ਨਵੀਂ ਦਿੱਲੀ: ਸ਼ਾਇਦ ਕਿਸੇ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਭਾਰਤ ਵਿੱਚ ਆਧਾਰ ਕਾਰਡ ਕਿੰਨਾ ਮਹੱਤਵਪੂਰਨ ਹੈ ਪਰ ਆਧਾਰ ਕਾਰਡ ਵਿੱਚ ਕੋਈ ਵੀ ਅਪਡੇਟ ਕਰਵਾਉਣ ਲਈ, ਰਜਿਸਟਰਡ ਮੋਬਾਈਲ ਨੰਬਰ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਰਜਿਸਟਰਡ ਮੋਬਾਈਲ ਨੰਬਰ ਤੇ ਹੀ OTP ਭਾਵ ‘ਇੱਕ ਵਾਰ ਦਾ ਪਾਸਵਰਡ’ ਆਉਂਦਾ ਹੈ।


ਅਜਿਹੀ ਸਥਿਤੀ ਵਿੱਚ, ਮੁਸ਼ਕਲ ਉਦੋਂ ਆਉਂਦੀ ਹੈ, ਜਦੋਂ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਨਹੀਂ ਹੁੰਦਾ ਅਤੇ ਤੁਹਾਨੂੰ ਆਪਣੇ ਆਧਾਰ ਵਿੱਚ ਕੁਝ ਅਪਡੇਟ ਕਰਨਾ ਹੁੰਦਾ ਹੈ। ਅਸੀਂ ਅੱਜ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਆਧਾਰ ਕਾਰਡ ਵਿੱਚ ਰਜਿਸਟਰਡ ਮੋਬਾਈਲ ਨੰਬਰ ਦੇ ਬਿਨਾਂ ਆਧਾਰ ਕਾਰਡ ਕਿਵੇਂ ਡਾਊਨਲੋਡ ਕਰ ਸਕਦੇ ਹੋ।


ਇਸ ਤਰ੍ਹਾਂ ਮੋਬਾਈਲ ਨੰਬਰ ਤੋਂ ਬਿਨਾਂ ਡਾਉਨਲੋਡ ਕਰੋ ਆਧਾਰ ਕਾਰਡ



  • ਰਜਿਸਟਰਡ ਮੋਬਾਈਲ ਨੰਬਰ ਨਾ ਹੋਣ ਦੇ ਬਾਵਜੂਦ ਦੇ ਆਧਾਰ ਕਾਰਡ ਡਾਉਨਲੋਡ ਕਰਨ ਲਈ, ਸਭ ਤੋਂ ਪਹਿਲਾਂ ਯੂਆਈਡੀਏਆਈ (UIDAI) ਦੀ ਅਧਿਕਾਰਤ ਵੈਬਸਾਈਟ 'ਤੇ ਜਾਓ।

  • ਹੁਣ ਇੱਥੇ ਉੱਪਰ ਖੱਬੇ ਪਾਸੇ My Aadhaar Card (ਮਾਈ ਆਧਾਰ ਕਾਰਡ) ਦੇ ਵਿਕਲਪ ਤੇ ਕਲਿਕ ਕਰੋ।

  • ਹੁਣ Get Aadhar Card (ਆਧਾਰ ਪ੍ਰਾਪਤ ਕਰੋ) ਭਾਗ ਵਿੱਚ ਜਾ ਕੇ, Order Aadhar PVC Card (ਆਰਡਰ ਆਧਾਰ ਪੀਵੀਸੀ ਕਾਰਡ) ’ਤੇ ਕਲਿਕ ਕਰੋ।

  • ਅਜਿਹਾ ਕਰਨ ਤੋਂ ਬਾਅਦ, 12 ਅੰਕਾਂ ਦਾ ਆਧਾਰ ਨੰਬਰ ਦਰਜ ਕਰੋ ਅਤੇ ਸੁਰੱਖਿਆ ਕੋਡ ਦਰਜ ਕਰੋ।

  • ਹੁਣ My Mobile Number is not Registered ਸਾਹਮਣੇ ਬਣੇ ਬੌਕਸ ਉੱਤੇ ਕਲਿੱਕ ਕਰੋ।

  • ਇੱਥੇ ਤੁਹਾਨੂੰ ਇੱਕ ਹੋਰ ਜਾਂ ਗੈਰ-ਰਜਿਸਟਰਡ (Unregistered) ਮੋਬਾਈਲ ਨੰਬਰ ਦਰਜ ਕਰਨ ਦਾ ਵਿਕਲਪ ਮਿਲੇਗਾ।

  • ਹੁਣ OTP ’ਤੇ ਕਲਿਕ ਕਰੋ ਤੇ ਪ੍ਰਾਪਤ ਕੀਤਾ OTP ਦਾਖਲ ਕਰੋ।

  • ਅਜਿਹਾ ਕਰਨ ਤੋਂ ਬਾਅਦ ਇੱਕ ਨਵਾਂ ਇੰਟਰਫੇਸ ਖੁੱਲ੍ਹੇਗਾ, ਜਿੱਥੇ ਤੁਹਾਨੂੰ ਭੁਗਤਾਨ ਕਰਨਾ ਪਏਗਾ।

  • ਹੁਣ ਪੀਡੀਐਫ ਡਾਊਨਲੋਡ ਕਰਨ ਲਈ ਡਿਜੀਟਲ ਸਿਗਨੇਚਰ ਸਬਮਿਟ ਕਰਨੇ ਹੋਣਗੇ।

  • ਅਜਿਹਾ ਕਰਨ ਤੋਂ ਬਾਅਦ, ਤੁਹਾਡੇ ਮੋਬਾਈਲ ਨੰਬਰ 'ਤੇ ਇੱਕ SMS (ਐਸਐਮਐਸ) ਆਵੇਗਾ, ਜਿਸ ਵਿੱਚ ਸਰਵਿਸ ਰਿਕੁਐਸਟ ਨੰਬਰ ਦਿੱਤਾ ਹੋਵੇਗਾ। ਇਸ ਨਾਲ ਤੁਸੀਂ ਆਪਣੇ ਆਧਾਰ ਕਾਰਡ ਦੀ ਸਥਿਤੀ ਨੂੰ ਜਾਣ ਸਕੋਗੇ।

  • ਇਸ ਤਰ੍ਹਾਂ ਤੁਸੀਂ ਰਜਿਸਟਰਡ ਮੋਬਾਈਲ ਨੰਬਰ ਦੇ ਬਿਨਾਂ ਵੀ ਆਧਾਰ ਪੀਵੀਸੀ (PVC) ਕਾਰਡ ਦਾ ਆਰਡਰ ਕਰ ਸਕੋਗੇ।


ਇਹ ਵੀ ਪੜ੍ਹੋ: ਬਾਲੀਵੁੱਡ ਕਿੰਗ Shah Rukh Khan ਕਰਨ ਜਾ ਰਹੇ Digital ਡੈਬਿਊ, Disney+Hotstar ਦੀ ਵੈੱਬ ਸੀਰੀਜ਼ ’ਚ ਵਿਖਾਈ ਦੇਣਗੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904