World Athletics Championships: ਗੋਲਡਨ ਬੌਏ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। 88.13 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟ ਕੇ ਨੀਰਜ ਚੋਪੜਾ ਨੇ ਦੇਸ਼ ਦੀ ਝੋਲੀ ਸਿਲਵਰ ਮੈਡਲ ਪਾ ਦਿੱਤਾ ਹੈ। ਹਾਲਾਂਕਿ ਗੋਲਡ ਤੋਂ ਨੀਰਜ ਖੁੰਝ ਗਏ।ਪਰ ਵਿਸ਼ਵ ਚੈਂਪੀਅਨਸ਼ਿਪ 'ਚ ਸਿਲਵਰ ਮੈਡਲ ਜਿੱਤਣ ਵਾਲੇ ਨੀਰਜ ਪਹਿਲੇ ਅਥਲੀਟ ਬਣ ਗਏ ਹਨ। ਅਮਰੀਕਾ ਦੇ ਯੂਜੀਨ ਵਿੱਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਚੱਲ ਰਹੇ ਹਨ। ਜਿਸ 'ਚ ਨੀਰਜ ਨੇ ਫਾਊਲ ਥਰੋਅ ਨਾਲ ਸ਼ੁਰੂਆਤ ਕੀਤੀ ਅਤੇ ਦੂਜੀ ਕੋਸ਼ਿਸ਼ ਵਿੱਚ 82.39 ਮੀਟਰ ਦਾ ਸਕੋਰ ਬਣਾਇਆ। ਇਸ ਤੋਂ ਬਾਅਦ ਉਸ ਨੇ ਤੀਜੀ ਕੋਸ਼ਿਸ਼ ਵਿੱਚ 86.37 ਮੀਟਰ ਅਤੇ ਚੌਥੀ ਕੋਸ਼ਿਸ਼ ਵਿੱਚ 88.13 ਮੀਟਰ ਥਰੋਅ ਕੀਤੀ ਅਤੇ ਪੰਜਵੀਂ ਕੋਸ਼ਿਸ਼ 'ਚ ਵੀ ਫਾਊਲ ਹੋ ਗਿਆ । ਇਸ ਦੇ ਨਾਲ ਹੀ ਰੋਹਿਤ ਯਾਦਵ ਤਿੰਨ ਕੋਸ਼ਿਸ਼ਾਂ ਤੋਂ ਬਾਅਦ 10ਵੇਂ ਨੰਬਰ 'ਤੇ ਰਹਿ ਕੇ ਬਾਹਰ ਹੋ ਗਏ।
ਐਂਡਰਸਨ ਪੀਟਰਸ ਨੇ ਇੱਥੇ ਆਪਣੀ ਪਹਿਲੀ ਕੋਸ਼ਿਸ਼ 'ਚ 90 ਮੀਟਰ ਤੋਂ ਜ਼ਿਆਦਾ ਜੈਵਲਿਨ ਸੁੱਟਿਆ ਅਤੇ ਗੋਲਡ ਹਾਸਲ ਕੀਤਾ।
ਐਂਡਰਸਨ ਪੀਟਰਸ ਪਹਿਲੇ ਨੰਬਰ 'ਤੇ ਸਨ। ਪੀਟਰਸ ਨੇ ਛੇ ਵਿੱਚੋਂ ਤਿੰਨ ਕੋਸ਼ਿਸ਼ਾਂ ਵਿੱਚ ਜੈਵਲਿਨ ਨੂੰ 90 ਮੀਟਰ ਦੇ ਪਾਰ ਸੁੱਟਿਆ। ਹਾਲਾਂਕਿ ਇਸ ਦੇ ਬਾਵਜੂਦ ਨੀਰਜ ਇੱਥੇ ਇਤਿਹਾਸ ਰਚਣ 'ਚ ਕਾਮਯਾਬ ਰਹੇ। ਉਹ ਭਾਰਤ ਦਾ ਪਹਿਲਾ ਪੁਰਸ਼ ਖਿਡਾਰੀ ਹੈ ਜਿਸ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਿਆ ਹੈ। ਕੁੱਲ ਮਿਲਾ ਕੇ ਉਹ ਇਸ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਣ ਵਾਲੇ ਦੂਜੇ ਭਾਰਤੀ ਖਿਡਾਰੀ ਹਨ।
ਉਹਨਾਂ ਤੋਂ ਪਹਿਲਾਂ ਭਾਰਤੀ ਮਹਿਲਾ ਅਥਲੀਟ ਅੰਜੂ ਬੇਬੀ ਜਾਰਜ ਨੇ ਲੰਬੀ ਛਾਲ ਵਿੱਚ ਇੱਥੇ ਤਮਗਾ ਜਿੱਤਿਆ। ਐਂਡਰਸਨ ਪੀਟਰਸ ਨੇ ਪਹਿਲੇ ਗੇੜ ਵਿੱਚ 90.21 ਮੀਟਰ, ਦੂਜੇ ਦੌਰ ਵਿੱਚ 90.46 ਮੀਟਰ, ਤੀਜੇ ਦੌਰ ਵਿੱਚ 87.21 ਮੀਟਰ ਅਤੇ ਚੌਥੇ ਦੌਰ ਵਿੱਚ 88.12 ਮੀਟਰ ਜੈਵਲਿਨ ਸੁੱਟਿਆ। ਆਪਣੇ ਆਖ਼ਰੀ ਰਾਊਂਡ ਵਿੱਚ ਉਸ ਨੇ 90.54 ਮੀਟਰ ਦੂਰ ਜੈਵਲਿਨ ਸੁੱਟ ਕੇ ਸਾਬਤ ਕਰ ਦਿੱਤਾ ਕਿ ਉਹ ਇਸ ਵੇਲੇ ਜੈਵਲਿਨ ਥਰੋਅ ਵਿੱਚ ਦੁਨੀਆ ਦੇ ਨੰਬਰ-1 ਖਿਡਾਰੀ ਹਨ।