Bollywood On Neeraj Chopra: ਨੀਰਜ ਚੋਪੜਾ ਨੇ ਇੱਕ ਵਾਰ ਫ਼ਿਰ ਤੋਂ ਇਤਿਹਾਸ ਰਚ ਦਿੱਤਾ ਹੈ। ਜਿਸ ਤੋਂ ਬਾਅਦ ਪੂਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਹੈ। ਨੀਰਜ ਚੋਪੜਾ ਦੀ ਇਸ ਜਿੱਤ `ਤੇ ਬਾਲੀਵੁੱਡ `ਚ ਵੀ ਖੁਸ਼ੀ ਦੀ ਲਹਿਰ ਹੈ। ਆਖ਼ਰਕਾਰ ਨੀਰਜ ਚੋਪੜਾ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿੱਪ `ਚ ਚਾਂਦੀ ਦਾ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਹਨ। ਇਸ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਨੀਰਜ ਚੋਪੜਾ ਨੂੰ ਜਿੱਤ ਦੀ ਵਧਾਈ ਦੇ ਚੁੱਕੇ ਹਨ। ਆਓ ਤੁਹਾਨੂੰ ਦਸਦੇ ਹਾਂ ਕਿ ਕਿਹੜੇ ਬਾਲੀਵੁੱਡ ਸੈਲੇਬ੍ਰਿਟੀ ਨੇ ਨੀਰਜ ਚੋਪੜਾ ਨੂੰ ਜਿੱਤ ਦੀ ਵਧਾਈ ਦਿਤੀ ਹੈ।
ਕਰੀਨਾ ਕਪੂਰ
ਕਰੀਨਾ ਕਪੂਰ ਨੇ ਇੰਸਟਾਗ੍ਰਾਮ `ਤ ਸਟੋਰੀ ਸ਼ੇਅਰ ਕਰ ਨੀਰਜ ਨੂੰ ਵਧਾਈ ਦਿਤੀ।
ਅਨੁਸ਼ਕਾ ਸ਼ਰਮਾ
ਅਨੁਸ਼ਕਾ ਸ਼ਰਮਾ ਨੇ ਵੀ ਨੀਰਜ ਚੋਪੜਾ ਲਈ ਇੰਸਟਾਗ੍ਰਾਮ `ਤੇ ਸਟੋਰੀ ਪਾਈ।
ਆਯੁਸ਼ਮਾਨ ਖੁਰਾਨਾ
ਆਯੁਸ਼ਮਾਨ ਖੁਰਾਨਾ ਨੇ ਵੀ ਨੀਰਜ ਚੋਪੜਾ ਦੀ ਜਿੱਤ `ਤੇ ਖੁਸ਼ੀ ਜ਼ਾਹਰ ਕੀਤੀ।
ਰਾਜਕੁਮਾਰ ਰਾਓ
ਰਾਜਕੁਮਾਰ ਰਾਓ ਨੇ ਨੀਰਜ ਚੋਪੜਾ ਨੂੰ ਸ਼ੁੱਭਕਾਮਨਾਵਾਂ ਦਿਤੀਆਂ।
ਅਨੁਪਮ ਖੇਰ
ਬਾਲੀਵੁੱਡ ਸੁਪਰਸਟਾਰ ਅਨੁਪਮ ਖੇਰ ਨੇ ਆਪਣੇ ਅਧਿਕਾਰਤ ਟਵੀਟ 'ਚ ਨੀਰਜ ਚੋਪੜਾ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਵਧਾਈ ਸੰਦੇਸ਼ ਵਿੱਚ ਲਿਖਿਆ, "ਉਹ ਆਇਆ, ਅਸੀਂ ਦੇਖਿਆ, ਉਹ ਇੱਕ ਵਾਰ ਫਿਰ ਜਿੱਤ ਗਿਆ, ਜੈ ਹਿੰਦ।"
ਇਸ ਤੋਂ ਇਲਾਵਾ ਫਿਲਮਸਾਜ਼ ਅਸ਼ੋਕ ਪੰਡਿਤ ਨੇ ਵੀ ਨੀਰਜ ਚੋਪੜਾ ਦੀ ਜਿੱਤ 'ਤੇ ਲਿਖਿਆ, ''ਨੀਰਜ ਚੋਪੜਾ ਤੁਹਾਨੂੰ ਦਿਲੋਂ ਵਧਾਈਆਂ, ਜਿਸ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ 88.13 ਮੀਟਰ ਜੈਵਲਿਨ ਥਰੋਅ ਸੁੱਟ ਕੇ ਚਾਂਦੀ ਦਾ ਤਗਮਾ ਜਿੱਤਿਆ। ਇਹ ਭਾਰਤ ਲਈ ਮਾਣ ਵਾਲਾ ਪਲ ਹੈ।" ਇਨ੍ਹਾਂ ਸਾਰੇ ਸਿਤਾਰਿਆਂ ਦੀ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਸਿਤਾਰਿਆਂ ਦੀਆਂ ਪੋਸਟਾਂ 'ਤੇ ਫੈਨਜ਼ ਕਾਫੀ ਪਿਆਰ ਦੇ ਰਹੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ 2020 'ਚ ਸੋਨ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਸੀ। ਇਸ ਦੇ ਨਾਲ ਹੀ ਨੀਰਜ ਨੇ ਪਿਛਲੇ ਮਹੀਨੇ ਫਿਨਲੈਂਡ 'ਚ ਹੋਈਆਂ ਕੁਆਰਟਾਨੇ ਖੇਡਾਂ(Kuortane Games) 'ਚ ਸੋਨ ਤਗਮਾ ਜਿੱਤਿਆ ਸੀ। ਇਹ ਸਿਰਫ਼ ਕੁਝ ਮੈਡਲ ਹਨ। ਨੀਰਜ ਚੋਪੜਾ ਨੇ ਕਈ ਮੈਡਲ ਆਪਣੇ ਨਾਂ ਕੀਤੇ ਹਨ।