ਵਾਸ਼ਿੰਗਟਨ: ਪਹਿਲੀ ਭਾਰਤੀ-ਅਮਰੀਕੀ ਸੈਨੇਟਰ ਕਮਲਾ ਹੈਰਿਸ ਕਿਸੇ ਸਮੇਂ ਰਾਸ਼ਟਰਪਤੀ ਦੇ ਅਹੁਦੇ ਲਈ ਬਿਡੇਨ ਨੂੰ ਚੁਣੌਤੀ ਦੇ ਰਹੀ ਸੀ। ਹੁਣ ਖ਼ਬਰ ਹੈ ਕਿ ਜੋ ਬਿਡੇਨ ਨੇ ਉਨ੍ਹਾਂ ਨੂੰ ਆਪਣਾ ਉਪ-ਰਾਸ਼ਟਰਪਤੀ ਉਮੀਦਵਾਰ ਚੁਣਿਆ ਹੈ। ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਜੋ ਬਿਡੇਨ ਨੇ ਟਵੀਟ ਵਿੱਚ ਅੱਗੇ ਲਿਖਿਆ, “ਜਦੋਂ ਤੋਂ ਕਮਲਾ ਹੈਰਿਸ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਸੀ, ਮੈਂ ਉਨ੍ਹਾਂ ਨੂੰ ਕੰਮ ਕਰਦਿਆਂ ਵੇਖਿਆ। ਉਨ੍ਹਾਂ ਵੱਡੇ-ਵੱਡੇ ਬੈਂਕਾਂ ਨੂੰ ਚੁਣੌਤੀ ਦਿੱਤੀ, ਕਿਰਤੀ ਲੋਕਾਂ ਦੀ ਮਦਦ ਕੀਤੀ ਹੈ ਤੇ ਔਰਤਾਂ ਤੇ ਬੱਚਿਆਂ ਨੂੰ ਸ਼ੋਸ਼ਣ ਤੋਂ ਬਚਾਇਆ। ਮੈਨੂੰ ਉਦੋਂ ਵੀ ਮਾਣ ਸੀ ਤੇ ਅੱਜ ਵੀ ਮਾਣ ਮਹਿਸੂਸ ਕਰਦਾ ਹਾਂ।”
ਹੁਣ ਜਾਣੋ ਕੌਣ ਹੈ ਕਮਲਾ ਹੈਰਿਸ:
ਭਾਰਤੀ ਮੂਲ ਦੀ ਸਿਨੇਟਰ ਦੀ ਮਾਂ ਦਾ ਜਨਮ ਤਾਮਿਲਨਾਡੂ ਵਿੱਚ ਹੋਇਆ ਸੀ ਤੇ ਉਸ ਦੇ ਪਿਤਾ ਜੈਮੇਕਾ ਦੇ ਅਫਰੀਕੀ ਅਮਰੀਕੀ ਹਨ। ਦੋਵੇਂ ਅਮਰੀਕਾ ਪੜ੍ਹਨ ਲਈ ਆਏ ਸੀ ਤੇ ਉਸ ਤੋਂ ਬਾਅਦ ਇੱਥੇ ਆ ਕੇ ਵੱਸ ਗਏ। ਬਾਅਦ ਵਿੱਚ ਮਾਪਿਆਂ ਦਾ ਤਲਾਕ ਹੋ ਗਿਆ ਸੀ।
ਕਮਲਾ ਕੈਲੀਫੋਰਨੀਆ ਤੋਂ ਹੈ, ਉਹ ਭਾਰਤੀ ਹੈ, ਉਸ ਦੀ ਮਾਂ ਸ਼ਿਆਮਲ ਗੋਪਾਲਨ ਇੱਕ ਕੈਂਸਰ ਖੋਜਕਰਤਾ ਹੈ ਤੇ ਉਸ ਦੇ ਪਿਤਾ ਡੋਨਾਲਡ ਹੈਰਿਸ ਇੱਕ ਅਫਰੀਕੀ ਜਮੈਕਨ ਹਨ। ਕਮਲਾ ਹੈਰਿਸ ਨੇ ਹਾਵਰਡ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ। ਹਾਵਰਡ ਤੋਂ ਬਾਅਦ ਉਨ੍ਹਾਂ ਨੇ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ।
ਇਸ ਤੋਂ ਬਾਅਦ ਉਹ ਅਟਾਰਨੀ ਜਨਰਲ ਬਣੀ। ਕਮਲਾ ਇਸ ਅਹੁਦੇ 'ਤੇ ਪਹੁੰਚਣ ਵਾਲੀ ਪਹਿਲੀ ਮਹਿਲਾ ਤੇ ਪਹਿਲੀ ਅਫਰੀਕੀ-ਅਮਰੀਕੀ ਸੀ। ਦੋ ਵਾਰ ਅਟਾਰਨੀ ਜਨਰਲ ਦੇ ਅਹੁਦੇ 'ਤੇ ਰਹੀ ਤੇ ਇਸ ਤੋਂ ਬਾਅਦ ਸਾਲ 2017 'ਚ ਸੰਸਦ ਮੈਂਬਰ ਬਣੀ। ਕਮਲਾ ਦੂਜੀ ਅਸ਼ਵੇਤ ਮਹਿਲਾ ਹੈ ਜੋ ਸਾਂਸਦ ਬਣੀ। ਇਸ ਤੋਂ ਪਹਿਲਾਂ ਲੁਸਿਆਨਾ ਦੇ ਸਾਬਕਾ ਗਵਰਨਰ ਬੌਬੀ ਜਿੰਦਲ ਨੇ 2015 ਚੋਣਾਂ 'ਚ ਮੌਜੂਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਚੋਣਾਂ ਲੜੀਆਂ ਸੀ। ਉਨ੍ਹਾਂ ਦੀ ਭੈਣ ਮਾਇਆ ਹੈਰਿਸ ਸਾਲ 2016 'ਚ ਹਿਲੇਰੀ ਕਲਿੰਟਲ ਦੇ ਪ੍ਰਚਾਰ ਮੁਹਿੰਮ ਦਾ ਹਿੱਸਾ ਸੀ।
WHO ਦਾ ਦਾਅਵਾ: ਵੈਕਸੀਨ ਲਈ 100 ਬਿਲੀਅਨ ਡਾਲਰ ਦੀ ਲੋੜ, ਅਜੇ 10 ਫੀਸਦ ਵੀ ਇਕੱਠੇ ਨਹੀਂ ਹੋਏ
ਕਮਲਾ ਹੈਰਿਸ ਨੇ ਕੀਤੀ ਜੋ ਬਿਡੇਨ ਦੀ ਸ਼ਲਾਘਾ:
ਉਪ-ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਤੋਂ ਬਾਅਦ 55 ਸਾਲਾ ਕਮਲਾ ਹੈਰਿਸ ਨੇ ਕਿਹਾ ਕਿ ਜੋ ਬਿਡੇਨ ਅਮਰੀਕੀ ਲੋਕਾਂ ਨੂੰ ਇੱਕਜੁਟ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਸਾਡੇ ਲਈ ਲੜਦਿਆਂ ਬਿਤਾਇਆ। ਉਹ ਇੱਕ ਅਜਿਹਾ ਅਮਰੀਕਾ ਰਾਸ਼ਟਰਪਤੀ ਬਣਾਏਗਾ ਜੋ ਸਾਡੇ ਆਦਰਸ਼ਾਂ ਨੂੰ ਪੂਰਾ ਕਰੇ। ਉਪ-ਰਾਸ਼ਟਰਪਤੀ ਲਈ ਪਾਰਟੀ ਦੇ ਉਮੀਦਵਾਰ ਵਜੋਂ ਸ਼ਾਮਲ ਹੋਣ 'ਤੇ ਮੈਨੂੰ ਮਾਣ ਮਹਿਸੂਸ ਹੋਇਆ।
ਦੱਸ ਦਈਏ ਕਿ ਕਮਲਾ ਅਮਰੀਕਾ ਵਿੱਚ ਪੁਲਿਸ ਸੁਧਾਰਾਂ ਦਾ ਬਹੁਤ ਮਜ਼ਬੂਤ ਸਮਰਥਕ ਹੈ। ਜੋ ਬਿਡੇਨ 3 ਨਵੰਬਰ ਨੂੰ ਹੋਣ ਵਾਲੀਆਂ ਰਾਸਸ਼ਟਰਪਤੀ ਚੋਣਾਂ ਵਿੱਚ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਹਮਣੇ ਹਨ। ਟਰੰਪ ਰਿਪਬਲਿਕਨ ਉਮੀਦਵਾਰ ਹਨ।
ਕੋਰੋਨਾ ਵੈਕਸੀਨ ਲਈ ਅਮਰੀਕਾ ਨੇ ਡੇਢ ਬਿਲੀਅਨ ਡਾਲਰ ਦਾ ਕੀਤਾ ਸਮਝੌਤਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਰਚਿਆ ਇਤਿਹਾਸ, ਅਮਰੀਕਾ 'ਚ ਚੁਣੀ ਗਈ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ
ਏਬੀਪੀ ਸਾਂਝਾ
Updated at:
12 Aug 2020 03:25 PM (IST)
ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਨੇ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੂੰ ਉੱਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਨਿਯੁਕਤ ਕੀਤਾ ਹੈ। ਬਿਡੇਨ ਨੇ ਉਨ੍ਹਾਂ ਨੂੰ ਬਹਾਦਰ ਯੋਧਾ ਤੇ ਅਮਰੀਕਾ ਦੇ ਸਰਬੋਤਮ ਨੌਕਰਸ਼ਾਹ ਦੱਸਿਆ ਹੈ।
- - - - - - - - - Advertisement - - - - - - - - -