ਨਿਊਯਾਰਕ: ਵਿਸ਼ਵ ਦੇ ਮਸ਼ਹੂਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਯੂਐਸ ਓਪਨ ਟੂਰਨਾਮੈਂਟ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਜੋਕੋਵਿਚ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹਿਲੇ ਸੈੱਟ ਵਿੱਚ ਸਪੇਨ ਦੇ ਪਾਬਲੋ ਕੈਰੇਨੋ ਬੁਸਤਾ ਖ਼ਿਲਾਫ਼ 5-6 ਨਾਲ ਅੱਗੇ ਸੀ, ਇਸ ਦੌਰਾਨ ਉਹ ਇੱਕ ਅੰਕ ਗੁਆਉਣ ਤੋਂ ਨਿਰਾਸ਼ ਹੋ ਗਏ ਅਤੇ ਰੈਕੇਟ ਨਾਲ ਗੇਂਦ ਨੂੰ ਕੋਰਟ ਤੋਂ ਬਾਹਰ ਭੇਜ ਦਿੱਤਾ। ਪਰ ਇਹ ਗੇਂਦ ਇਕ ਮਹਿਲਾ ਜੱਜ ਦੇ ਮੋਢੇ 'ਤੇ ਜਾ ਵੱਜੀ ਅਤੇ ਇਸ ਤੋਂ ਬਾਅਦ ਉਸ ਨੂੰ ਯੂਐਸ ਓਪਨ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ।
ਨੋਵਾਕ ਜੋਕੋਵਿਚ ਨੇ ਜਿਵੇਂ ਹੀ ਗੇਂਦ ਨੂੰ ਮਾਰਿਆ, ਤਾਂ ਤੁਰੰਤ ਹੀ ਉਸ ਨੇ ਮੁਆਫੀ ਮੰਗ ਲਈ। ਹਾਲਾਂਕਿ, ਇਸ ਦੌਰਾਨ ਮਹਿਲਾ ਜੱਜ ਕੋਰਟ ਦੇ ਫਰਸ਼ 'ਤੇ ਆ ਗਈ ਅਤੇ ਮੈਚ ਰੈਫਰੀ ਸੋਰੇਨ ਅਰੀਮੇਲ ਵੀ ਤੁਰੰਤ ਆ ਗਏ। ਉਸ ਨੇ ਚੇਅਰ ਅੰਪਾਇਰ ਆਰੀਲੀ ਟੌਰਚੇ ਨਾਲ ਲੰਬੀ ਗੱਲਬਾਤ ਤੋਂ ਬਾਅਦ ਜੋਕੋਵਿਚ ਨੂੰ ਯੂਐਸ ਓਪਨ ਵਿੱਚ ਖੇਡਣ ਲਈ ਅਯੋਗ ਕਰਾਰ ਦਿੱਤਾ।
ਪੰਜਾਬ 'ਚ ਬਦਲਿਆ ਨਾਈਟ ਕਰਫਿਊ ਦਾ ਸਮਾਂ, ਸਰਕਾਰ ਵਲੋਂ ਨਵੀਆਂ ਗਾਈਡਲਾਈਨਜ਼ ਜਾਰੀ
ਨੋਵਾਕ ਨੇ ਆਪਣੇ ਕੈਰੀਅਰ ਦਾ 18 ਵਾਂ ਸਿੰਗਲਜ਼ ਖ਼ਿਤਾਬ ਜਿੱਤਣ ਲਈ ਮੈਦਾਨ 'ਚ ਉਤਰੇ ਸੀ। ਇਸ ਵਾਰ ਉਨ੍ਹਾਂ ਦੇ ਚੈਂਪੀਅਨ ਬਣਨ ਦੀ ਸੰਭਾਵਨਾ ਜ਼ਿਆਦਾ ਸੀ, ਕਿਉਂਕਿ ਉਸ ਦੇ ਦੋ ਚੋਟੀ ਦੇ ਵਿਰੋਧੀ ਰਾਫੇਲ ਨਡਾਲ ਅਤੇ ਰੋਜਰ ਫੈਡਰਰ ਇਸ ਵਾਰ ਯੂਐਸ ਓਪਨ 'ਚ ਹਿੱਸਾ ਨਹੀਂ ਲੈ ਰਹੇ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਦੁਨੀਆ ਦੇ ਨੰਬਰ 1 ਟੈਨਿਸ ਖਿਡਾਰੀ ਨੋਵਾਕ ਜੋਕਿਵਿੱਚ US Open ਤੋਂ ਬਾਹਰ, ਹੈਰਾਨ ਕਰ ਦੇਵੇਗੀ ਵਜ੍ਹਾ
ਏਬੀਪੀ ਸਾਂਝਾ
Updated at:
07 Sep 2020 08:14 PM (IST)
ਵਿਸ਼ਵ ਦੇ ਮਸ਼ਹੂਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਯੂਐਸ ਓਪਨ ਟੂਰਨਾਮੈਂਟ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਜੋਕੋਵਿਚ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹਿਲੇ ਸੈੱਟ ਵਿੱਚ ਸਪੇਨ ਦੇ ਪਾਬਲੋ ਕੈਰੇਨੋ ਬੁਸਤਾ ਖ਼ਿਲਾਫ਼ 5-6 ਨਾਲ ਅੱਗੇ ਸੀ, ਇਸ ਦੌਰਾਨ ਉਹ ਇੱਕ ਅੰਕ ਗੁਆਉਣ ਤੋਂ ਨਿਰਾਸ਼ ਹੋ ਗਏ ਅਤੇ ਰੈਕੇਟ ਨਾਲ ਗੇਂਦ ਨੂੰ ਕੋਰਟ ਤੋਂ ਬਾਹਰ ਭੇਜ ਦਿੱਤਾ।
- - - - - - - - - Advertisement - - - - - - - - -