ਨਵੀਂ ਦਿੱਲੀ: ਜੀਓ ਫਾਈਬਰ ਸਰਵਿਸ 5 ਸਤੰਬਰ ਤੋਂ ਲੌਂਚ ਹੋਣ ਵਾਲੀ ਹੈ। ਜੀਓ ਦੀ ਫਾਈਬਰ ਸਰਵਿਸ ਲੌਂਚ ਤੋਂ ਪਹਿਲਾਂ ਦੂਜੇ ਆਪਰੇਟਰਸ ਵੱਲੋਂ ਆਪਣੇ ਗਾਹਕਾਂ ਨੂੰ ਖੁਸ਼ ਕਰਨ ਦੀ ਕਵਾਇਦ ਸ਼ੁਰੂ ਹੋ ਗਈ ਹੈ। ਇਸ ਲਿਸਟ ‘ਚ ਟਾਟਾ ਸਕਾਈ ਆਪਣੇ ਯੂਜ਼ਰਸ ਲਈ ਧਮਾਕੇਦਾਰ ਆਫਰ ਲੈ ਕੇ ਆਇਆ ਹੈ।

ਟਾਟਾ ਸਕਾਈ ਆਪਣੇ ਬ੍ਰਾਡਬੈਂਡ ਯੂਜ਼ਰਸ ਨੂੰ ਲੌਂਗ ਟਰਮ ਪਲਾਨ ‘ਚ ਛੇ ਮਹੀਨੇ ਦੀ ਵਧੇਰੇ ਵੈਲਡਿਟੀ ਆਫਰ ਕਰ ਰਿਹਾ ਹੈ। ਜੇਕਰ ਕੋਈ ਯੂਜ਼ਰ 12 ਮਹੀਨੇ ਦਾ ਪਲਾਨ ਲੈਂਦਾ ਹੈ ਤਾਂ ਉਸ ਨੂੰ ਵਧੇਰੇ ਛੇ ਮਹੀਨੇ ਦੀ ਵੈਲਡੀਟੀ ਦਿੱਤੀ ਜਾ ਰਹੀ ਹੈ। ਨੌਂ ਮਹੀਨੇ ਦੇ ਪਲਾਨ ‘ਚ ਟਾਟਾ ਸਕਾਈ ਚਾਰ ਮਹੀਨੇ ਦੀ ਜ਼ਿਆਦਾ ਵੈਲਡਿਟੀ ਦੇ ਰਿਹਾ ਹੈ।

ਇਨ੍ਹਾਂ ਦੋਵੇਂ ਪਲਾਨਸ ਤੋਂ ਇਲਾਵਾ ਟਾਟਾ ਸਕਾਈ ਤਿੰਨ ਮਹੀਨੇ ਤੇ 6 ਮਹੀਨੇ ਦੇ ਪਲਾਨ ‘ਚ ਵੀ ਜਲਦੀ ਹੀ ਆਫਰ ਦਾ ਐਲਾਨ ਕੀਤਾ ਜਾ ਸਕਦਾ ਹੈ। ਜਦਕਿ ਟਾਟਾ ਸਕਾਈ ਨੇ ਹਰ ਖੇਤਰ ‘ਚ ਜੋ ਆਫਰ ਲੌਂਚ ਕੀਤੇ ਹਨ, ਉਨ੍ਹਾਂ ‘ਚ ਥੋੜ੍ਹਾ-ਥੋੜ੍ਹਾ ਫਰਕ ਹੈ। ਕੰਪਨੀ ਹੁਣ ਯੂਜ਼ਰਸ ਨੁੰ 100Mbps ਦਾ ਪਲਾਨ ਬਗੈਰ ਕਿਸੇ ਡਾਟਾ ਲਿਮਟ ਦੇ ਆਫਰ ਕਰ ਰਹੀ ਹੈ।

ਉਂਝ ਟਾਟਾ ਸਕਾਈ ‘ਚ ਫਿਕਸਡ ਡੇਟਾ ਪਲਾਨਸ ਵੀ ਹਨ। ਇੱਕ ਮਹੀਨੇ ਦੀ ਵੈਲਡਿਟੀ ਵਾਲੇ ਕੰਪਨੀ ਨੇ 5 ਪਲਾਨ ਲੌਂਚ ਕੀਤੇ ਹਨ ਜੋ 590 ਰੁਪਏ ਤੋਂ ਸ਼ੁਰੂ ਹੋ ਕੇ 1300 ਰੁਪਏ ਤਕ ਹੈ। ਇਨ੍ਹਾਂ ਪਲਾਨਸ ‘ਚ ਕੰਪਨੀ 16Mbps ਤੋਂ ਲੈ ਕੇ 100Mbps ਦੀ ਸਪੀਡ ਦੇ ਰਹੀ ਹੈ।