ਯੁਵੀ-ਮਨਦੀਪ ਲਈ ਪਤਨੀਆਂ ਬਣੀਆਂ ਲੱਕੀ ਚਾਰਮ
ਵਿਆਹ ਮੌਕੇ ਯੁਵਰਾਜ ਸਿੰਘ ਨੇ ਗੂੜ੍ਹੇ ਨਾਭੀ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ ਜਦਕਿ ਹੇਜ਼ਲ ਕੀਚ ਨੇ ਉਸੇ ਰੰਗ ਦਾ ਲਹਿੰਗਾ ਪਾਇਆ ਸੀ। ਯੁਵੀ ਦੇ ਵਿਆਹ 'ਤੇ ਸਿਰਫ ਖਾਸ ਅਤੇ ਨਜਦੀਕੀ ਰਿਸ਼ਤੇਦਾਰ ਅਤੇ ਦੋਸਤ ਮੌਜੂਦ ਸਨ।
ਭਾਰਤ ਅਤੇ ਇੰਗਲੈਂਡ ਵਿਚਾਲੇ ਵਨਡੇ ਅਤੇ ਟੀ-20 ਸੀਰੀਜ਼ ਲਈ ਅੱਜ ਟੀਮ ਇੰਡੀਆ ਦੀ ਸਿਲੈਕਸ਼ਨ ਕੀਤੀ ਗਈ। ਭਾਰਤ ਅਤੇ ਇੰਗਲੈਂਡ ਵਿਚਾਲੇ 3 ਵਨਡੇ ਅਤੇ 3 ਟੀ-20 ਮੈਚ ਖੇਡੇ ਜਾਣੇ ਹਨ।
ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦਾ ਵਿਆਹ 30 ਨਵੰਬਰ ਨੂੰ ਫਤਹਿਗੜ੍ਹ ਸਾਹਿਬ 'ਚ ਹੋਇਆ। ਫਤਹਿਗੜ੍ਹ ਸਾਹਿਬ ਦੇ ਨੇੜ ਲਗਦੇ ਦੁਫੇੜਾ ਸਾਹਿਬ ਗੁਰਦਵਾਰਾ ਸਾਹਿਬ 'ਚ ਯੁਵੀ ਅਤੇ ਹੇਜ਼ਲ ਦੇ ਆਨੰਦ ਕਾਰਜ ਹੋਏ।
ਇਸਤੋਂ ਬਾਅਦ ਯੁਵਰਾਜ ਸਿੰਘ ਨੇ 2 ਦਿਸੰਬਰ ਨੂੰ ਗੋਆ ਦੇ ਮੋਰਝਿਮ 'ਚ ਹੇਜ਼ਲ ਨਾਲ ਹਿੰਦੂ ਰੀਤੀ ਰਿਵਾਜਾਂ ਦੇ ਅਨੁਸਾਰ ਵਿਆਹ ਕਰਵਾਇਆ। ਦੋਨਾ ਦੇ ਵਿਆਹ ਤੋਂ ਬਾਅਦ ਪਾਰਟੀਸ ਦਾ ਸਿਲਸਿਲਾ ਵੀ ਲਗਾਤਾਰ ਚਲਦਾ ਰਿਹਾ।
ਯੁਵਰਾਜ ਸਿੰਘ
ਯੁਵਰਾਜ ਸਿੰਘ ਨੇ ਟੀਮ ਇੰਡੀਆ ਲਈ ਆਖਰੀ ਵਨਡੇ 2013 'ਚ ਖੇਡਿਆ ਸੀ। ਪਰ ਵਿਆਹ ਤੋਂ ਠੀਕ 1 ਮਹੀਨਾ ਬਾਅਦ ਯੁਵੀ ਦੀ ਵਨਡੇ ਅਤੇ ਟੀ-20 ਟੀਮ 'ਚ ਵਾਪਸੀ ਹੋ ਗਈ।
ਸਾਲ 2016 ਭਾਰਤੀ ਕ੍ਰਿਕਟ ਟੀਮ ਲਈ ਬੇਹਦ ਦਮਦਾਰ ਰਿਹਾ। ਇਸ ਸਾਲ ਭਾਰਤੀ ਟੀਮ ਨੇ ਟੀ-20 ਵਿਸ਼ਵ ਕਪ ਤਾਂ ਖੇਡਿਆ ਹੀ, ਨਾਲ ਹੀ ਟੀਮ ਨੇ ਵਨਡੇ, ਟੀ-20 ਅਤੇ ਟੈਸਟ ਮੈਚਾਂ 'ਚ ਵੀ ਆਪਣਾ ਲੋਹਾ ਮਨਵਾਇਆ। ਪਰ ਸਾਲ 2016 ਭਾਰਤ ਦੇ 2 ਕ੍ਰਿਕਟਰਾਂ ਲਈ ਬੇਹਦ ਖਾਸ ਬਣ ਗਿਆ। ਟੀਮ ਇੰਡੀਆ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਅਤੇ ਯੁਵਾ ਖਿਡਾਰੀ ਮਨਦੀਪ ਸਿੰਘ ਨੇ ਦਿਸੰਬਰ ਦੇ ਮਹੀਨੇ 'ਚ ਵਿਆਹ ਰਚਾਇਆ।
ਯੁਵੀ-ਹੇਜ਼ਲ ਦੇ ਵਿਆਹ ਤੋਂ ਬਾਅਦ ਹੇਜ਼ਲ ਕੀਚ ਨੂੰ ਨਵਾਂ ਨਾਮ ਵੀ ਮਿਲ ਗਿਆ। ਹੁਣ ਹੇਜ਼ਲ ਦਾ ਨਾਮ ਗੁਰਬਸੰਤ ਕੌਰ ਰਖਿਆ ਗਿਆ ਹੈ। ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦੀ ਸਗਾਈ ਬੀਤੇ ਸਾਲ ਨਵੰਬਰ 'ਚ ਹੋਈ ਸੀ ਅਤੇ ਠੀਕ 1 ਸਾਲ ਬਾਅਦ ਇਹ ਸੈਲੀਬ੍ਰਿਟੀ ਜੋੜਾ ਵਿਆਹ ਦੇ ਬੰਧਨ 'ਚ ਬੱਝ ਗਿਆ।
ਇਨ੍ਹਾਂ ਖਿਡਾਰੀਆਂ ਲਈ ਦਿਸੰਬਰ ਦਾ ਮਹੀਨਾ ਬੇਹਦ ਖਾਸ ਬਣ ਗਿਆ।ਵਿਆਹ ਤੋਂ ਬਾਅਦ ਦੋਨਾ ਲਈ ਵੀ ਖੁਸ਼ੀ ਭਰੀ ਖਬਰ ਲੈਕੇ ਆਇਆ। ਦੋਨਾ ਖਿਡਾਰੀਆਂ ਨੂੰ ਟੀਮ ਇੰਡੀਆ 'ਚ ਐਂਟਰੀ ਮਿਲ ਗਈ। ਯੁਵੀ ਨੂੰ ਵਨਡੇ ਅਤੇ ਟੀ-20 'ਚ ਐਂਟਰੀ ਮਿਲੀ ਤਾਂ ਮਨਦੀਪ ਸਿੰਘ ਨੂੰ ਇੰਗਲੈਂਡ ਖਿਲਾਫ ਟੀ-20 ਸੀਰੀਜ਼ ਲਈ ਸਿਲੈਕਟ ਕਰ ਲਿਆ ਗਿਆ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਯੁਵਰਾਜ ਸਿੰਘ ਅਤੇ ਮਨਦੀਪ ਸਿੰਘ ਲਈ ਉਨ੍ਹਾਂ ਦੀਆਂ ਪਤਨੀਆਂ 'ਲੱਕੀ ਚਾਰਮ' ਸਾਬਿਤ ਹੋਈਆਂ।
ਖਾਸ ਗੱਲ ਇਹ ਹੈ ਕਿ ਇਸ ਸੀਰੀਜ਼ ਲਈ ਵਨਡੇ ਅਤੇ ਟੀ-20 ਟੀਮਾਂ 'ਚ ਯੁਵਰਾਜ ਸਿੰਘ ਦੀ ਵਾਪਸੀ ਹੋਈ ਹੈ। ਯੁਵਰਾਜ ਸਿੰਘ ਦੇ ਨਾਲ ਪੰਜਾਬ ਦੇ ਮਨਦੀਪ ਸਿੰਘ ਨੂੰ ਵੀ ਟੀ-20 ਸੀਰੀਜ਼ ਲਈ ਟੀਮ 'ਚ ਜਗ੍ਹਾ ਮਿਲ ਗਈ ਹੈ।
ਮਨਦੀਪ ਸਿੰਘ IPL 'ਚ ਰਾਇਲ ਚੈਲੈਂਜਰਸ ਬੈਂਗਲੌਰ ਲਈ ਖੇਡਦੇ ਹਨ। ਬੀਤੇ 2 ਸਾਲਾਂ 'ਚ ਮਨਦੀਪ ਸਿੰਘ ਨੇ IPL 'ਚ ਕਈ ਦਮਦਾਰ ਪਰਫਾਰਮੈਂਸਿਸ ਦਿੱਤੀਆਂ ਹਨ। ਕਿੰਗਜ਼ ਇਲੈਵਨ ਪੰਜਾਬ ਲਈ ਖੇਡਦੇ ਹੋਏ ਮਨਦੀਪ ਸਿੰਘ IPL ਦੇ ਰਾਈਜਿੰਗ ਸਟਾਰ ਵੀ ਬਣੇ ਸਨ।
ਮਨਦੀਪ ਸਿੰਘ ਨੇ ਜ਼ਿੰਬਾਬਵੇ ਦੌਰੇ 'ਤੇ ਭਾਰਤ ਲਈ 3 ਟੀ-20 ਮੈਚ ਖੇਡੇ ਸਨ ਅਤੇ ਇਸ ਦੌਰਾਨ ਇੱਕ ਅਰਧ-ਸੈਂਕੜਾ ਵੀ ਠੋਕਿਆ ਸੀ। ਮਨਦੀਪ ਸਿੰਘ ਨੇ ਪੰਜਾਬ ਰਣਜੀ ਟੀਮ ਲਈ ਖੇਡਦੇ ਹੋਏ ਵੀ ਮੱਲਾਂ ਮਾਰੀਆਂ ਹਨ।
ਪੰਜਾਬ ਰਣਜੀ ਟੀਮ ਦੇ ਕਪਤਾਨ ਅਤੇ ਭਾਰਤ ਦੇ ਮਸ਼ਹੂਰ ਕ੍ਰਿਕਟਰ ਮਨਦੀਪ ਸਿੰਘ 25 ਦਿਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਯੁਵਰਾਜ ਸਿੰਘ ਅਤੇ ਇਸ਼ਾਂਤ ਸ਼ਰਮਾ ਤੋਂ ਬਾਅਦ ਟੀਮ ਇੰਡੀਆ ਦੇ ਕ੍ਰਿਕਟਰ ਮਨਦੀਪ ਸਿੰਘ ਨੇ ਵੀ ਵਿਆਹ ਕਰਵਾ ਲਿਆ।
ਮਨਦੀਪ ਸਿੰਘ
ਮਨਦੀਪ ਸਿੰਘ ਨੇ ਆਪਣੀ ਗਰਲਫਰੈਂਡ ਜਗਦੀਪ ਜਸਵਾਲ ਨਾਲ ਜਲੰਧਰ ਕੋਲ ਫਗਵਾੜਾ 'ਚ ਵਿਆਹ ਰਚਾਇਆ। 30 ਦਿਸੰਬਰ ਨੂੰ ਮਨਦੀਪ ਸਿੰਘ ਦੇ ਵਿਆਹ ਦੀ ਰਿਸੈਪਸ਼ਨ ਜਲੰਧਰ 'ਚ ਹੋਈ। ਮਨਦੀਪ ਸਿੰਘ ਨੇ ਇਸੇ ਸਾਲ ਟੀਮ ਇੰਡੀਆ ਲਈ ਟੀ-20 ਮੈਚਾਂ 'ਚ ਡੈਬਿਊ ਕੀਤਾ ਸੀ।