ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਭਾਰਤੀ ਟੈਲੀਕੌਮ ਬਜ਼ਾਰ ਨੇ ਮਈ 'ਚ ਇਕ ਦਿਲਚਸਪ ਤਸਵੀਰ ਪੇਸ਼ ਕੀਤੀ, ਜਿਸ 'ਚ ਭਾਰਤੀ ਏਅਰਟੈੱਲ (Airtel )46.13 ਲੱਖ ਮੋਬਾਈਲ ਸਰਵਿਸ ਕਸਟਮਰਸ ਗਵਾ ਦਿੱਤੇ। ਉੱਥੇ ਹੀ ਇਸ ਦੀ ਕੰਪੀਟੀਟਰ ਰਿਲਾਇੰਸ ਜਿਓ (Reliance Jio) ਦੀ ਸੰਖਿਆ 'ਚ 35.54 ਲੱਖ ਗਾਹਕਾਂ ਦਾ ਇਜ਼ਾਫਾ ਹੋਇਆ ਹੈ। ਕੁੱਲ ਮਿਲਾਕੇ ਭਾਰਤੀ ਮੋਬਾਈਲ ਬਜ਼ਾਰ ਨੇ ਮਈ 'ਚ 62.7 ਲੱਖ ਯੂਜ਼ਰਸ ਦੀ ਕਮੀ ਹੋਈ।

Airtel ਦੇ ਏਨੇ ਕਸਟਮਰਸ ਘਟੇ

ਉੱਥੇ ਹੀ ਇਸ ਦੌਰਾਨ ਜਿਓ ਨੇ 35.54 ਲੱਖ ਮੋਬਾਇਲ ਯੂਜ਼ਰਸ ਜੋੜੇ, ਜਿਸ ਦੇ ਨਾਲ ਉਸ ਦੇ ਗਾਹਕਾਂ ਦੀ ਸੰਖਿਆ ਵਧ ਕੇ 43.12 ਕਰੋੜ ਹੋ ਗਈ। ਮਈ 'ਚ ਏਅਰਟੈੱਲ ਤੇ ਵੋਡਾਫੋਨ-ਆਈਡੀਆ ਦੋਵਾਂ ਨੂੰ ਵੱਡੀ ਗਿਣਤੀ 'ਚ ਗਾਹਕਾਂ ਦਾ ਨੁਕਸਾਨ ਹੋਇਆ ਹੈ। TRAI ਵੱਲੋਂ ਮਈ ਮਹੀਨੇ ਲਈ ਜਾਰੀ ਅੰਕੜਿਆਂ ਦੇ ਮੁਤਾਬਕ Airtel ਨੇ 46.13 ਲੱਖ ਮੋਬਾਇਲ ਯੂਜ਼ਰਸ ਗਵਾਏ ਤੇ ਉਸ ਦੇ ਗਾਹਕਾਂ ਦੀ ਸੰਖਿਆ ਘਟ ਕੇ 34.8 ਕਰੋੜ ਹੋ ਗਈ। ਹਾਲ ਹੀ 'ਚ ਭਾਰਤੀ ਏਅਰਟੈੱਲ ਨੇ ਆਪਣੇ ਪੋਸਟਪੇਡ ਪਲਾਨਜ਼ ਦੇ ਰੇਟ ਵਧਾਏ ਹਨ।

Vodafone-Idea ਨੂੰ ਹੋਇਆ ਏਨੇ ਗਾਹਕਾਂ ਦਾ ਨੁਕਸਾਨ

ਇਸ ਤੋਂ ਇਲਾਵਾ Vodafone-Idea ਦੇ ਮੋਬਾਇਲ ਕਸਟਮਰਸ ਦੀ ਸੰਖਿਆਂ 'ਚ 42.8 ਲੱਖ ਯੂਜ਼ਰਸ ਦੀ ਕਮੀ ਆਈ ਹੈ। ਜਿਸ ਤੋਂ ਬਾਅਦ ਇਸ ਦੇ ਯੂਜ਼ਰਸ ਦੀ ਸੰਖਿਆ ਘਟ ਕੇ 27.7 ਕਰੋੜ ਹੋ ਗਈ ਹੈ। ਭਾਰਤ ਨੇ ਕੁੱਲ ਮੋਬਾਇਲ ਗਾਹਕਾਂ ਦੀ ਸੰਖਿਆ ਚ 62.7 ਲੱਖ ਦੀ ਗਿਰਾਵਟ ਹੋਈ ਹੈ ਤੇ ਇਸ ਦੇ ਨਾਲ ਦੇਸ਼ 'ਚ ਕੋਵਿਡ 19 ਦੀ ਦੂਜੀ ਲਹਿਰ ਦੇ ਵਿਚ ਮੋਬਾਇਲ ਫੋਨ ਸਰਵਿਸ ਦੇ ਕਸਟਮਰਸ ਦੀ ਸੰਖਿਆ ਘਟ ਕੇ 117.6 ਕਰੋੜ ਹੋ ਗਈ ਹੈ।

ਇਹ ਵੀ ਪੜ੍ਹੋMS Dhoni New Haircut: ਧੋਨੀ ਨੇ ਮੁੜ ਬਦਲਿਆ ਆਪਣਾ ਲੁੱਕ, 'ਕੈਪਟਨ ਕੂਲ' ਦੇ ਨਵੇਂ ਲੁੱਕ 'ਚ ਤਸਵੀਰਾਂ ਵਾਈਰਲ

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

 

https://play.google.com/store/apps/details?id=com.winit.starnews.hin

 

https://apps.apple.com/in/app/abp-live-news/id811114904