iPhone 12 ਸੀਰੀਜ਼ ਤੋਂ ਬਾਅਦ ਹੁਣ iPhone 13 ਸੀਰੀਜ਼ ਦੀ ਚਰਚਾ ਤੇਜ਼ ਹੋ ਗਈ ਹੈ। ਇਸ ਨੂੰ ਲੈਕੇ ਹੁਣ ਡਿਟੇਲਸ ਵੀ ਸਾਹਮਣੇ ਆਉਣ ਲੱਗੀਆਂ ਹਨ। ਇਕ ਤਾਜ਼ਾ ਰਿਪੋਰਟ ਦੇ ਮੁਤਾਬਕ iPhone 13 ਦੇ ਤਹਿਤ ਚਾਰ ਮਾਡਲ ਲੌਂਚ ਕੀਤੇ ਜਾਣਗੇ। ਹਾਲਾਂਕਿ ਕੰਪਨੀ ਨੇ ਅਜੇ ਇਸ ਨੂੰ ਲੈਕੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ।
ਅਜਿਹੀ ਹੋਵੇਗੀ ਡਿਸਪਲੇਅ
ਇਕ ਰਿਪੋਰਟ ਦੀ ਮੰਨੀਏ ਤਾਂ ਐਪਲ iPhone 13 ਸੀਰੀਜ਼ ਦੇ ਤਹਿਤ iPhone 13, iPhone 13 Mini, iPhone 13 Pro ਅਤੇ iPhone 13 Pro Max ਇਸ ਸਾਲ ਸਤੰਬਰ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ। iPhone 13 Mini 'ਚ 60Hz ਰਿਫ੍ਰੈਸ਼ ਰੇਟ ਦੇ ਨਾਲ 5.4 ਇੰਚ ਦੀ ਡਿਸਪਲੇਅ ਦਿੱਤੀ ਜਾ ਸਕਦੀ ਹੈ। ਉੱਥੇ ਹੀ iPhone 13 ਚ 6.1 ਇੰਚ ਦੀ ਡਿਸਪਲੇਅ ਹੋ ਸਕਦੀ ਹੈ। ਯੂਜ਼ਰਸ ਨੂੰ iPhone 13 Pro ਚ 6.1 ਇੰਚ ਦਾ OLED ਡਿਸਪਲੇਅ ਤੇ iPhone 13 Pro Max 'ਚ 6.7 ਇੰਚ ਦੀ OLED ਡਿਸਪਲੇਅ ਦਿੱਤੀ ਜਾ ਸਕਦੀ ਹੈ। ਦੋਵੇਂ ਸਕ੍ਰੀਨਸ 120 Hz ਰੀਫ੍ਰੈਸ਼ ਰੇਟ ਦੇ ਨਾਲ ਆਉਣਗੀਆਂ।
ਘੱਟ ਹੋਵੇਗਾ ਨੌਚ ਦਾ ਸਾਈਜ਼
ਰਿਪੋਰਟ ਦੇ ਮੁਤਾਬਕ ਆਈਫੋਨ 13 'ਚ ਨੌਚ ਦਾ ਸਾਇਜ਼ ਘੱਟ ਕੀਤਾ ਜਾ ਸਕਦਾ ਹੈ। ਜਿਸ ਨਾਲ ਸਕ੍ਰੀਨ ਦਾ ਸਾਇਜ਼ ਵਧੇਗਾ। ਉੱਥੇ ਹੀ ਹੁਣ ਤਕ ਇਹ ਸਾਫ ਨਹੀਂ ਹੋਇਆ ਕਿ ਨੌਚ ਦਾ ਸਾਈਜ਼ ਆਈਫੋਨ 13 'ਚ ਘੱਟ ਕੀਤਾ ਜਾਵੇਗਾ ਜਾਂ ਫਿਰ ਸਾਰੇ ਮਾਡਲਸ 'ਚ ਘੱਟ ਕੀਤਾ ਜਾਵੇਗਾ। ਇਸ ਬਾਰੇ ਆਉਣ ਵਾਲੇ ਕੁਝ ਸਮੇਂ 'ਚ ਪਤਾ ਲੱਗ ਜਾਵੇਗਾ।