ਰਿਲਾਇੰਸ ਜੀਓ ਨੇ ਹਾਲ ਹੀ ਵਿੱਚ ਆਪਣੇ ਤਿੰਨ ਪ੍ਰੀ-ਪੇਡ ਪਲਾਨ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਜਿਓ ਤੋਂ ਬਾਅਦ ਹੁਣ ਏਅਰਟੈੱਲ ਨੇ ਵੀ ਆਪਣੇ ਪਲਾਨ ਮਹਿੰਗੇ ਕਰ ਦਿੱਤੇ ਹਨ। ਏਅਰਟੈੱਲ ਨੇ ਪੋਸਟਪੇਡ ਦੇ ਨਾਲ ਆਪਣੇ ਪਲਾਨ ਮਹਿੰਗੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸਿੱਧੇ ਤੌਰ 'ਤੇ ਇਸ ਨੂੰ ਮਹਿੰਗਾ ਟੈਰਿਫ ਦੀ ਸ਼ੁਰੂਆਤ ਮੰਨਿਆ ਜਾ ਸਕਦਾ ਹੈ। ਏਅਰਟੈੱਲ ਦਾ ਇੱਕ ਪੋਸਟਪੇਡ ਪਲਾਨ ਪਲ ਵਿੱਚ ਹੀ 200 ਰੁਪਏ ਮਹਿੰਗਾ ਹੋ ਗਿਆ ਹੈ। ਆਓ ਜਾਣਦੇ ਹਾਂ ਇਸ ਬਾਰੇ...
1,199 ਰੁਪਏ ਦਾ ਹੋਇਆ 999 ਰੁਪਏ ਵਾਲਾ ਪਲਾਨ
1,199 ਰੁਪਏ ਦਾ ਹੋਇਆ 999 ਰੁਪਏ ਵਾਲਾ ਪਲਾਨ
ਏਅਰਟੈੱਲ ਨੇ ਗੁਪਤ ਰੂਪ ਨਾਲ ਇਸ ਪੋਸਟਪੇਡ ਪਲਾਨ ਦੀ ਕੀਮਤ ਵਧਾ ਦਿੱਤੀ ਹੈ। ਹੁਣ 1,199 ਰੁਪਏ ਵਾਲੇ ਪਲਾਨ ਵਿੱਚ ਉਹੀ ਫਾਇਦੇ ਮਿਲ ਰਹੇ ਹਨ ਜੋ ਪਹਿਲਾਂ 999 ਰੁਪਏ ਵਿੱਚ ਮਿਲਦੇ ਸਨ। ਇਸ ਪਲਾਨ 'ਚ ਤੁਹਾਨੂੰ 150GB ਮਹੀਨਾਵਾਰ ਡਾਟਾ ਦੇ ਨਾਲ 30GB ਐਡ-ਆਨ ਡਾਟਾ ਮਿਲੇਗਾ। ਇਸ ਪਲਾਨ ਨਾਲ ਦੋ ਨੰਬਰਾਂ ਤੋਂ ਅਨਲਿਮਟਿਡ ਕਾਲਿੰਗ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ 'ਚ ਹਰ ਰੋਜ਼ 100 SMS ਮਿਲਣਗੇ। ਇਸ ਪਲਾਨ ਵਿੱਚ ਨੈੱਟਫਲਿਕਸ ਮਾਸਿਕ ਅਤੇ ਐਮਾਜ਼ਾਨ ਪ੍ਰਾਈਮ ਵੀਡੀਓ ਦੀ ਸਬਸਕ੍ਰਿਪਸ਼ਨ 6 ਮਹੀਨਿਆਂ ਲਈ ਉਪਲਬਧ ਹੋਵੇਗੀ। ਇਸ ਪਲਾਨ ਵਿੱਚ ਇੱਕ ਸਾਲ ਲਈ Disney+ Hotstar ਮੋਬਾਈਲ ਪਲਾਨ ਵੀ ਉਪਲਬਧ ਹੋਵੇਗਾ।
ਹੁਣ 999 ਰੁਪਏ ਦੇ ਪਲਾਨ 'ਚ ਕੀ ਮਿਲੇਗਾ
ਏਅਰਟੈੱਲ ਨੇ ਪਹਿਲਾਂ 999 ਰੁਪਏ 'ਚ ਮਿਲਣ ਵਾਲੀਆਂ ਸੁਵਿਧਾਵਾਂ ਨੂੰ ਘਟਾ ਦਿੱਤਾ ਹੈ। ਹੁਣ ਇਸ ਪਲਾਨ 'ਚ ਤੁਹਾਨੂੰ 100 GB ਮਹੀਨਾਵਾਰ ਡਾਟਾ ਦੇ ਨਾਲ 30 GB ਐਡ ਆਨ ਡਾਟਾ ਮਿਲੇਗਾ। ਇਸ ਪਲਾਨ 'ਚ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 100 SMS ਵੀ ਮਿਲਣਗੇ। ਇਸ ਪਲਾਨ ਵਿੱਚ ਦੋ ਐਡ-ਆਨ ਕਨੈਕਸ਼ਨ ਵਰਤੇ ਜਾ ਸਕਦੇ ਹਨ। ਏਅਰਟੈੱਲ ਦੇ ਇਸ ਪਲਾਨ 'ਚ ਏਅਰਟੈੱਲ ਥੈਂਕਸ ਐਪਸ ਦੇ ਫਾਇਦੇ ਮਿਲਣਗੇ।