Punjab News : ਫਰੀਦਕੋਟ ਦੇ ਸਿਵਲ ਹਸਪਤਾਲ ਦਾ ਜੱਚਾ-ਬੱਚਾ ਵਾਰਡ ਸ਼ਨੀਵਾਰ ਦੁਪਹਿਰ ਲੜਾਈ ਦਾ ਮੈਦਾਨ ਬਣ ਗਿਆ। ਇੱਥੇ ਦੋਵੇਂ ਧਿਰਾਂ ਆਪਸ ਵਿੱਚ ਭਿੜ ਗਈਆਂ। ਦੋ ਦਿਨ ਦੇ ਬੱਚੇ ਨੂੰ ਲੈ ਕੇ ਕਾਫੀ ਹੰਗਾਮਾ ਅਤੇ ਲੜਾਈ ਹੋਈ। ਨਕੋਦਰ ਤੋਂ ਆਏ ਲੋਕਾਂ ਨੇ ਇੱਟਾਂ-ਪੱਥਰ ਚਲਾ ਦਿੱਤੇ, ਜਿਸ ਵਿੱਚ ਛੇ ਵਿਅਕਤੀਆਂ ਦੇ ਸਿਰ ਪਾਟ ਗਏ। ਲੜਾਈ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਿਟੀ ਫਰੀਦਕੋਟ ਦੇ ਐੱਸਪੀ.-ਡੀਐੱਸਪੀ ਤੇ ਥਾਣਾ ਸਿਟੀ ਦੀ ਟੀਮ ਮੌਕੇ 'ਤੇ ਪਹੁੰਚ ਗਈ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਦੋਸ਼ੀ ਉਥੋਂ ਫ਼ਰਾਰ ਹੋ ਗਏ ਸਨ।



ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਰਨ ਵਾਸੀ ਮੁੱਦਕੀ ਨੇ ਦੱਸਿਆ ਕਿ ਉਸ ਦੀ ਲੜਕੀ ਕਮਲਜੀਤ ਕੌਰ ਦਾ ਵਿਆਹ ਨਕੋਦਰ ਵਿਚ ਹੋਇਆ ਸੀ ਪਰ ਉਸ ਦੇ ਸਹੁਰੇ ਹਰ ਵੇਲੇ ਝਗੜਾ ਕਰਦੇ ਰਹਿੰਦੇ ਸਨ। ਕਿਰਨ ਮੁਤਾਬਕ ਬੇਟੀ ਪਿਛਲੇ ਛੇ ਮਹੀਨਿਆਂ ਤੋਂ ਉਸ ਦੇ ਕੋਲ ਸੀ। ਦੋ ਦਿਨ ਪਹਿਲਾਂ ਕਮਲਜੀਤ ਕੌਰ ਨੇ ਫ਼ਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਪੁੱਤਰ ਨੂੰ ਜਨਮ ਦਿੱਤਾ ਸੀ, ਜਿਸ ਦੀ ਸਿਹਤ ਠੀਕ ਨਾ ਹੋਣ 'ਤੇ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਧੀ ਦੇ ਸਹੁਰੇ ਕਹਿ ਰਹੇ ਹਨ ਕਿ ਪੁੱਤਰ ਉਨ੍ਹਾਂ ਨੂੰ ਦੇ ਦਿਓ। ਕੱਲ੍ਹ ਵੀ ਸਹੁਰਾ ਪਰਿਵਾਰ ਨੇ ਹਸਪਤਾਲ ਵਿੱਚ ਹੰਗਾਮਾ ਕੀਤਾ।



ਪੁਲਿਸ ਬਦਮਾਸ਼ਾਂ ਦੀ ਕਰ ਰਹੀ ਹੈ ਭਾਲ 



ਕਿਰਨ ਨੇ ਦੱਸਿਆ ਕਿ ਅੱਜ ਮੁਲਜ਼ਮ ਕਈ ਲੋਕਾਂ ਨੂੰ ਲੈ ਕੇ ਆਇਆ ਤੇ ਲੜਕੇ ਨੂੰ ਜ਼ਬਰਦਸਤੀ ਭਜਾ ਕੇ ਲੈ ਜਾਣ ਦੀਆਂ ਗੱਲਾਂ ਕਰਨ ਲੱਗਾ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਮੁਲਜ਼ਮਾਂ ਨੇ ਉਸ ਦੇ ਸਾਥੀਆਂ ’ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਕਾਫੀ ਇੱਟਾਂ ਅਤੇ ਪੱਥਰ ਸੁੱਟੇ, ਜਿਸ ਕਾਰਨ ਉਸ ਦੇ ਪੁੱਤਰ, ਉਸ ਦੇ ਅਤੇ ਉਸ ਦੇ ਪਤੀ ਤੋਂ ਇਲਾਵਾ ਕਈ ਲੋਕਾਂ ਦੇ ਸਿਰ ਫਟ ਗਏ। ਇੱਕ ਦੇ ਸਿਰ ਵਿੱਚ ਪੰਜ ਟਾਂਕੇ ਲੱਗੇ ਹਨ। ਹਸਪਤਾਲ ਦੇ ਸਟਾਫ ਦਾ ਕਹਿਣਾ ਹੈ ਕਿ ਲੋਕਾਂ ਦੇ ਸਿਰ ਫਟ ਗਏ ਸਨ, ਫਿਰ ਵੀ ਉਹ ਲੜ ਰਹੇ ਸਨ। ਫਰੀਦਕੋਟ ਦੇ ਐਸਪੀ ਅਨੁਸਾਰ ਉਹ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਰਹੇ ਹਨ। ਇਸ ਤੋਂ ਬਾਅਦ ਹਸਪਤਾਲ 'ਚ ਗੜਬੜ ਪੈਦਾ ਕਰਨ ਵਾਲੇ ਜ਼ਰੂਰ ਫੜੇ ਜਾਣਗੇ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ