ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 18 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਸਮੇਂ ਭਾਰਤ ਦਾ ਸਕੋਰ 29 ਹੋਇਆ ਹੈ। ਹੁਣ ਕਰੀਜ਼ 'ਤੇ ਵਿਰਾਟ ਕੋਹਲੀ ਤੇ ਕੇਐਲ ਰਾਹੁਲ ਹਨ।


ਕੇਐਲ ਰਾਹੁਲ ਵੀ 63 ਗੇਂਦਾਂ 'ਚ 48 ਦੌੜਾਂ ਬਣਾ ਕੇ ਆਉਟ ਹੋ ਗਏ। ਇਸ ਦੇ ਨਾਲ ਹੀ ਭਾਰਤ 98 ਦੌੜਾਂ 'ਤੇ ਆਪਣੀਆਂ ਦੋ ਵਿਕਟਾਂ ਗੁਆ ਚੁੱਕਿਆ ਹੈ। ਹੁਣ ਮੈਦਾਨ 'ਚ ਵਿਰਾਟ ਦੇ ਨਾਲ ਵਿਜੈ ਸ਼ੰਕਰ ਹਨ।

ਭਾਰਤ ਨੂੰ ਲੱਗਿਆ ਤੀਜਾ ਝਟਕਾ। ਵਿਜੈ ਸ਼ੰਕਰ 19 ਗੇਂਦਾਂ ‘ਤੇ 14 ਦੌੜਾਂ ਬਣਾ ਕੇ ਆਊਟ ਹੋਏ। ਖ਼ਬਰ ਲਿਖੇ ਜਾਣ ਤਕ ਭਾਰਤ ਦਾ ਸਕੌਰ 26.1 ਓਵਰ ‘ਚ 126 ਰਿਹਾ।

ਵਿਰਾਟ ਕੋਹਲੀ ਨੇ 55 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੇ ਨਾਲ ਭਾਰਤ 133 ਦੌੜਾਂ ਬਣਾ ਚੁੱਕਿਆ ਹੈ। ਨਾਲ ਹੀ ਮੈਦਾਨ ‘ਚ ਵਿਰਾਟ ਕੋਹਲੀ ਤੇ ਕੇਦਾਰ ਜਾਧਵ ਡਟੇ ਹੋਏ ਹਨ। ਵਿਰਾਟ ਨੇ ਇਸ ਟੂਰਨਾਮੈਂਟ ‘ਚ ਆਪਣਾ ਚੌਥਾ ਅਰਧ ਸੈਂਕੜਾ ਜੜਿਆ ਹੈ।

ਭਾਰਤ ਨੂੰ ਚੌਥਾ ਝਟਕਾ ਕੇਦਾਰ ਜਾਧਵ ਦੀ ਵਿਕਟ ਨਾਲ ਲੱਗਿਆ ਹੈ। ਜਾਧਵ ਨੇ 10 ਗੇਂਦਾਂ ਖੇਡਦੇ ਹੋਏ 7 ਦੌੜਾਂ ਬਣਾਈਆਂ, ਹੁਣ ਮੈਦਾਨ ‘ਤੇ ਐਮਐਸ ਧੋਨੀ ਆ ਰਹੇ ਹਨ।

ਭਾਰਤ ਨੂੰ ਪੰਜਵਾਂ ਝਟਕਾ: ਵਿਰਾਟ ਕੋਹਲੀ 82 ਗੇਂਦਾਂ ‘ਤੇ 72 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ ਇਹ ਵੈਸਟ ਇੰਡੀਜ਼ ਲਈ ਕਾਫੀ ਵੱਡੀ ਕਾਮਯਾਬੀ ਹੈ। ਭਾਰਤ ਨੇ ਹੁਣ ਤਕ 180 ਦੌੜਾਂ ਹੀ ਬਣਾਈਆਂ ਹਨ। ਵਿਰਾਟ ਦੀ ਵਿਕਟ ਹੋਲਡਰ ਨੇ ਆਪਣੇ ਨਾਂ ਕੀਤੀ ਹੈ। ਹੁਣ ਮੈਦਾਨ 'ਚ ਪਾਂਡਿਆ ਅਤੇ ਧੋਨੀ ਹਨ।

42ਵੇ ਂ ਓਵਰ ਵਿੱਚ ਭਾਰਤ ਨੇ 200 ਦੌੜਾਂ ਪੂਰੀਆਂ ਕਰ ਲਈਆਂ। ਧੋਨੀ ਅੱਜ ਫਿਰ ਕਾਫੀ ਮੱਠੀ ਬੱਲੇਬਾਜ਼ੀ ਕਰ ਰਹੇ ਹਨ। ਧੋਨੀ ਨੇ 40 ਗੇਦਾਂ ਵਿੱਚ 20 ਦੌੜਾਂ ਬਣਾਈਆਂ ਹਨ। ਪਾਂਡਿਆ ਨੇ 14 ਗੇਂਦਾਂ ਵਿੱਚ 15 ਦੌੜਾਂ ਬਣਾਈਆਂ ਹਨ। ਭਾਰਤ ਦੀ ਪਾਰੀ ਦੇ 8 ਓਵਰ ਬਾਕੀ ਹਨ।

44ਵੇਂ ਓਵਰ ਤੋਂ 10 ਦੌੜਾਂ ਆਈਆਂ। 22 ਓਵਰਾਂ ਬਾਅਦ ਟੀਮ ਇੰਡੀਆ ਦਾ ਸਕੋਰ 5 ਵਿਕਟਾਂ ਦੇ ਨੁਕਸਾਨ 'ਤੇ 214 ਹੈ। ਧੋਨੀ 44 ਗੇਂਦਾਂ ਵਿੱਚ 25 ਦੌੜਾਂ ਬਣਾ ਕੇ ਖੇਡ ਰਹੇ ਹਨ ਜਦਕਿ ਪਾਂਡਿਆ ਨੇ 22 ਗੇਂਦਾਂ ਵਿੱਚ 24 ਦੌੜਾਂ ਬਣਾ ਲਈਆਂ ਹਨ।

47 ਓਵਰਾਂ ਦੇ ਬਾਅਦ ਟੀਮ ਇੰਡੀਆ ਦਾ ਸਕੋਰ 5 ਵਿਕਟਾਂ ਦੇ ਨੁਕਸਾਨ 'ਤੇ 238 ਹੋ ਗਿਆ ਹੈ। ਧੋਨੀ 51 ਗੇਂਦਾਂ ਵਿੱਚ 36 ਦੌੜਾਂ ਬਣਾ ਕੇ ਖੇਡ ਰਹੇ ਹਨ ਜਦਕਿ ਪਾਂਡਿਆ ਨੇ 33 ਗੇਂਦਾਂ ਵਿੱਚ 37 ਦੌੜਾਂ ਬਣਾ ਲਈਆਂ ਹਨ।

ਆਖ਼ਰੀ ਓਵਰ ਤੋਂ 16 ਦੌੜਾਂ ਆਈਆਂ। 50 ਓਵਰ ਬਾਅਦ ਟੀਮ ਇੰਡੀਆ ਨੇ 7 ਵਿਕਟਾਂ ਦੇ ਨੁਕਸਾਨ 'ਤੇ 268 ਦੌੜਾਂ ਬਣਾ ਲਈਆਂ ਹਨ। ਵੈਸਟ ਇੰਡੀਜ਼ ਸਾਹਮਣੇ ਜਿੱਤ ਲਈ 269 ਦੌੜਾਂ ਦੀ ਚੁਣੌਤੀ ਹੈ। ਧੋਨੀ ਨੇ ਨਾਬਾਦ 56 ਦੌੜਾਂ ਦੀ ਪਾਰੀ ਖੇਡੀ।