ਅੱਜ ਭਾਰਤੀ ਟੀਮ ‘ਚ ਕੋਈ ਬਦਲਾਅ ਨਹੀਂ ਹੋਇਆ। ਜਦਕਿ ਵੈਸਟ ਇੰਡੀਜ਼ ਨੇ ਆਪਣੀ ਟੀਮ ‘ਚ ਦੋ ਅਹਿਮ ਬਦਲਾਅ ਕੀਤੇ ਹਨ। ਟੀਮ ਨੇ ਅੱਜ ਮੈਚ ‘ਚ ਈਵਾਨ ਲੁਇਸ ਤੇ ਏਅਲੇ ਨਰਸ ਨੂੰ ਬਾਹਰ ਕਰ ਉਨ੍ਹਾਂ ਦੀ ਥਾਂ ਸੁਨੀਲ ਐਂਬ੍ਰਿਸ ਤੇ ਫੇਬੀਅਨ ਏਲਿਨ ਨੂੰ ਮੌਕਾ ਦਿੱਤਾ ਹੈ।
ਦੋਵਾਂ ਟੀਮਾਂ ‘ਚ ਇਹ ਮੁਕਾਬਲਾ ਮੈਨਚੈਸਟਰ ਦੇ ਓਲਡ ਟ੍ਰੇਫਰਡ ‘ਚ ਹੋ ਰਿਹਾ ਹੈ। ਇਸ ਟੂਰਨਾਮੈਂਟ ‘ਚ ਭਾਰਤੀ ਟੀਮ ਅਜੇ ਤਕ ਕੋਈ ਮੈਚ ਨਹੀ ਹਾਰੀ ਤੇ ਟੀਮ ਇਸੇ ਸਿਲਸਿਲੇ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ।