿਕੇਟ ਟੀਮ ਦਾ ਪੂਰਣ-ਕਾਲੀ ਕਪਤਾਨ ਨਹੀਂ ਬਣ ਸਕੇ।
ਸਪੋਰਟਸ 18 'ਤੇ ਸੰਜੇ ਮਾਂਜਰੇਕਰ ਨੂੰ ਦਿੱਤੇ ਇੰਟਰਵਿਊ 'ਚ ਯੁਵਰਾਜ ਸਿੰਘ ਨੇ ਕਿਹਾ, 'ਮੈਂ ਕਪਤਾਨ ਬਣਨਾ ਚਾਹੁੰਦਾ ਸੀ। ਫਿਰ ਗ੍ਰੇਗ ਚੈਪਲ ਵਾਲੀ ਗੱਲ ਹੋਈ। ਇਹ ਚੈਪਲ ਜਾਂ ਸਚਿਨ ਬਣ ਗਿਆ ਸੀ। ਹੋ ਸਕਦਾ ਹੈ ਕਿ ਮੈਂ ਇਕੱਲਾ ਅਜਿਹਾ ਖਿਡਾਰੀ ਸੀ ਜਿਸ ਨੇ ਆਪਣੇ ਸਾਥੀਆਂ ਦਾ ਸਮਰਥਨ ਕੀਤਾ। ਬੀਸੀਸੀਆਈ ਦੇ ਕੁਝ ਅਧਿਕਾਰੀਆਂ ਨੂੰ ਇਹ ਪਸੰਦ ਨਹੀਂ ਆਇਆ। ਕਿਹਾ ਗਿਆ ਸੀ ਕਿ ਉਹ ਭਾਵੇਂ ਕਿਸੇ ਨੂੰ ਵੀ ਕਪਤਾਨ ਬਣਾਉਣ ਪਰ ਮੈਨੂੰ ਨਹੀਂ। ਇਹੀ ਮੈਂ ਸੁਣਿਆ ਹੈ। ਮੈਨੂੰ ਯਕੀਨ ਨਹੀਂ ਕਿ ਇਹ ਕਿੰਨਾ ਸੱਚ ਹੈ। ਅਚਾਨਕ ਮੈਨੂੰ ਉਪ ਕਪਤਾਨੀ ਤੋਂ ਹਟਾ ਦਿੱਤਾ ਗਿਆ। ਸਹਿਵਾਗ ਟੀਮ 'ਚ ਨਹੀਂ ਸਨ। ਇਸ ਤਰ੍ਹਾਂ, ਮਾਹੀ 2007 ਟੀ-20 ਵਿਸ਼ਵ ਕੱਪ ਲਈ ਕਪਤਾਨ ਬਣ ਗਿਆ। ਮੈਂ ਸੋਚਿਆ ਕਿ ਮੈਂ ਕਪਤਾਨ ਬਣਨ ਜਾ ਰਿਹਾ ਹਾਂ।
ਯੁਵਰਾਜ ਨੇ ਕਿਹਾ ਕਿ ਵੀਰੂ ਸੀਨੀਅਰ ਸੀ ਪਰ ਉਹ ਇੰਗਲੈਂਡ ਦੌਰੇ 'ਤੇ ਨਹੀਂ ਸੀ। ਮੈਂ ਵਨਡੇ ਟੀਮ ਦਾ ਉਪ ਕਪਤਾਨ ਸੀ ਜਦਕਿ ਰਾਹੁਲ ਕਪਤਾਨ ਸੀ। ਇਸ ਲਈ ਮੈਨੂੰ ਕਪਤਾਨ ਬਣਨਾ ਸੀ। ਸਪੱਸ਼ਟ ਤੌਰ 'ਤੇ, ਇਹ ਇਕ ਅਜਿਹਾ ਫੈਸਲਾ ਸੀ ਜੋ ਮੇਰੇ ਵਿਰੁੱਧ ਗਿਆ ਪਰ ਮੈਨੂੰ ਇਸ ਦਾ ਪਛਤਾਵਾ ਨਹੀਂ। ਅੱਜ ਵੀ ਜੇਕਰ ਅਜਿਹਾ ਹੀ ਹੋਇਆ ਤਾਂ ਮੈਂ ਆਪਣੇ ਸਾਥੀਆਂ ਦਾ ਸਾਥ ਦੇਵਾਂਗਾ।
ਯੁਵਰਾਜ ਨੇ ਅੱਗੇ ਕਿਹਾ ਕਿ ਕੁਝ ਦਿਨਾਂ ਬਾਅਦ ਮੈਨੂੰ ਲੱਗਾ ਕਿ ਮਾਹੀ ਕਪਤਾਨੀ 'ਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਇੱਕ ਰੋਜ਼ਾ ਕ੍ਰਿਕਟ ਵਿੱਚ ਅਗਵਾਈ ਕਰਨ ਲਈ ਉਹ ਸ਼ਾਇਦ ਸਹੀ ਵਿਅਕਤੀ ਸੀ। ਫਿਰ ਮੈਨੂੰ ਸੱਟ ਲੱਗਣ ਲੱਗੀ। ਜੇਕਰ ਮੈਨੂੰ ਕਪਤਾਨ ਬਣਾਇਆ ਜਾਂਦਾ ਤਾਂ ਵੀ ਮੈਂ ਚਲਾ ਜਾਂਦਾ। ਸਭ ਕੁਝ ਚੰਗੇ ਲਈ ਹੁੰਦਾ ਹੈ। ਮੈਨੂੰ ਭਾਰਤ ਦਾ ਕਪਤਾਨ ਨਾ ਹੋਣ ਦਾ ਅਸਲ ਵਿੱਚ ਅਫ਼ਸੋਸ ਨਹੀਂ ਹੈ। ਇਹ ਇੱਕ ਬਹੁਤ ਵੱਡਾ ਸਨਮਾਨ ਹੋਣਾ ਸੀ। ਪਰ ਮੈਂ ਹਮੇਸ਼ਾ ਆਪਣੀ ਟੀਮ ਦੇ ਸਾਥੀਆਂ ਨੂੰ ਚੁਣਾਂਗਾ, ਜੇਕਰ ਉਨ੍ਹਾਂ ਬਾਰੇ ਬੁਰਾ ਕੁਝ ਵਾਪਰਦਾ ਹੈ, ਤਾਂ ਮੈਂ ਹਮੇਸ਼ਾ ਆਪਣੇ ਸਾਥੀਆਂ ਲਈ ਖੜ੍ਹਾ ਹੋਵਾਂਗਾ।
ਧੋਨੀ ਨੂੰ 2007 'ਚ ਕਿਉਂ ਬਣਾਇਆ ਗਿਆ ਟੀਮ ਇੰਡੀਆ ਦਾ ਕਪਤਾਨ? ਯੁਵਰਾਜ ਸਿੰਘ ਨੇ ਖੋਲ੍ਹਿਆ ਰਾਜ਼, ਬੋਲੇ, BCCI ਦੇ ਕੁਝ ਅਧਿਕਾਰੀ...
ਏਬੀਪੀ ਸਾਂਝਾ
Updated at:
08 May 2022 02:17 PM (IST)
Edited By: shankerd
ਭਾਰਤੀ ਕ੍ਰਿਕਟ ਦੇ ਸਟਾਰ ਖਿਡਾਰੀ ਰਹੇ ਯੁਵਰਾਜ ਸਿੰਘ ਨੇ ਆਪਣੇ ਦੌਰ 'ਚ ਟੀਮ ਇੰਡੀਆ ਲਈ ਕਈ ਸ਼ਾਨਦਾਰ ਪਾਰੀਆਂ ਖੇਡੀਆਂ। ਜਦੋਂ ਭਾਰਤ ਨੇ 2007 ਵਿੱਚ ਟੀ-20 ਵਿਸ਼ਵ ਕੱਪ ਤੇ 2011 ਵਿੱਚ ਵਨਡੇ ਵਿਸ਼ਵ ਕੱਪ ਜਿੱਤਿਆ ਸੀ
MS Dhoni
NEXT
PREV
Published at:
08 May 2022 02:17 PM (IST)
- - - - - - - - - Advertisement - - - - - - - - -