ਮਾਈਕ ਨਾਲ ਸੀਰੀਜ਼ ਦੀ ਸ਼ੁਰੂਆਤ 'ਤੇ ਅੰਤ
ਪਰ ਯੁਵਰਾਜ ਸਿੰਘ ਨੇ ਦਰਸ਼ਕਾਂ ਦਾ ਮਨੋਰੰਜਨ ਸਿਰਫ ਬੱਲੇ ਨਾਲ ਹੀ ਨਹੀਂ ਬਲਕਿ ਇੱਕ ਹੋਰ ਅੰਦਾਜ਼ 'ਚ ਕੀਤਾ। ਯੁਵਰਾਜ ਸਿੰਘ ਨੇ ਇਸ ਸੀਰੀਜ਼ ਦੌਰਾਨ ਆਪਣੇ ਐਂਕਰਿੰਗ ਸਕਿਲਸ ਵੀ ਵਿਖਾਏ।
ਯੁਵਰਾਜ ਸਿੰਘ ਨੇ ਇੰਗਲੈਂਡ ਖਿਲਾਫ ਵਨਡੇ ਅਤੇ ਟੀ-20 ਸੀਰੀਜ਼ 'ਚ ਪ੍ਰਭਾਵਿਤ ਕੀਤਾ। ਲਗਭਗ 3 ਸਾਲ ਬਾਅਦ ਵਨਡੇ ਟੀਮ 'ਚ ਵਾਪਸੀ ਕਰਨ ਵਾਲੇ ਯੁਵਰਾਜ ਸਿੰਘ ਨੇ ਸੀਰੀਜ਼ ਦੌਰਾਨ ਬੱਲੇ ਨਾਲ ਤਾਂ ਚੌਕੇ-ਛੱਕਿਆਂ ਦੀ ਵਰਖਾ ਤਾਂ ਕੀਤੀ ਹੀ, ਨਾਲ ਹੀ ਫੀਲਡਿੰਗ 'ਚ ਵੀ ਯੁਵੀ ਨੇ ਕਮਾਲ ਕੀਤੇ।
ਦੋਨਾ ਵਿਚਾਲੇ ਖੂਬ ਮਸਤੀ ਹੋਈ, ਪਰ ਫਿਰ ਇੰਟਰਵਿਊ ਖਤਮ ਹੋਣ ਤੋਂ ਪਹਿਲਾਂ ਯੁਵਰਾਜ ਸਿੰਘ ਨੇ ਯੁਜ਼ਵੇਂਦਰ ਚਾਹਲ ਨੂੰ ਪੁੱਛਿਆ ਕਿ ਜਦ ਉਨ੍ਹਾਂ ਨੇ ਮੈਚ ਦੌਰਾਨ ਯੁਜ਼ੀ ਨੂੰ ਚੁੱਕਿਆ ਤਾਂ ਉਸ ਵੇਲੇ ਉਨ੍ਹਾਂ ਨੂੰ ਕਿਵੇਂ ਦਾ ਮਹਿਸੂਸ ਹੋਇਆ। ਜਵਾਬ 'ਚ ਯੁਜ਼ਵੇਂਦਰ ਨੇ ਵੀ ਮਜ਼ੇਦਾਰ ਜਵਾਬ ਦਿੱਤਾ। ਯੁਜ਼ਵੇਂਦਰ ਚਾਹਲ ਨੇ ਕਿਹਾ ਕਿ ਓਹ DDLJ (ਦਿਲਵਾਲੇ ਦੁਲਹਨੀਆ ਲੈ ਜਾਏਂਗੇ) ਵਰਗਾ ਮਹਿਸੂਸ ਕਰ ਰਹੇ ਸਨ। ਜਿਸ ਅੰਦਾਜ਼ 'ਚ ਯੁਵੀ ਅਤੇ ਯੁਜ਼ੀ ਨੇ ਇਹ ਗਲਬਾਤ ਕੀਤੀ ਉਸਨੂੰ ਵੇਖ ਦੋਨੇ ਖਿਡਾਰੀਆਂ ਨੂੰ ਚਾਹੁਣ ਵਾਲਿਆਂ ਦਾ ਖੁਸ਼ ਹੋਣਾ ਪੱਕਾ ਹੈ।
ਯੁਵੀ ਦੇ ਸਵਾਲ 'ਤੇ ਯੁਜ਼ੀ ਦਾ ਮਜ਼ੇਦਾਰ ਜਵਾਬ
ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਤੀਜੇ ਟੀ-20 ਮੈਚ 'ਚ ਟੀਮ ਇੰਡੀਆ ਦੀ ਜਿੱਤ ਤੋਂ ਬਾਅਦ ਇਸ ਮੈਚ ਤੋਂ ਬਾਅਦ ਯੁਵਰਾਜ ਸਿੰਘ ਅਤੇ ਯੁਜ਼ਵੇਂਦਰ ਚਾਹਲ ਵਿਚਾਲੇ ਕੀਤਾ ਗਿਆ ਇੱਕ ਮਜ਼ੇਦਾਰ ਇੰਟਰਵਿਊ ਖੂਬ ਵਾਇਰਲ ਹੋਇਆ। ਦਰਅਸਲ ਇਹ ਇੰਟਰਵਿਊ BCCI ਟੀ.ਵੀ. ਲਈ ਯੁਵਰਾਜ ਸਿੰਘ ਨੇ ਕੀਤਾ ਸੀ। ਇੰਟਰਵਿਊ 'ਚ ਯੁਵਰਾਜ ਸਿੰਘ ਨੇ ਇੱਕ ਮੰਝੇ ਹੋਏ ਐਂਕਰ ਵਾਂਗ ਸਵਾਲ ਕੀਤੇ।
ਦੋਨੇ ਇੰਟਰਵਿਊ 'ਚ ਯੁਵਰਾਜ ਸਿੰਘ ਨੇ ਵਿਖਾ ਦਿੱਤਾ ਅਤੇ ਓਹ ਖੇਡ ਦੇ ਮੈਦਾਨ 'ਚ ਹੀ ਕਮਾਲ ਕਰਨਾ ਨਹੀਂ ਜਾਣਦੇ ਸਗੋਂ ਐਂਕਰਿੰਗ 'ਚ ਵੀ ਓਹ ਹਿਟ ਹਨ।
ਧੋਨੀ ਨੇ 40 ਗੇਂਦਾਂ 'ਤੇ 68 ਰਨ ਦੀ ਨਾਬਾਦ ਪਾਰੀ ਖੇਡੀ। ਧੋਨੀ ਇਕੱਲੇ ਹੀ ਨਹੀਂ ਚਮਕੇ ਬਲਕਿ ਉਨ੍ਹਾਂ ਨੂੰ ਸਫਲ ਕਪਤਾਨ ਬਣਾਉਣ 'ਚ ਖਾਸ ਯੋਗਦਾਨ ਪਾਉਣ ਵਾਲੇ ਯੁਵਰਾਜ ਸਿੰਘ ਨੇ ਵੀ 48 ਗੇਂਦਾਂ 'ਤੇ 56 ਰਨ ਠੋਕੇ। ਪਰ ਮੈਚ ਖਤਮ ਹੋਣ ਤੋਂ ਬਾਅਦ ਯੁਵਰਾਜ ਸਿੰਘ ਅਤੇ ਮਹੇਂਦਰ ਸਿੰਘ ਧੋਨੀ ਇਕੱਠੇ ਹੋ ਗਏ ਅਤੇ ਯੁਵਰਾਜ ਸਿੰਘ ਨੇ ਧੋਨੀ ਦਾ ਇੰਟਰਵਿਊ ਕੀਤਾ।
ਇਸਤੋਂ ਬਾਅਦ ਯੁਵਰਾਜ ਸਿੰਘ ਨੇ ਪੁੱਛਿਆ ਕਿ ਹੁਣ ਕਪਤਾਨੀ ਛੱਡਣ ਤੋਂ ਬਾਅਦ ਕੀ ਧੋਨੀ ਦਾ ਬੱਲਾ ਜਾਦਾ ਛੱਕੇ ਬਰਸਾਉਣ ਲਈ ਤਿਆਰ ਹੈ ? ਧੋਨੀ ਨੇ ਜਵਾਬ ਦਿੱਤਾ ਕਿ ਜੇਕਰ ਗੇਂਦਬਾਜ਼ਾਂ ਨੇ ਉਨ੍ਹਾਂ ਨੂੰ ਸਲਾਗ ਕਰਨ ਦਾ ਮੌਕਾ ਦਿੱਤਾ ਤਾਂ ਓਹ ਇੱਕ ਵਾਰ ਵੀ ਨਹੀਂ ਸੋਚਣਗੇ। ਧੋਨੀ ਅਤੇ ਯੁਵਰਾਜ ਸਿੰਘ ਦੀ ਇਹ ਗੱਲਬਾਤ ਦੀ ਵੀਡੀਓ ਖੂਬ ਵਾਇਰਲ ਹੋਈ। ਯੁਵੀ ਅਤੇ ਧੋਨੀ ਦੀ ਦੋਸਤੀ 'ਤੇ ਸਵਾਲ ਚੁੱਕਣ ਵਾਲਿਆਂ ਦੀ ਵੀ ਇਸ ਇੰਟਰਵਿਊ ਤੋਂ ਬਾਅਦ ਬੋਲਤੀ ਬੰਦ ਹੋ ਗਈ।
ਪਹਿਲਾਂ ਤਾਂ ਧੋਨੀ ਨੇ ਆਪਣੇ ਸਫਰ ਬਾਰੇ ਦੱਸਿਆ ਕਿ ਬਤੌਰ ਕਪਤਾਨ ਉਨ੍ਹਾਂ ਦਾ ਸਫਰ ਮਜ਼ੇਦਾਰ ਅਤੇ ਕਾਮਯਾਬੀਆਂ ਭਰਿਆ ਰਿਹਾ ਅਤੇ ਨਾਲ ਹੀ ਉਨ੍ਹਾਂ ਨੇ ਯੁਵਰਾਜ ਸਿੰਘ ਦਾ ਸ਼ੁਕਰੀਆ ਕੀਤਾ ਕਿ ਉਨ੍ਹਾਂ ਨੇ ਅਤੇ ਟੀਮ ਨੇ ਦਮਦਾਰ ਖੇਡ ਵਿਖਾ ਕੇ ਉਨ੍ਹਾਂ ਦਾ ਕੰਮ ਆਸਾਨ ਬਣਾ ਦਿੱਤਾ। ਇਸਤੋਂ ਬਾਅਦ ਯੁਵਰਾਜ ਸਿੰਘ ਨੇ ਕਿਹਾ ਕਿ ਧੋਨੀ ਬੈਸਟ ਕਪਤਾਨ ਹਨ ਅਤੇ ਉਨ੍ਹਾਂ ਦੀ ਦਮਦਾਰ ਖੇਡ ਅਤੇ ਫੈਸਲਿਆਂ ਸਦਕਾ ਭਾਰਤ ਉਨ੍ਹਾਂ ਦੀ ਕਪਤਾਨੀ ਹੇਠ 3 ਵੱਡੇ ਟੂਰਨਾਮੈਂਟ ਜਿੱਤਣ 'ਚ ਕਾਮਯਾਬ ਹੋਇਆ। ਯੁਵੀ ਨੇ ਧੋਨੀ ਨੂੰ ਨਿਜੀ ਪੱਧਰ 'ਤੇ ਅਟੈਕਿੰਗ ਖੇਡ ਖੇਡਣ ਲਈ ਹਮੇਸ਼ਾ ਸਾਥ ਦੇਣ ਲਈ ਵੀ ਧੰਨਵਾਦ ਕੀਤਾ। ਧੋਨੀ ਨੇ ਵੀ ਕਿਹਾ ਕਿ ਯੁਵੀ ਦੇ 6 ਛੱਕੇ ਠੋਕਣ ਮੌਕੇ ਉਨ੍ਹਾਂ ਨਾਲ ਮੈਦਾਨ 'ਤੇ ਰਹਿਣਾ ਸਪੈਸ਼ਲ ਸੀ।
ਭਾਰਤ 'ਏ' ਅਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਵਨਡੇ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਖੇਡੇ ਗਏ ਅਭਿਆਸ ਮੈਚ 'ਚ ਕਪਤਾਨ ਮਹੇਂਦਰ ਸਿੰਘ ਧੋਨੀ ਨੂੰ ਆਖਰੀ ਵਾਰ ਕਪਤਾਨੀ ਕਰਦੇ ਵੇਖਿਆ ਗਿਆ। ਧੋਨੀ ਨੇ ਆਪਣੇ ਬਤੌਰ ਕਪਤਾਨ ਖੇਡੇ ਆਖਰੀ ਮੈਚ 'ਚ ਵੀ ਚੌਕੇ-ਛੱਕਿਆਂ ਦੀ ਝੜੀ ਲਗਾ ਦਿੱਤੀ।
ਧੋਨੀ ਨਾਲ ਮਜ਼ੇਦਾਰ ਇੰਟਰਵਿਊ