WTC Final 2023, India vs Australia: ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦਾ ਫਾਈਨਲ ਮੈਚ ਲੰਡਨ ਦੇ ਕੇਨਿੰਗਟਨ ਓਵਲ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਹੁਣ ਤੱਕ ਫਾਈਨਲ ਮੈਚ ਵਿੱਚ ਕੰਗਾਰੂ ਟੀਮ ਦਾ ਪੱਲਾ ਪੂਰੀ ਤਰ੍ਹਾਂ ਭਾਰੀ ਨਜ਼ਰ ਆ ਰਿਹਾ ਹੈ। ਤੀਜੇ ਦਿਨ ਦੀ ਖੇਡ ਦੌਰਾਨ ਅਜਿਹਾ ਹੀ ਇਕ ਨਜ਼ਾਰਾ ਸਾਰਿਆਂ ਨੇ ਦੇਖਿਆ, ਜਿਸ 'ਚ ਮੈਦਾਨ 'ਤੇ ਅੰਪਾਇਰ ਰਿਚਰਡ ਇਲਿੰਗਵਰਥ ਹੱਥ ਜੋੜਦੇ ਹੋਏ ਨਜ਼ਰ ਆਏ।


ਤੀਜੇ ਦਿਨ ਦੀ ਖੇਡ ਦੌਰਾਨ ਜਦੋਂ ਆਸਟ੍ਰੇਲੀਆਈ ਖਿਡਾਰੀ ਸਟੀਵ ਸਮਿਥ ਬੱਲੇਬਾਜ਼ੀ ਕਰ ਰਿਹਾ ਸੀ, ਉਸ ਸਮੇਂ ਸਾਈਟ ਸਕ੍ਰੀਨ 'ਤੇ ਕੁਝ ਹਿਲਜੁਲ ਹੋਈ। ਇਸ ਦੌਰਾਨ ਸਮਿਥ ਨੇ ਇਸ ਦੀ ਸ਼ਿਕਾਇਤ ਆਨ-ਫੀਲਡ ਅੰਪਾਇਰ ਰਿਚਰਡ ਇਲਿੰਗਵਰਥ ਨੂੰ ਕੀਤੀ। ਜਿਸ ਨੇ ਮੈਚ ਦੇਖਣ ਆਏ ਪ੍ਰਸ਼ੰਸਕਾਂ ਨੂੰ ਹਟਾਉਣ ਦਾ ਇਸ਼ਾਰਾ ਕੀਤਾ। ਇਸ ਤੋਂ ਬਾਅਦ ਜਦੋਂ ਪ੍ਰਸ਼ੰਸਕਾਂ ਨੇ ਨਾ ਛੱਡਿਆ ਤਾਂ ਇਲਿੰਗਵਰਥ ਨੂੰ ਹੱਥ ਜੋੜ ਕੇ ਉਨ੍ਹਾਂ ਨੂੰ ਅਪੀਲ ਕਰਨੀ ਪਈ। ਹੁਣ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।









ਆਸਟ੍ਰੇਲੀਆ ਨੇ ਭਾਰਤ ਸਾਹਮਣੇ ਰੱਖਿਆ 444 ਦੌੜਾਂ ਦਾ ਵੱਡਾ ਟੀਚਾ
ਚੌਥੇ ਦਿਨ ਦੀ ਖੇਡ ਦੇ ਦੂਜੇ ਸੈਸ਼ਨ 'ਚ ਆਸਟ੍ਰੇਲੀਆਈ ਟੀਮ ਨੇ ਆਪਣੀ ਦੂਜੀ ਪਾਰੀ 270 ਦੌੜਾਂ 'ਤੇ ਘੋਸ਼ਿਤ ਕਰਨ ਦੇ ਨਾਲ ਹੀ ਭਾਰਤ ਨੂੰ ਇਸ ਮੈਚ 'ਚ 444 ਦੌੜਾਂ ਦਾ ਵੱਡਾ ਟੀਚਾ ਦਿੱਤਾ ਹੈ। ਆਸਟਰੇਲੀਆ ਲਈ ਦੂਜੀ ਪਾਰੀ ਵਿੱਚ ਐਲੇਕਸ ਕੈਰੀ ਨੇ 66 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਇਲਾਵਾ ਮਾਰਨੀਸ਼ ਲਾਬੂਸ਼ੇਨ ਅਤੇ ਮਿਸ਼ੇਲ ਸਟਾਰਕ ਦੇ ਬੱਲੇ ਨਾਲ 41-41 ਦੌੜਾਂ ਦੀ ਪਾਰੀ ਵੀ ਦੇਖਣ ਨੂੰ ਮਿਲੀ।


ਪਹਿਲੀ ਪਾਰੀ 'ਚ ਸੈਂਕੜਾ ਲਗਾਉਣ ਵਾਲੇ ਟ੍ਰੈਵਿਸ ਹੈੱਡ 18 ਜਦਕਿ ਸਟੀਵ ਸਮਿਥ ਸਿਰਫ 34 ਦੌੜਾਂ ਹੀ ਬਣਾ ਸਕੇ। ਭਾਰਤ ਲਈ ਦੂਜੀ ਪਾਰੀ ਵਿੱਚ ਗੇਂਦਬਾਜ਼ੀ ਵਿੱਚ ਰਵਿੰਦਰ ਜਡੇਜਾ ਨੇ 3 ਜਦਕਿ ਉਮੇਸ਼ ਯਾਦਵ ਅਤੇ ਮੁਹੰਮਦ ਸ਼ਮੀ ਨੇ 2-2 ਵਿਕਟਾਂ ਲਈਆਂ। ਜੇਕਰ ਭਾਰਤ ਇਸ ਟੀਚੇ ਨੂੰ ਹਾਸਲ ਕਰਨ 'ਚ ਕਾਮਯਾਬ ਰਹਿੰਦਾ ਹੈ ਤਾਂ ਇਹ ਟੈਸਟ ਇਤਿਹਾਸ 'ਚ ਦੌੜਾਂ ਦਾ ਸਭ ਤੋਂ ਵੱਡਾ ਸਫਲ ਪਿੱਛਾ ਹੋਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।