ਰੈਂਕਿੰਗਸ 'ਚ ਭਾਰਤੀ ਖਿਡਾਰੀਆਂ ਦੀ ਬੱਲੇ-ਬੱਲੇ
ਵਿਰਾਟ ਕੋਹਲੀ ਨੇ ਟੀ-20 ਸੀਰੀਜ਼ ਦੇ 3 ਮੈਚਾਂ 'ਚ 2, 21 ਅਤੇ 29 ਰਨ ਦੀਆਂ ਪਾਰੀਆਂ ਖੇਡੀਆਂ। ਪਰ ਇਸਦੇ ਬਾਵਜੂਦ ਰੈਂਕਿੰਗ 'ਚ ਓਹ ਟਾਪ 'ਤੇ ਬਣੇ ਹੋਏ ਹਨ। ਹਾਲਾਂਕਿ ਰੇਟਿੰਗ ਅੰਕਾਂ 'ਚ ਵਿਰਾਟ ਨੂੰ 21 ਅੰਕਾਂ ਦਾ ਨੁਕਸਾਨ ਜਰੂਰ ਹੋਇਆ ਹੈ। ਆਸਟ੍ਰੇਲੀਆ ਦੇ ਆਰਨ ਫਿੰਚ ਅਤੇ ਮੈਕਸਵੈਲ ਅਗਲੇ 2 ਸਥਾਨਾਂ 'ਤੇ ਟਿਕੇ ਹੋਏ ਹਨ।
ਹਾਲਾਂਕਿ ਇਸੇ ਸੂਚੀ 'ਚ ਆਸ਼ੀਸ਼ ਨਹਿਰਾ ਇੱਕ ਸਥਾਨ ਦੇ ਸੁਧਾਰ ਨਾਲ 24ਵੇਂ ਸਥਾਨ 'ਤੇ ਪਹੁੰਚ ਗਏ ਹਨ।
ਆਲ ਰਾਉਂਡਰ ਰੈਂਕਿੰਗਸ 'ਚ ਯੁਵਰਾਜ ਸਿੰਘ 10ਵੇਂ ਸਥਾਨ 'ਤੇ ਹਨ। ਇਸੇ ਕੈਟੇਗਰੀ 'ਚ ਆਸਟ੍ਰੇਲੀਆ ਦੇ ਮੈਕਸਵੈਲ ਟਾਪ 'ਤੇ ਹਨ। ਬੱਲੇਬਾਜ਼ੀ ਰੈਂਕਿੰਗ 'ਚ ਲੋਕੇਸ਼ ਰਾਹੁਲ ਨੇ 15 ਸਥਾਨਾਂ ਦੇ ਫਾਇਦੇ ਨਾਲ 15ਵੇਂ ਸਥਾਨ 'ਤੇ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਦੂਜੇ ਪਾਸੇ ਵਿਰਾਟ ਕੋਹਲੀ ਬੱਲੇਬਾਜ਼ੀ ਰੈਂਕਿੰਗ 'ਚ ਟਾਪ 'ਤੇ ਬਣੇ ਹੋਏ ਹਨ।
ਗੇਂਦਬਾਜ਼ੀ 'ਚ ਜਸਪ੍ਰੀਤ ਭੁਮਰਾ ਦੂਜੇ ਸਥਾਨ 'ਤੇ ਬਣੇ ਹੋਏ ਹਨ ਪਰ ਇਸ ਰੇਟਿੰਗ 'ਚ ਉਨ੍ਹਾਂ ਨੇ ਕੁਲ 764 ਅੰਕ ਹਾਸਿਲ ਕਰ ਆਪਣੀ ਬੈਸਟ ਰੇਟਿੰਗ ਹਾਸਿਲ ਕਰ ਲਈ ਹੈ। ਦਖਣੀ ਅਫਰੀਕਾ ਦੇ ਇਮਰਾਨ ਤਾਹਿਰ ਗੇਂਦਬਾਜ਼ੀ ਰੈਂਕਿੰਗ 'ਚ ਟਾਪ 'ਤੇ ਹਨ।
ਵੀਰਵਾਰ ਨੂੰ ਜਾਰੀ ਹੋਈਆਂ ਰੈਂਕਿੰਗਸ 'ਚ 86ਵੇਂ ਸਥਾਨ 'ਤੇ ਯੁਜ਼ਵੇਂਦਰ ਨੇ ਆਪਣੀ ਜਗ੍ਹਾ ਬਣਾ ਲਈ। ਇਸ ਮੈਚ ਤੋਂ ਪਹਿਲਾਂ ਯੁਜ਼ਵੇਂਦਰ 178ਵੇਂ ਸਥਾਨ 'ਤੇ ਟਿਕੇ ਹੋਏ ਸਨ।
ਟੀ-20 ਕ੍ਰਿਕਟ 'ਚ 6 ਵਿਕਟ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣੇ ਯੁਜ਼ਵੇਂਦਰ ਚਾਹਲ ਨੇ ICC ਰੈਂਕਿੰਗ 'ਚ 92 ਸਥਾਨਾਂ ਦੀ ਛਾਲ ਮਾਰੀ ਹੈ।
ਤੀਜੇ ਟੀ-20 'ਚ ਭਾਰਤ ਦੀ ਜਿੱਤ ਦੇ ਹੀਰੋ ਰਹੇ ਯੁਜ਼ਵੇਂਦਰ ਚਾਹਲ ਨੇ ਆਪਣੇ 4 'ਓਵਰਾਂ ਚ 25 ਰਨ ਦੇਕੇ 6 ਵਿਕਟ ਝਟਕੇ। ਇਹ ਟੀ-20 ਕ੍ਰਿਕਟ 'ਚ ਟੀਮ ਇੰਡੀਆ ਦੇ ਕਿਸੇ ਵੀ ਗੇਂਦਬਾਜ਼ ਵੱਲੋਂ ਕੀਤਾ ਗਿਆ ਬੈਸਟ ਪ੍ਰਦਰਸ਼ਨ ਹੈ।ਆਪਣੇ ਇਸੇ ਪ੍ਰਦਰਸ਼ਨ ਦੇ ਬੂਤੇ ਯੁਜ਼ਵੇਂਦਰ ਨੇ ਰੈਂਕਿੰਗ 'ਚ ਵੱਡੀ ਛਾਲ ਲਗਾਈ। ਯੁਜ਼ਵੇਂਦਰ ਚਾਹਲ ਦੇ ਖਾਤੇ 'ਚ ਕੁਲ 404 ਰੇਟਿੰਗ ਅੰਕ ਹਨ।