ਨਵੀਂ ਦਿੱਲੀ: ਜੀਓ ਫਾਈਬਰ ਦੀ ਲਾਂਚ ਤੋਂ ਪਹਿਲਾਂ ਹੀ ਏਅਰਟੈੱਲ ਨੇ ਆਪਣੇ ਤਾਰ ਵਾਲੀ ਇੰਟਰਨੈੱਟ ਬ੍ਰਾਡਬੈਂਡ ਸੇਵਾ 'ਤੇ ਵੱਡੇ ਆਫਰ ਦੇਣ ਦੇ ਐਲਾਨ ਕਰ ਦਿੱਤੇ ਹਨ। ਏਅਰਟੈੱਲ ਬ੍ਰਾਂਡਬੈਂਡ ਪਹਿਲਾਂ ਖਪਤਕਾਰਾਂ ਨੂੰ 1000GB ਬੋਨਸ ਡੇਟਾ ਦੇ ਰਹੀ ਸੀ, ਪਰ ਹੁਣ ਕੰਪਨੀ ਨੇ ਇਹ ਬੋਨਸ ਡੇਟਾ ਨੂੰ ਕੁਝ ਪਲਾਨਜ਼ ਲਈ ਸੋਧਣ ਦਾ ਫੈਸਲਾ ਕਰ ਲਿਆ ਹੈ।

ਏਅਰਟੈੱਲ ਵਿੱਚ ਹਾਲਲੇ ਵੀ 799 ਰੁਪਏ ਦਾ ਬੇਸਿਕ, 1,099 ਰੁਪਏ 'ਚ ਐਂਟਰਟੇਨਮੈਂਟ, 1,599 ਰੁਪਏ ਵਿੱਚ ਪ੍ਰੀਮੀਅਮ ਤੇ 1,999 ਰੁਪਏ ਵਿੱਚ ਵੀਆਈਪੀ ਪਲਾਨ ਮਿਲ ਰਹੇ ਹਨ। ਇਨ੍ਹਾਂ ਸਾਰੇ ਪਲਾਨਜ਼ ਵਿੱਚ ਹੁਣ ਏਅਰਟੈੱਲ ਬੋਨਸ ਡੇਟਾ ਨਹੀਂ ਦੇਵੇਗਾ। ਕੰਪਨੀ ਨੇ ਹੁਣ ਇਨ੍ਹਾਂ ਸਾਰੇ ਪਲਾਨਜ਼ ਵਿੱਚ ਅਨਲਿਮਿਟਡ ਡੇਟਾ ਆਫਰ ਕਰਨ ਦਾ ਫੈਸਲਾ ਕਰ ਲਿਆ ਹੈ। ਅਜਿਹੇ ਵਿੱਚ ਬੋਨਸ ਡੇਟਾ ਦੀ ਲੋੜ ਹੀ ਨਹੀਂ ਰਹੇਗੀ।

ਕੰਪਨੀ ਹੁਣ ਆਪਣੇ 799 ਰੁਪਏ ਵਾਲੇ ਬੇਸਿਕ ਪਲਾਨ ਵਿੱਚ 40Mbps ਦੀ ਇੰਟਰਨੈੱਟ ਰਫਤਾਰ ਤੇ 200 GB ਵਾਧੂ ਡੇਟਾ ਦੇ ਰਹੀ ਹੈ। ਇਸੇ ਤਰ੍ਹਾਂ 1,099 ਰੁਪਏ ਵਿੱਚ 100Mbps ਦੀ ਸਪੀਡ ਤੇ 500GB ਵਾਧੂ ਡੇਟਾ ਤੇ ਪ੍ਰੀਮੀਅਮ ਪੈਕ ਵਿੱਚ 1000GB ਵਾਧੂ ਡੇਟਾ ਮਿਲਦਾ ਹੈ। ਦੂਜੇ ਪਾਸੇ ਟਾਟਾ ਸਕਾਈ ਨੇ ਵੀ ਯੂਜ਼ਰਜ਼ ਨੂੰ ਛੇ ਮਹੀਨੇ ਦੀ ਵਾਧੂ ਵੈਲੀਡਿਟੀ ਦੇ ਆਫਰ ਦੇਣ ਦਾ ਫੈਸਲਾ ਕੀਤਾ ਹੈ। ਅਜਿਹੇ ਵਿੱਚ ਏਅਰਟੈੱਲ ਨੇ ਆਪਣੇ ਪਲਾਨ ਸੋਧੇ ਹਨ।