ਨਵੀਂ ਦਿੱਲੀ - ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਵਨਡੇ ਮੈਚ 'ਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਸੈਂਕੜਾ ਜੜ ਦਿੱਤਾ ਹੈ। ਵਿਲੀਅਮਸਨ ਨੇ ਭਾਰਤ ਖਿਲਾਫ 118 ਰਨ ਦੀ ਪਾਰੀ ਖੇਡੀ।
ਮੈਚ ਦੇ ਪਹਿਲੇ ਹੀ ਓਵਰ 'ਚ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ ਮਾਰਟਿਨ ਗਪਟਿਲ ਬਿਨਾ ਕੋਈ ਰਨ ਬਣਾਏ ਆਊਟ ਹੋ ਗਏ। ਗਪਟਿਲ ਦੇ ਆਊਟ ਹੋਣ 'ਤੇ ਵਿਲੀਅਮਸਨ ਮੈਦਾਨ 'ਤੇ ਪਹੁੰਚੇ ਅਤੇ ਵਿਲੀਅਮਸਨ ਨੇ ਆਉਂਦੇ ਹੀ ਚੌਕੇ-ਛੱਕੇ ਲਗਾਉਣਾ ਸ਼ੁਰੂ ਕਰ ਦਿੱਤਾ। ਵਿਲੀਅਮਸਨ ਨੇ 56 ਗੇਂਦਾਂ 'ਤੇ 8 ਚੌਕੇ ਅਤੇ 1 ਛੱਕਾ ਲਗਾਉਂਦੇ ਹੋਏ 50 ਰਨ ਪੂਰੇ ਕੀਤੇ। ਵਿਲੀਅਮਸਨ ਨੇ ਆਪਣੀ ਪਾਰੀ ਨੂੰ ਅੱਗੇ ਵਧਾਉਂਦਿਆਂ ਆਪਣਾ ਸੈਂਕੜਾ 109 ਗੇਂਦਾਂ 'ਤੇ ਪੂਰਾ ਕੀਤਾ। ਵਿਲੀਅਮਸਨ 128 ਗੇਂਦਾਂ 'ਤੇ 118 ਰਨ ਬਣਾ ਕੇ ਆਊਟ ਹੋਏ। ਵਿਲੀਅਮਸਨ ਦੀ ਪਾਰੀ 'ਚ 14 ਚੌਕੇ ਅਤੇ 1 ਛੱਕਾ ਸ਼ਾਮਿਲ ਸੀ। ਵਿਲੀਅਮਸਨ ਦੇ ਆਸਰੇ ਕੀਵੀ ਟੀਮ 200 ਰਨ ਦਾ ਅੰਕੜਾ ਪਾਰ ਕਰਨ 'ਚ ਕਾਮਯਾਬ ਹੋਈ। ਵਿਲੀਅਮਸਨ ਦੇ ਆਊਟ ਹੁੰਦੇ ਹੀ ਪੂਰੀ ਕੀਵੀ ਟੀਮ ਤਾਸ਼ ਦੇ ਪੱਤਿਆਂ ਦੀ ਢੇਰੀ ਵਾਂਗ ਵਿਖਰ ਗਈ।