ਧੋਨੀ 'ਤੇ ਫਿਰ ਵਰ੍ਹੇ ਯੋਗਰਾਜ ਸਿੰਘ, ਕਿਹਾ ਮੈਂ ਤਾਂ ਪਹਿਲਾਂ ਹੀ ਕਿਹਾ ਸੀ..
ਯੋਗਰਾਜ ਸਿੰਘ ਦੇ ਬਿਆਨ ਨੇ ਇੱਕ ਵਾਰ ਫਿਰ ਤੋਂ ਯੁਵਰਾਜ ਸਿੰਘ ਅਤੇ ਮਹੇਂਦਰ ਸਿੰਘ ਧੋਨੀ ਦੀ ਦੋਸਤੀ 'ਤੇ ਸਵਾਲ ਖੜਾ ਕਰ ਦਿੱਤਾ ਹੈ।
ਇਸਦੇ ਨਾਲ ਹੀ ਯੋਗਰਾਜ ਸਿੰਘ ਨੇ ਇਹ ਵੀ ਕਿਹਾ ਕਿ ਮਹੇਂਦਰ ਸਿੰਘ ਧੋਨੀ ਦੇ ਕਪਤਾਨੀ ਛੱਡਦੇ ਹੀ ਯੁਵੀ ਦੀ ਟੀਮ 'ਚ ਵਾਪਸੀ ਇਸ ਗੱਲ ਨੂੰ ਸਾਬਿਤ ਕਰਦੀ ਹੈ ਕਿ ਧੋਨੀ ਹੀ ਯੁਵੀ ਨੂੰ ਟੀਮ 'ਚ ਨਹੀਂ ਚਾਹੁੰਦੇ ਸਨ।
ਧੋਨੀ ਨੇ 40 ਗੇਂਦਾਂ 'ਤੇ 68 ਰਨ ਦੀ ਨਾਬਾਦ ਪਾਰੀ ਖੇਡੀ। ਧੋਨੀ ਇਕੱਲੇ ਹੀ ਨਹੀਂ ਚਮਕੇ ਬਲਕਿ ਉਨ੍ਹਾਂ ਨੂੰ ਸਫਲ ਕਪਤਾਨ ਬਣਾਉਣ 'ਚ ਖਾਸ ਯੋਗਦਾਨ ਪਾਉਣ ਵਾਲੇ ਯੁਵਰਾਜ ਸਿੰਘ ਨੇ ਵੀ 48 ਗੇਂਦਾਂ 'ਤੇ 56 ਰਨ ਠੋਕੇ।
ਸਾਲ 2013 ਤੋਂ ਬਾਅਦ ਟੀਮ ਇੰਡੀਆ ਤੋਂ 3 ਸਾਲ ਤਕ ਬਾਹਰ ਰਹਿਣ ਵਾਲੇ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਟੀਮ 'ਚ ਦਮਦਾਰ ਵਾਪਸੀ ਕੀਤੀ। ਯੁਵੀ ਨੇ ਭਾਰਤ 'ਏ' ਲਈ ਅਭਿਆਸ ਮੈਚ 'ਚ ਦਮਦਾਰ ਅਰਧ-ਸੈਂਕੜਾ ਠੋਕਿਆ।
ਭਾਰਤ 'ਏ' ਅਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਮੰਗਲਵਾਰ ਨੂੰ ਖੇਡੇ ਗਏ ਅਭਿਆਸ ਮੈਚ 'ਚ ਕਪਤਾਨ ਮਹੇਂਦਰ ਸਿੰਘ ਧੋਨੀ ਨੂੰ ਆਖਰੀ ਵਾਰ ਕਪਤਾਨੀ ਕਰਦੇ ਵੇਖਿਆ ਗਿਆ। ਧੋਨੀ ਨੇ ਆਪਣੇ ਬਤੌਰ ਕਪਤਾਨ ਖੇਡੇ ਆਖਰੀ ਮੈਚ 'ਚ ਵੀ ਚੌਕੇ-ਛੱਕਿਆਂ ਦੀ ਝੜੀ ਲਗਾ ਦਿੱਤੀ।
ਪਰ ਯੁਵੀ ਦੀ ਪਾਰੀ ਤੋਂ ਬਾਅਦ ਉਨ੍ਹਾਂ ਦੇ ਪਿਤਾ ਯੋਗਰਾਜ ਸਿੰਘ ਨੇ ਮਹੇਂਦਰ ਸਿੰਘ ਧੋਨੀ ਬਾਰੇ ਇੱਕ ਵਿਵਾਦਿਤ ਬਿਆਨ ਦੇਕੇ ਦੱਸਿਆ ਹੈ ਕਿ ਯੁਵੀ ਦੀ ਟੀਮ 'ਚ ਵਾਪਸੀ ਧੋਨੀ ਦੇ ਕਪਤਾਨੀ ਛੱਡਣ ਕਾਰਨ ਹੀ ਹੋਈ ਹੈ।
ਮੈਚ ਖਤਮ ਹੋਣ ਤੋਂ ਬਾਅਦ ਯੁਵਰਾਜ ਸਿੰਘ ਅਤੇ ਮਹੇਂਦਰ ਸਿੰਘ ਧੋਨੀ ਇਕੱਠੇ ਹੋ ਗਏ ਅਤੇ ਯੁਵਰਾਜ ਸਿੰਘ ਨੇ ਧੋਨੀ ਦਾ ਇੰਟਰਵਿਊ ਕੀਤਾ। ਧੋਨੀ ਅਤੇ ਯੁਵਰਾਜ ਸਿੰਘ ਦੀ ਇਹ ਗੱਲਬਾਤ ਦੀ ਵੀਡੀਓ ਖੂਬ ਵਾਇਰਲ ਹੋਈ। ਯੁਵੀ ਅਤੇ ਧੋਨੀ ਦੀ ਦੋਸਤੀ 'ਤੇ ਸਵਾਲ ਚੁੱਕਣ ਵਾਲਿਆਂ ਦੀ ਵੀ ਇਸ ਇੰਟਰਵਿਊ ਤੋਂ ਬਾਅਦ ਬੋਲਤੀ ਬੰਦ ਹੋਣਾ ਤੈਅ ਮੰਨਿਆ ਜਾ ਰਿਹਾ ਸੀ।
ਪਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਇਸ ਵੀਡੀਓ ਤੋਂ ਬਾਅਦ ਇੱਕ ਵਾਰ ਫਿਰ ਤੋਂ ਧੋਨੀ 'ਤੇ ਨਿਸ਼ਾਨਾ ਸਾਧਿਆ ਹੈ।
ਵੱਖ-ਵੱਖ ਵੈਬਸਾਈਟਸ 'ਤੇ ਆਈਆਂ ਖਬਰਾਂ ਅਨੁਸਾਰ ਯੋਗਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਹ ਗੱਲ ਪਹਿਲਾਂ ਹੀ ਕਹੀ ਸੀ ਕਿ ਕਪਤਾਨ ਧੋਨੀ ਹੀ ਟੀਮ ਚੋਂ ਯੁਵਰਾਜ ਸਿੰਘ ਦੇ ਬਾਹਰ ਹੋਣ ਦਾ ਕਾਰਨ ਹੈ।