Aadhaar Card Update: ਅੱਜ ਦੀ ਤਰੀਕ 'ਚ ਆਧਾਰ ਕਾਰਡ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ ਵਿੱਚੋਂ ਇੱਕ ਹੈ। ਤੁਸੀਂ ਜਿੱਥੇ ਵੀ ਘੁੰਮਣ-ਫਿਰਨ ਜਾਂ ਫਿਰ ਪੜ੍ਹਾਈ ਕਰਨ ਲਈ ਜਾਂਦੇ ਹੋ, ਹਰ ਥਾਂ ਆਧਾਰ ਕਾਰਡ ਤੁਹਾਡਾ ਪਛਾਣ ਪੱਤਰ ਬਣਿਆ ਰਹਿੰਦਾ ਹੈ। ਕਈ ਆਨਲਾਈਨ ਸੇਵਾਵਾਂ ਲਈ ਆਧਾਰ ਕਾਰਡ ਬਹੁਤ ਜ਼ਰੂਰੀ ਹੈ। ਖ਼ਾਸ ਕਰਕੇ ਵਿੱਤੀ ਕੰਮਾਂ ਜਿਵੇਂ ਬੈਂਕ 'ਚ ਖਾਤਾ ਖੋਲ੍ਹਣਾ ਆਦਿ ਲਈ ਆਧਾਰ ਕਾਰਡ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਜੇਕਰ ਤੁਹਾਡੇ ਕਾਰਡ 'ਚ ਨਾਂਅ, ਪਤਾ ਜਾਂ ਮੋਬਾਈਲ ਨੰਬਰ ਸਹੀ ਤਰ੍ਹਾਂ ਨਹੀਂ ਲਿਖਿਆ ਗਿਆ ਹੈ ਤਾਂ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਅਸੀਂ ਤੁਹਾਨੂੰ ਤੁਹਾਨੂੰ ਇਧਰ-ਉਧਰ ਭੱਜ-ਦੌੜ ਤੋਂ ਬਚਾਉਂਦੇ ਹੋਏ ਕੁਝ ਆਸਾਨ ਸਟੈੱਪ ਦੱਸਾਂਗੇ, ਜਿਨ੍ਹਾਂ ਨੂੰ ਫਾਲੋ ਕਰਕੇ ਤੁਸੀਂ ਘਰ ਬੈਠੇ ਇਸ ਨੂੰ ਬਦਲਵਾ ਸਕਦੇ ਹੋ।


ਬਗੈਰ ਬਾਹਰ ਜਾਏ, ਘਰ ਬੈਠੇ ਬਦਲੋ ਨਾਂਅ


ਇਹ ਉਨ੍ਹਾਂ ਔਰਤਾਂ ਲਈ ਵੀ ਹੈ, ਜੋ ਵਿਆਹ ਤੋਂ ਬਾਅਦ ਆਪਣਾ ਨਾਂਅ ਅਤੇ ਪਤਾ ਬਦਲਣਾ ਚਾਹੁੰਦੀਆਂ ਹਨ। ਲੋਕ ਘੱਟ ਜਾਣਕਾਰੀ ਹੋਣ ਕਾਰਨ ਆਧਾਰ ਕਾਰਡ ਸੈਂਟਰਾਂ ਦੇ ਗੇੜੇ ਲਗਾਉਂਦੇ ਰਹਿੰਦੇ ਹਨ। ਇੱਥੇ ਜਾਣ ਤੋਂ ਬਾਅਦ ਵੀ ਕਈ ਵਾਰ ਉਸ ਦਾ ਨਾਂਅ ਨਹੀਂ ਬਦਲਿਆ ਜਾਂਦਾ। ਅਜਿਹੇ 'ਚ ਹੁਣ ਤੁਸੀਂ ਘਰ ਬੈਠੇ ਮੋਬਾਈਲ ਤੋਂ ਆਧਾਰ ਕਾਰਡ 'ਚ ਆਪਣਾ ਨਾਂਅ, ਪਤਾ ਅਪਡੇਟ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕੁਝ ਸਟੈਪਸ ਨੂੰ ਫਾਲੋ ਕਰਨਾ ਹੋਵੇਗਾ।


ਆਧਾਰ 'ਚ ਇੰਝ ਬਦਲੋ ਆਪਣਾ ਨਾਂਅ, ਪਤਾ ਜਾਂ ਫ਼ੋਨ (Update/Change Name Address Phone Number in Aadhaar Online)


ਆਧਾਰ ਕਾਰਡ 'ਚ ਨਾਂਅ, ਪਤਾ ਜਾਂ ਮੋਬਾਈਲ ਨੰਬਰ ਬਦਲਣ ਲਈ, ਤੁਹਾਨੂੰ UIDAI ਦੇ ਅਧਿਕਾਰਤ ਪੋਰਟਲ https://ask.uidai.gov.in/ 'ਤੇ ਜਾਣਾ ਪਵੇਗਾ।


ਹੁਣ ਤੁਹਾਨੂੰ ਮੋਬਾਈਲ ਨੰਬਰ ਅਤੇ ਕੈਪਚਾ ਦੀ ਮਦਦ ਨਾਲ ਲੌਗਇਨ ਕਰਨਾ ਹੋਵੇਗਾ।


ਇਸ ਤੋਂ ਬਾਅਦ ਤੁਹਾਡੇ ਤੋਂ ਜਿਹੜੀ ਵੀ ਡਿਟੇਲ ਮੰਗੀ ਜਾਵੇਗੀ, ਉਸ ਨੂੰ ਲੜੀਵਾਰ ਭਰਦੇ ਰਹੋ।


ਸਾਰੀ ਡਿਟੇਲ ਭਰਨ ਤੋਂ ਬਾਅਦ Send OTP ਦੇ ਆਪਸ਼ਨ 'ਤੇ ਕਲਿੱਕ ਕਰੋ।


ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ।


ਇਸ OTP ਨੂੰ ਸੱਜੇ ਪਾਸੇ ਦਿੱਤੇ ਬਾਕਸ 'ਚ ਭਰੋ ਅਤੇ ਸਬਮਿਟ ਬਟਨ 'ਤੇ ਕਲਿੱਕ ਕਰੋ।


ਹੁਣ ਤੁਹਾਨੂੰ ਅਗਲੇ ਪੇਜ਼ 'ਤੇ ਜਾਣਾ ਪਵੇਗਾ। ਇੱਥੇ Aadhaar Services New Enrollment and Update Aadhaar ਦਾ ਆਪਸ਼ਨ ਦਿਖਾਈ ਦੇਵੇਗਾ। ਇੱਥੇ ਆਧਾਰ ਦੇ ਅਪਡੇਟ ਕਾਲਮ 'ਤੇ ਕਲਿੱਕ ਕਰੋ।


ਇਸ ਤੋਂ ਬਾਅਦ ਤੁਸੀਂ ਨਾਂਅ, ਆਧਾਰ ਨੰਬਰ, ਰੈਜ਼ੀਡੈਂਟ ਟਾਈਪ ਅਤੇ ਤੁਸੀਂ ਕੀ ਅਪਡੇਟ ਕਰਨਾ ਚਾਹੁੰਦੇ ਹੋ ਵਰਗੇ ਆਪਸ਼ਨ ਵੇਖੋਗੇ।


ਇੱਥੇ ਤੁਹਾਨੂੰ ਬਹੁਤ ਸਾਰੇ ਲਾਜ਼ਮੀ ਆਪਸ਼ਨ ਮਿਲਣਗੇ, ਜਿਨ੍ਹਾਂ ਨੂੰ ਤੁਹਾਨੂੰ ਭਰਨਾ ਹੋਵੇਗਾ। 'What Do You Want To Update' ਸੈਕਸ਼ਨ 'ਤੇ ਜਾ ਕੇ ਤੁਸੀਂ ਜੋ ਬਦਲਾਅ ਕਰਨਾ ਚਾਹੁੰਦੇ ਹੋ, ਉਸ ਆਪਸ਼ਨ ਨੂੰ ਚੁਣੋ।


ਅਗਲੇ ਪੇਜ਼ 'ਤੇ ਤੁਹਾਨੂੰ ਮੋਬਾਈਲ ਨੰਬਰ ਅਤੇ Captcha ਲਿਖਣਾ ਹੋਵੇਗਾ।


ਜੋ ਵੀ ਜਾਣਕਾਰੀ ਤੁਹਾਡੇ ਤੋਂ ਪੁੱਛੀ ਜਾ ਰਹੀ ਹੈ ਉਹ ਇੱਥੇ ਭਰੋ।


ਹੁਣ Send OTP 'ਤੇ ਕਲਿੱਕ ਕਰੋ।


ਤੁਸੀਂ ਆਪਣੇ ਮੋਬਾਈਲ 'ਤੇ ਪ੍ਰਾਪਤ ਹੋਇਆ OTP ਦਰਜ ਕਰੋ ਅਤੇ ਇਸ ਦੀ ਪੁਸ਼ਟੀ ਕਰੋ।


ਹੁਣ ਤੁਸੀਂ ਸੇਵ ਐਂਡ ਪ੍ਰੋਸੀਡ 'ਤੇ ਜਾਓ।


ਸਾਰੀ ਡਿਟੇਲਸ ਦੀ ਇੱਕ ਵਾਰ ਫਿਰ ਚੰਗੀ ਤਰ੍ਹਾਂ ਜਾਂਚ ਕਰੋ।


ਜੇ ਸਭ ਕੁਝ ਠੀਕ ਹੈ ਤਾਂ ਹੁਣੇ ਸਬਮਿਟ ਬਟਨ ਨੂੰ ਦਬਾਓ।


ਹੁਣ ਤੁਸੀਂ Book Appointment ਆਪਸ਼ਨ 'ਤੇ ਆਧਾਰ ਐਨਰੋਲਮੈਂਟ ਸੈਂਟਰ 'ਤੇ ਸਲਾਟ ਬੁੱਕ ਕਰ ਲਓ।


ਤੈਅ ਸਮੇਂ 'ਤੇ ਆਧਾਰ ਆਧਾਰ ਐਨਰੋਲਮੈਂਟ ਸੈਂਟਰ 'ਤੇ ਜਾਓ, ਜਿੱਥੇ ਮੌਜੂਦ ਪ੍ਰਤੀਨਿਧੀ ਤੁਹਾਡੇ ਦਸਤਾਵੇਜ਼ਾਂ ਦੀ ਪੁਸ਼ਟੀ ਕਰੇਗਾ ਅਤੇ ਜ਼ਰੂਰੀ ਅਪਡੇਟ ਕਰ ਦੇਵੇਗਾ।