ਪਿਛਲੇ ਛੇ ਸਾਲਾਂ ਵਿੱਚ ਦੇਸ਼ ਵਿੱਚ 4ਜੀ ਦੀ ਐਂਟਰੀ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਪੂਰੀ ਤਰ੍ਹਾਂ ਬਦਲ ਗਈਆਂ ਹਨ। 4ਜੀ ਨੈੱਟਵਰਕ ਤੋਂ ਮਿਲਣ ਵਾਲੇ ਤੇਜ਼ ਸਪੀਡ ਇੰਟਰਨੈੱਟ ਨੇ ਸਾਡੇ ਕੰਮ ਕਰਨ ਦੇ ਢੰਗ ਤੋਂ ਲੈ ਕੇ ਮਨੋਰੰਜਨ ਤੇ ਇੱਥੋਂ ਤਕ ਕਿ ਸਿੱਖਿਆ ਨੂੰ ਵੀ ਸੌਖਾ ਬਣਾ ਦਿੱਤਾ ਹੈ। ਕੋਰੋਨਾਵਾਇਰਸ ਮਹਾਮਾਰੀ ਦੌਰਾਨ ਵੀ 4ਜੀ ਨੈੱਟਵਰਕ ਲੋਕਾਂ ਦੇ ਕੰਮ ਨੂੰ ਅਸਾਨ ਬਣਾਉਣ ਲਈ ਬਹੁਤ ਮਦਦਗਾਰ ਸਾਬਤ ਹੋ ਰਿਹਾ ਹੈ ਪਰ ਭਾਰਤ ਦੇ ਅਹਿਮ ਹਿੱਸੇ ਅੰਡੇਮਾਨ ਤੇ ਨਿਕੋਬਾਰ ਆਈਲੈਂਡਜ਼ ਵਿੱਚ ਫਾਸਟ 4ਜੀ ਨੈੱਟਵਰਕ ਉਪਲਬਧ ਨਹੀਂ ਸੀ।
ਭਾਰਤ ਦੀ ਸਭ ਤੋਂ ਵੱਡੀ ਮੋਬਾਈਲ ਕੰਪਨੀਆਂ ਚੋਂ ਇੱਕ ਏਅਰਟੈਲ ਨੇ ਅੰਡੇਮਾਨ ਨਿਕੋਬਾਰ ਨੂੰ ਅਲਟ੍ਰਾ-ਫਾਸਟ 4ਜੀ ਨੈੱਟਵਰਕ ਸੇਵਾ ਪ੍ਰਦਾਨ ਕਰਨ ਲਈ ਬੀਐਸਐਨਐਲ ਨਾਲ ਭਾਈਵਾਲੀ ਕੀਤੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਅੰਡੇਮਾਨ ਤੇ ਨਿਕੋਬਾਰ ਆਈਲੈਂਡਜ਼ ਨੂੰ ਇਹ ਸੇਵਾ ਦਿੱਤੀ ਹੈ।
ਏਅਰਟੈੱਲ ਕਿਉਂਕਿ ਹਮੇਸ਼ਾਂ ਆਪਣੇ ਯੂਜ਼ਰਸ ਦੀ ਫੀਡਬੈਕ ਸੁਣਦਾ ਰਿਹਾ ਹੈ ਤੇ ਇਹੀ ਨਹੀਂ ਉਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਵੀ ਉਤਰਦਾ ਹੈ, ਇਸ ਲਈ ਕੰਪਨੀ ਨੇ ਅੰਡੇਮਾਨ ਤੇ ਨਿਕੋਬਾਰ ਆਈਲੈਂਡ ਨੂੰ ਅਲਟ੍ਰਾ-ਫਾਸਟ 4ਜੀ ਨੈੱਟਵਰਕ ਨਾਲ ਵੀ ਲੈਸ ਕੀਤਾ ਹੈ। ਹਾਲਾਂਕਿ, ਏਅਰਟੈਲ ਲਈ ਇਹ ਕੰਮ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੇਨਈ ਤੋਂ ਸਮੁੰਦਰ ਦੇ ਹੇਠਾਂ 2313 ਕਿਲੋਮੀਟਰ ਦੀ ਆਪਟੀਕਲ ਫਾਈਬਰ ਕੇਬਲ ਵਿਛਾ ਕੇ ਅੰਡੇਮਾਨ ਤੇ ਨਿਕੋਬਾਰ ਆਈਲੈਂਡਜ਼ 'ਤੇ 4ਜੀ ਸੇਵਾ ਸ਼ੁਰੂ ਕੀਤੀ ਹੈ। ਏਅਰਟੈੱਲ ਪਹਿਲਾ ਮੋਬਾਈਲ ਆਪਰੇਟਰ ਹੈ ਜੋ ਅੰਡੇਮਾਨ ਤੇ ਨਿਕੋਬਾਰ 'ਤੇ 4ਜੀ ਦੀ ਅਲਟ੍ਰਾ ਹਾਈ ਸਪੀਡ ਪ੍ਰਦਾਨ ਕਰਵਾ ਰਿਹਾ ਹੈ। ਏਅਰਟੈਲ 2005 ਤੋਂ ਅੰਡੇਮਾਨ ਤੇ ਨਿਕੋਬਾਰ ਵਿੱਚ ਯੂਜ਼ਰਸ ਨੂੰ ਮੋਬਾਈਲ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਏਅਰਟੈਲ ਆਈਲੈਂਡਜ਼ 'ਤੇ ਮੋਬਾਈਲ ਸੇਵਾ ਉਪਲੱਬਧ ਕਰਵਾਉਣ ਵਾਲਾ ਪਹਿਲਾ ਨੈੱਟਵਰਕ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਮੀਦ ਜਤਾਈ ਹੈ ਕਿ 4ਜੀ ਸੇਵਾ ਦੀ ਸ਼ੁਰੂਆਤ ਨਾਲ ਅੰਡੇਮਾਨ ਤੇ ਨਿਕੋਬਾਰ 'ਚ ਪੜਾਈ, ਬੈਂਕਿੰਗ ਤੇ ਆਨਲਾਈਨ ਦੁਨੀਆ ਨਾਲ ਜੁੜੀਆਂ ਹੋਰ ਚੀਜ਼ਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੇਗੀ। ਏਅਰਟੈੱਲ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਨੇ ਇਸ ਪ੍ਰਾਪਤੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਸੁਨੀਲ ਭਾਰਤੀ ਮਿੱਤਲ ਨੇ ਕਿਹਾ, “ਫਾਈਬਰ ਲਾਈਨ ਕਾਰਨ ਭਾਰਤ ਨੇ ਆਪਣੇ ਡਿਜੀਟਲ ਟ੍ਰਾਂਸਮਿਸ਼ਨ ਵਿੱਚ ਨਵਾਂ ਸਥਾਨ ਹਾਸਲ ਕੀਤਾ ਹੈ। ਅਸੀਂ ਪ੍ਰਧਾਨ ਮੰਤਰੀ ਮੋਦੀ ਦੇ ਸ਼ੁਕਰਗੁਜ਼ਾਰ ਹਾਂ, ਉਨ੍ਹਾਂ ਨੇ ਸੇਵਾ ਸ਼ੁਰੂ ਕਰਨ ਲਈ ਆਪਣਾ ਕੀਮਤੀ ਸਮਾਂ ਕੱਢਿਆ।"
ਸੁਨੀਲ ਭਾਰਤੀ ਨੇ 4ਜੀ ਨੈੱਟਵਰਕ ਜਰੀਏ ਆਈਲੈਂਡ 'ਤੇ ਵੱਡੀਆਂ ਤਬਦੀਲੀਆਂ ਦੀ ਉਮੀਦ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ, “ਫਾਈਬਰ ਲਿੰਕ ਅੰਡੇਮਾਨ ਤੇ ਨਿਕੋਬਾਰ ਲਈ ਗੇਮ ਚੇਂਜਰ ਸਾਬਤ ਹੋਏਗਾ। ਫਿਲਹਾਲ ਲੋਕਾਂ ਨੂੰ ਫਾਈਬਰ ਲਿੰਕ ਰਾਹੀਂ 4ਜੀ ਸੇਵਾ ਮਿਲੇਗੀ ਤੇ ਇਹ ਜਲਦੀ ਹੀ 5ਜੀ ਸੇਵਾ ਲਈ ਰਾਹ ਪੱਧਰਾ ਕਰ ਦੇਵੇਗਾ। ਏਅਰਟੈਲ ਸਰਕਾਰ ਦੀ ਡਿਜੀਟਲ ਇੰਡੀਆ ਮੁਹਿੰਮ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਖੜ੍ਹਾ ਹੈ। ਸਾਨੂੰ ਉਮੀਦ ਹੈ ਕਿ ਦੂਰਸੰਚਾਰ ਵਿਭਾਗ ਦੂਰੀ ਨੂੰ ਘਟਾਉਣ ਲਈ ਇੱਕ ਪੁਲ ਦੀ ਤਰ੍ਹਾਂ ਕੰਮ ਕਰੇਗਾ।"
ਦੱਸ ਦਈਏ ਕਿ ਏਅਰਟੈਲ ਆਪਣੇ ਉਪਭੋਗਤਾਵਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵੀ ਸਭ ਤੋਂ ਅੱਗੇ ਹੈ। ਏਅਰਟੈਲ ਨੇ ਆਪਣੇ ਯੂਜ਼ਰਸ ਦੀ ਪ੍ਰੇਸ਼ਾਨੀ ਨੂੰ ਘਟਾਉਣ ਲਈ ਜ਼ੀਰੋ ਸ਼ਿਕਾਇਤ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਏਅਰਟੈਲ ਇਸ ਮੁਹਿੰਮ ਰਾਹੀਂ ਆਪਣੇ ਉਪਭੋਗਤਾਵਾਂ ਦੀਆਂ ਮੁਸ਼ਕਲਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਏਅਰਟੈਲ ਨੇ ਆਪਣੇ ਉਪਭੋਗਤਾਵਾਂ ਦੀ ਇਨਡੋਰ ਕਵਰੇਜ, ਲੌਕਡਾਊਨ ਵਿੱਚ ਰੀਚਾਰਜ ਤੇ ਹੌਲੀ ਡਾਟੇ ਵਰਗੇ ਸਵਾਲਾਂ ਦੇ ਜਵਾਬ ਦੇ ਚੁੱਕਿਆ ਹੈ। ਅੰਡੇਮਾਨ ਆਈਲੈਂਡਜ਼ ਵਿੱਚ ਅਲਟਰਾ-ਫਾਸਟ 4ਜੀ ਨੈੱਟਵਰਕ ਦੀ ਸ਼ੁਰੂਆਤ ਵੀ ਉਸੇ ਦਿਸ਼ਾ ਵਿੱਚ ਇੱਕ ਨਵਾਂ ਤੇ ਸ਼ਾਨਦਾਰ ਕਦਮ ਹੈ।
ਏਅਰਟੈਲ ਨੇ ਅੰਡੇਮਾਨ ਨਿਕੋਬਾਰ ਨੂੰ ਦਿੱਤਾ 4ਜੀ ਦਾ ਤੋਹਫਾ, ਡਿਜ਼ੀਟਲ ਦੁਨੀਆ 'ਚ ਤੇਜ਼ੀ ਨਾਲ ਅੱਗੇ ਵਧਣਗੇ ਦੀਪ ਸਮੂਹ
ABP Live Focus
Updated at:
12 Aug 2020 09:49 PM (IST)
ਪਿਛਲੇ ਛੇ ਸਾਲਾਂ ਵਿੱਚ ਦੇਸ਼ ਵਿੱਚ 4ਜੀ ਦੀ ਐਂਟਰੀ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਪੂਰੀ ਤਰ੍ਹਾਂ ਬਦਲ ਗਈਆਂ ਹਨ। 4ਜੀ ਨੈੱਟਵਰਕ ਤੋਂ ਮਿਲਣ ਵਾਲੇ ਤੇਜ਼ ਸਪੀਡ ਇੰਟਰਨੈੱਟ ਨੇ ਸਾਡੇ ਕੰਮ ਕਰਨ ਦੇ ਢੰਗ ਤੋਂ ਲੈ ਕੇ ਮਨੋਰੰਜਨ ਤੇ ਇੱਥੋਂ ਤਕ ਕਿ ਸਿੱਖਿਆ ਨੂੰ ਵੀ ਸੌਖਾ ਬਣਾ ਦਿੱਤਾ ਹੈ।
- - - - - - - - - Advertisement - - - - - - - - -