ਨਵੀਂ ਦਿੱਲੀ: ਵ੍ਹੱਟਸਐਪ ਦੀ ਤਰ੍ਹਾਂ ਟੈਲੀਗ੍ਰਾਮ ਵੀ ਨੌਜਵਾਨਾਂ ਵਿੱਚ ਬਹੁਤ ਮਸ਼ਹੂਰ ਰਿਹਾ ਹੈ। ਟੈਲੀਗ੍ਰਾਮ ਬਾਰੇ ਇੱਕ ਹੈਰਾਨ ਕਰਨ ਵਾਲੀ ਖ਼ਬਰ ਆ ਰਹੀ ਹੈ। ਇਹ ਐਪ ਹੁਣ ਇੱਕ ਵਿਵਾਦ ਵਿੱਚ ਫਸ ਗਈ ਹੈ। ਇਸ ‘ਚ ਇੱਕ ਟੂਲ ਹੈ, ਜਿਸ ਰਾਹੀਂ ਲੜਕੀਆਂ ਵੱਲੋਂ ਪਾਏ ਕੱਪੜਿਆਂ ਨੂੰ ਹਟਾਇਆ ਜਾ ਸਕਦਾ ਹੈ।

ਇਸ ਦੇ ਜ਼ਰੀਏ, ਇਸ ਐਪ ‘ਤੇ ਨਾਬਾਲਗ ਲੜਕੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਉਨ੍ਹਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਹੁਣ ਤੱਕ ਦਸ ਹਜ਼ਾਰ ਤੋਂ ਵੱਧ ਲੜਕੀਆਂ ਤੇ ਔਰਤਾਂ ਦੀਆਂ ਇੱਕ ਲੱਖ ਤੋਂ ਜ਼ਿਆਦਾ ਨਗਨ ਫੋਟੋਆਂ ਬਗੈਰ ਉਨ੍ਹਾਂ ਦੀ ਸਹਿਮਤੀ ਦੇ ਆਨਲਾਈਨ ਸ਼ੇਅਰ ਕੀਤੀਆਂ ਜਾ ਚੁੱਕੀਆਂ ਹਨ।

ਰਿਪੋਰਟਾਂ ਮੁਤਾਬਕ, ਟੈਲੀਗ੍ਰਾਮ ਨੈਟਵਰਕ ਰਾਹੀਂ ਇਹ ਨਗਨ ਤਸਵੀਰਾਂ ਬਣਾਉਣ ਲਈ ਇੱਕ ਨਵਾਂ ਆਰਟੀਫਿਸ਼ਲ ਇੰਟੈਲੀਜੈਂਸ ਬੋਟ (AI Bot) ਦੀ ਵਰਤੋਂ ਕੀਤੀ ਗਈ ਹੈ। ਇਹ ਬੋਟ ਇੱਕ ਸਾਲ ਤੋਂ ਇੱਕ ਐਪ ਦੀ ਤਰ੍ਹਾਂ ਕੰਮ ਕਰ ਰਿਹਾ ਹੈ ਜੋ ਉਪਭੋਗਤਾਵਾਂ ਨੂੰ ਕੁੜੀਆਂ ਦੀਆਂ ਨਗਨ ਤਸਵੀਰਾਂ ਬਣਾਉਣ ਦੀ ਇਜਾਜ਼ਤ ਦਿੰਦਾ ਹੈ।

ਦੱਸ ਦੇਈਏ ਕਿ ਇਸ ਤਕਨੀਕ ਦੀ ਵਰਤੋਂ ਕੁਝ ਦਿਨ ਪਹਿਲਾਂ ਮਸ਼ਹੂਰ ਹਸਤੀਆਂ ਦੇ ਅਸ਼ਲੀਲ ਵੀਡੀਓ ਬਣਾਉਣ ਲਈ ਕੀਤੀ ਗਈ ਸੀ। ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਨਗਨ ਬਣਾਉਣ ਲਈ ਸਿਰਫ ਇੱਕ ਆਮ ਤਸਵੀਰ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਬਾਅਦ, ਸਾਫਟਵੇਅਰ ਸਾਰੇ ਕੰਮ ਖੁਦ ਕਰਦਾ ਹੈ।

ਇਸ ਮਾਮਲੇ ਦਾ ਖੁਲਾਸਾ ਕਰਨ ਵਾਲੀ ਵਿਜ਼ੂਅਲ ਥ੍ਰੇਟ ਇੰਟੈਲੀਜੈਂਸ ਕੰਪਨੀ ਸੈਂਸੀ ਦੇ ਸੀਈਓ ਜਿਓਰਜੀਓ ਪੈਟ੍ਰੈਨੀ ਨੇ ਕਿਹਾ ਕਿ ਇਹ ਬੋਟ ਸਿਰਫ ਇੱਕ ਸਹੀ ਫੋਟੋ ਤੋਂ ਨਿਊਡ ਤਸਵੀਰ ਤਿਆਰ ਕਰ ਸਕਦਾ ਹੈ। ਇਹੀ ਕਾਰਨ ਹੈ ਕਿ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਨ੍ਹਾਂ ਦੀਆਂ ਨਿਊਡ ਫੋਟੋਆਂ ਸਿਰਫ ਇੱਕ ਫੇਸਬੁੱਕ ਪ੍ਰੋਫਾਈਲ ਤਸਵੀਰ ਤੋਂ ਬਣਾਈਆਂ ਜਾ ਸਕਦੀਆਂ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904