ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੇਬਨਾਨ ਦੀ ਮਦਦ ਲਈ $25 ਮਿਲੀਅਨ ਡਾਲਰ ਹੋਰ ਦੇਣ ਦਾ ਫੈਸਲਾ ਕੀਤਾ ਹੈ।ਲੇਬਨਾਨ ਦੇ ਬੇਰੂਤ 'ਚ ਪਿਛਲੇ ਹਫ਼ਤੇ ਹੋਏ ਭਿਆਨਕ ਧਮਾਕਿਆਂ 'ਚ 160 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਵਿਅਕਤੀ ਜ਼ਖਮੀ ਹੋ ਗਏ ਸਨ।ਇਨ੍ਹਾਂ ਧਮਾਕਿਆਂ 'ਚ ਬੇਰੂਤ ਦਾ ਵੱਡਾ ਹਿੱਸਾ ਤਬਾਹ ਹੋ ਗਿਆ ਸੀ।



ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਕੈਨੇਡਾ ਨੇ $5 ਮਿਲੀਅਨ ਡਾਲਰ ਮਦਦ ਲਈ ਦੇਣ ਦਾ ਐਲਾਨ ਕੀਤਾ ਸੀ।ਹੁਣ ਕੈਨੇਡਾ ਲੇਬਨਾਨ ਦੀ ਮਦਦ ਲਈ $30 ਮਿਲੀਅਨ ਡਾਲਰ ਦੇਣਗੇ।



ਅਸਲ ਵਿੱਚ $5 ਮਿਲੀਅਨ ਡਾਲਰ ਦੀ ਸਹਾਇਤਾ, ਜਿਸ ਦੀ ਘੋਸ਼ਣਾ ਵਿਦੇਸ਼ ਮਾਮਲਿਆਂ ਦੇ ਮੰਤਰੀ ਫਰੈਂਕੋਇਸ-ਫਿਲਿਪ ਸ਼ੈਂਪੇਨ ਨੇ ਬੁੱਧਵਾਰ ਨੂੰ ਕੀਤੀ, ਵਿੱਚ ਇੱਕ ਸ਼ੁਰੂਆਤੀ $1.5 ਮਿਲੀਅਨ ਡਾਲਰ ਸ਼ਾਮਲ ਕੀਤਾ ਗਿਆ ਹੈ ਜੋ ਖਾਣ, ਪਨਾਹ ਅਤੇ ਐਮਰਜੈਂਸੀ ਡਾਕਟਰੀ ਸੇਵਾਵਾਂ ਵਰਗੀਆਂ ਜ਼ਰੂਰੀ ਜ਼ਰੂਰਤਾਂ ਦੀ ਪੂਰਤੀ ਲਈ ਲੇਬਨਾਨ ਰੈਡ ਕਰਾਸ ਨੂੰ ਦਿੱਤਾ ਗਿਆ ਸੀ।