5G Services in India : ਭਾਰਤ ਵਿੱਚ 5G ਸੇਵਾਵਾਂ ਨੂੰ ਅਧਿਕਾਰਤ ਤੌਰ 'ਤੇ ਅਕਤੂਬਰ 2022 ਵਿੱਚ ਭਾਰਤ ਵਿੱਚ ਲਾਂਚ ਕੀਤਾ ਗਿਆ ਹੈ। ਦੂਰਸੰਚਾਰ ਵਿਭਾਗ (DoT) ਨੇ ਸ਼ੁਰੂ ਵਿੱਚ ਘੋਸ਼ਣਾ ਕੀਤੀ ਸੀ ਕਿ 5G ਨੂੰ 13 ਸ਼ਹਿਰਾਂ ਜਿਵੇਂ ਕਿ ਅਹਿਮਦਾਬਾਦ, ਬੈਂਗਲੁਰੂ, ਚੰਡੀਗੜ੍ਹ, ਗਾਂਧੀਨਗਰ, ਗੁਰੂਗ੍ਰਾਮ, ਹੈਦਰਾਬਾਦ, ਜਾਮਨਗਰ, ਕੋਲਕਾਤਾ, ਚੇਨਈ, ਲਖਨਊ, ਪੁਣੇ, ਦਿੱਲੀ ਅਤੇ ਮੁੰਬਈ ਵਿੱਚ ਲਾਂਚ ਕੀਤਾ ਜਾਵੇਗਾ। ਹਾਲਾਂਕਿ, ਸਰਕਾਰ ਦੁਆਰਾ ਦੱਸੇ ਗਏ ਸਾਰੇ ਸ਼ਹਿਰਾਂ ਨੂੰ ਕਨੈਕਟੀਵਿਟੀ ਦਾ ਵਿਕਲਪ ਨਹੀਂ ਮਿਲ ਰਿਹਾ ਹੈ। ਫਿਲਹਾਲ ਏਅਰਟੈੱਲ ਅਤੇ ਜੀਓ ਚੋਣਵੇਂ ਸਥਾਨਾਂ 'ਤੇ ਇਹ ਸੇਵਾ ਸ਼ੁਰੂ ਕਰ ਚੁੱਕੇ ਹਨ।

Jio ਨੇ ਅਕਤੂਬਰ 2022 ਤੋਂ ਚਾਰ ਸ਼ਹਿਰਾਂ ਮੁੰਬਈ, ਦਿੱਲੀ, ਵਾਰਾਣਸੀ ਅਤੇ ਕੋਲਕਾਤਾ ਵਿੱਚ 5ਜੀ ਨੈੱਟਵਰਕ ਪ੍ਰਦਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਏਅਰਟੈੱਲ ਨੇ ਦਿੱਲੀ, ਮੁੰਬਈ, ਚੇਨਈ, ਬੈਂਗਲੁਰੂ, ਹੈਦਰਾਬਾਦ, ਸਿਲੀਗੁੜੀ, ਨਾਗਪੁਰ ਅਤੇ ਵਾਰਾਣਸੀ ਵਿੱਚ ਆਪਣਾ ਏਅਰਟੈੱਲ 5ਜੀ ਪਲੱਸ ਪਲਾਨ ਲਾਂਚ ਕੀਤਾ ਹੈ। ਜੀਓ ਅਤੇ ਏਅਰਟੈੱਲ ਦੋਵੇਂ ਕਦਮ ਦਰ ਕਦਮ ਸ਼ਹਿਰਾਂ ਦੇ ਆਲੇ-ਦੁਆਲੇ 5ਜੀ ਨੈੱਟਵਰਕ ਨੂੰ ਪੂਰਾ ਕਰਨ ਜਾ ਰਹੇ ਹਨ।

 

ਇਹ ਵੀ ਪੜ੍ਹੋ : Chandigarh News : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਐਸਕਾਰਟ ਗੱਡੀ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ , ਪਰਿਵਾਰ ਨੇ ਲਗਾਏ ਸੀ ਇਹ ਇਲਜ਼ਾਮ

ਇਸ ਦਾ ਮਤਲਬ ਹੈ ਕਿ ਸਾਰੇ ਯੂਜ਼ਰਸ ਨੂੰ 5G ਸਮਾਰਟਫੋਨ 'ਤੇ 5G ਇੰਟਰਨੈੱਟ ਨਹੀਂ ਮਿਲ ਰਿਹਾ ਹੈ। ਇਸ ਦੌਰਾਨ Vi (ਪਹਿਲਾਂ ਵੋਡਾਫੋਨ ਆਈਡੀਆ) ਨੇ ਅਜੇ ਆਪਣੀ 5G ਰੋਲ ਆਊਟ ਡੇਟ ਦਾ ਐਲਾਨ ਕਰਨਾ ਹੈ। ਪਰ ਇਹ ਆਉਣ ਵਾਲੇ ਹਫ਼ਤਿਆਂ ਜਾਂ ਅਗਲੇ ਮਹੀਨੇ 5G ਨੂੰ ਰੋਲ ਆਊਟ ਕਰ ਦੇਵੇਗਾ। ਇੱਥੇ ਉਨ੍ਹਾਂ ਸ਼ਹਿਰਾਂ ਦੀ ਸੂਚੀ ਹੈ ,ਜਿੱਥੇ ਆਉਣ ਵਾਲੇ ਮਹੀਨਿਆਂ ਵਿੱਚ Jio ਅਤੇ Airtel 5G ਦੀ ਸੁਬਿਧਾ ਮਿਲਣ ਲੱਗੇਗੀ। 

ਇਨ੍ਹਾਂ ਸ਼ਹਿਰਾਂ 'ਚ 5G ਹੈ 

ਦਿੱਲੀ  (Jio & Airtel)
ਕੋਲਕਾਤਾ (Jio)
ਮੁੰਬਈ (Jio & Airtel)
ਵਾਰਾਣਸੀ (Jio & Airtel)
ਚੇਨਈ (Airtel)
ਬੰਗਲੌਰ (Airtel)
ਹੈਦਰਾਬਾਦ  (Airtel)
ਸਿਲੀਗੁੜੀ  (Airtel)
ਨਾਗਪੁਰ (Airtel)


ਇਨ੍ਹਾਂ ਸ਼ਹਿਰਾਂ 'ਚ ਜਲਦ ਆਉਣ ਵਾਲਾ 5G 

ਅਹਿਮਦਾਬਾਦ (Jio & Airtel)
ਚੰਡੀਗੜ੍ਹ  (Jio & Airtel)
ਗਾਂਧੀਨਗਰ  (Jio & Airtel)
ਗੁਰੂਗ੍ਰਾਮ  (Jio & Airtel)
ਹੈਦਰਾਬਾਦ  (Jio & Airtel)
ਪੁਣੇ (Jio & Airtel)
ਜਾਮਨਗਰ  (Jio)
ਚੇਨਈ   (Jio)
ਲਖਨਊ  (Jio)
ਬੰਗਲੌਰ  (Jio)
ਕੋਲਕਾਤਾ  (Airtel)
ਚੰਡੀਗੜ੍ਹ  (Airtel)


5G ਇੰਡੀਆ ਰੋਲਆਊਟ ਟਾਈਮਲਾਈਨ

DoT ਦੇ ਅਨੁਸਾਰ 5G ਕਨੈਕਟੀਵਿਟੀ 2 ਤੋਂ 3 ਸਾਲਾਂ ਵਿੱਚ "ਸਸਤੀ" ਕੀਮਤਾਂ 'ਤੇ ਪੂਰੇ ਭਾਰਤ ਵਿੱਚ ਫੈਲ ਜਾਵੇਗੀ। ਰਿਲਾਇੰਸ ਜੀਓ ਦੁਆਰਾ ਸਾਂਝੇ ਕੀਤੇ ਗਏ 5ਜੀ ਰੋਲਆਊਟ ਪਲਾਨ ਦੇ ਅਨੁਸਾਰ ਮੁਕੇਸ਼ ਅੰਬਾਨੀ ਦੀ ਟੈਲੀਕਾਮ ਕੰਪਨੀ ਦਸੰਬਰ 2023 ਤੱਕ ਭਾਰਤ ਵਿੱਚ ਸੇਵਾਵਾਂ ਸ਼ੁਰੂ ਕਰਨ ਦਾ ਟੀਚਾ ਰੱਖ ਰਹੀ ਹੈ। ਏਅਰਟੈੱਲ ਦਾ ਟੀਚਾ 2022 ਦੇ ਅੰਤ ਤੱਕ ਸਾਰੇ ਵੱਡੇ ਮੈਟਰੋ ਸ਼ਹਿਰਾਂ ਵਿੱਚ 5ਜੀ ਸੇਵਾਵਾਂ ਪ੍ਰਦਾਨ ਕਰਨਾ ਹੈ। ਨਾਲ ਹੀ ਕੰਪਨੀ ਦਾ ਟੀਚਾ ਦਸੰਬਰ 2024 ਤੱਕ ਪੂਰੇ ਭਾਰਤ ਵਿੱਚ 5ਜੀ ਉਪਲਬਧ ਕਰਾਉਣਾ ਹੈ। Jio ਅਤੇ Airtel ਦੋਵਾਂ ਨੇ ਐਲਾਨ ਕੀਤਾ ਹੈ ਕਿ 4G ਕਨੈਕਟੀਵਿਟੀ ਸਿਮ ਵਾਲੇ ਉਪਭੋਗਤਾਵਾਂ ਨੂੰ 5G ਕੁਨੈਕਟੀਵਿਟੀ ਲਈ ਨਵਾਂ ਸਿਮ ਨਹੀਂ ਖਰੀਦਣਾ ਪਵੇਗਾ। 5G ਨੂੰ ਸਪੋਰਟ ਕਰਨ ਵਾਲੇ ਸਮਾਰਟਫੋਨ ਡਿਫਾਲਟ ਸਿਮ 'ਚ ਆਟੋਮੈਟਿਕ ਰੂਪ 'ਚ 5G ਨੈੱਟਵਰਕ ਨਾਲ ਕੁਨੈਕਟ ਹੋ ਜਾਣਗੇ।