ਕ੍ਰਿਕਟਰ ਸ਼ਮੀ ਦੀ ਪਤਨੀ ਨੇ ਜਾਰੀ ਕੀਤਾ ਆਡਿਓ ਕਲਿੱਪ, ਪੈਸੇ-ਮੁਲਾਕਾਤ-ਸੈਕਸ ਦੇ ਖੁਲਾਸੇ
ਵੇਖੋ ਦੋਵਾਂ ਦੀ ਗੱਲਬਾਤ ਦੇ ਕੁਝ ਹੋਰ ਅੰਸ਼..!
ਇਸ ਆਡੀਓ ਕਲਿੱਪ ਤੋਂ ਬਾਅਦ ਮਾਮਲਾ ਹੋਰ ਵੀ ਗੰਭੀਰ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਪਤਨੀ ਨੇ ਮੁਹੰਮਦ ਸ਼ਮੀ ਦੀ ਚੈਟ ਦੇ ਕੁਝ ਸਕ੍ਰੀਨ ਸ਼ਾਟ ਆਪਣੇ ਫੇਸਬੁਕ ਅਕਾਉਂਟ 'ਤੇ ਸ਼ੇਅਰ ਕਰ ਦਿੱਤੇ ਸਨ।
ਸ਼ਮੀ ਇੱਕ ਥਾਂ ਕਹਿੰਦੇ ਹਨ ਕਿ ਦੁਬਈ ਵਿੱਚ ਉਨ੍ਹਾਂ ਅਲਸ਼ੀਬਾ ਤੋਂ ਪੈਸੇ ਲੈਣੇ ਸਨ ਇਸ ਲਈ ਮੁਲਾਕਾਤ ਹੋਈ ਸੀ।
ਸ਼ਮੀ ਦੀ ਪਤਨੀ ਆਡੀਓ ਵਿੱਚ ਇਹ ਵੀ ਕਹਿ ਰਹੀ ਹੈ ਕਿ ਮੈਂ ਦੂਜੇ ਫ਼ੋਨ ਵਿੱਚ ਇਹ ਸਾਰਾ ਕੁਝ ਚੈਕ ਕਰ ਲਿਆ ਕਿ ਤੁਸੀਂ ਅਲਸ਼ੀਬਾ ਨਾਲ ਕਿਹੜੀਆਂ ਗੱਲਾਂ ਕਰਦੇ ਹੋ।
ਮੁਹੰਮਦ ਸ਼ਮੀ ਪਹਿਲਾਂ ਤਾਂ ਇਸ ਤੋਂ ਮੁੱਕਰਦੇ ਹਨ ਅਤੇ ਫਿਰ ਮੁਲਾਕਾਤ ਦੀ ਗੱਲ ਮੰਨ ਲੈਂਦੇ ਹਨ।
ਹਸੀਨ ਜਹਾਂ ਵੱਲੋਂ ਜਾਰੀ ਆਡੀਓ ਉਨ੍ਹਾਂ ਤੇ ਮੁਹੰਮਦ ਸ਼ਮੀ ਵਿਚਕਾਰ ਦਾ ਹੀ ਹੈ। ਇਸ ਵਿੱਚ ਹਸੀਨ ਉਨਾਂ ਨੂੰ ਪਾਕਿਸਤਾਨੀ ਕੁੜੀ ਅਲਸ਼ੀਬਾ ਨਾਲ ਦੁਬਈ ਵਿੱਚ ਮੁਲਾਕਾਤ ਹੋਣ ਬਾਰੇ ਪੁੱਛ ਰਹੀ ਹੈ।
ਸ਼ਮੀ 'ਤੇ ਕੇਸ ਦਰਜ ਹੋਣ ਤੋਂ ਬਾਅਦ ਪਤਨੀ ਹਸੀਨ ਜਹਾਂ ਮੁੜ ਮੀਡੀਆ ਦੇ ਸਾਹਮਣੇ ਆਈ ਅਤੇ ਕਈ ਖੁਲਾਸੇ ਕੀਤੇ।
ਕ੍ਰਿਕਟਰ ਮੁਹੰਮਦ ਸ਼ਮੀ ਦੇ ਖਿਲਾਫ ਕੋਲਕਾਤਾ ਪੁਲਿਸ ਨੇ ਐਫਆਈਆਰ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਨੇ ਇੱਕ ਆਡੀਓ ਕਲਿੱਪ ਜਾਰੀ ਕੀਤਾ ਹੈ। ਇਸ ਵਿੱਚ ਇੱਕ ਪਾਕਿਸਤਾਨੀ ਕੁੜੀ ਅਲਸ਼ੀਬਾ ਤੇ ਇੰਗਲੈਂਡ ਵਿੱਚ ਰਹਿਣ ਵਾਲੇ ਉਨਾਂ ਦੇ ਭਰਾ ਦਾ ਜ਼ਿਕਰ ਸੁਣਾਈ ਦੇ ਰਿਹਾ ਹੈ।