ਵੱਡੀ ਈ-ਕਾਮਰਸ ਕੰਪਨੀ ਐਮੇਜ਼ੌਨ ਨੇ ਭਾਰਤ ’ਚ ਯੂਜ਼ਰਜ਼ ਲਈ ਆਪਣੀ ਸ਼ਾਪਿੰਗ ਐਪ ਉੱਤੇ ਇੱਕ ‘ਮਿੰਨੀ ਟੀਵੀ’ (Mini TV) ਲਾਂਚ ਕੀਤਾ ਹੈ। ਐਮੇਜ਼ੌਨ ਮਿੰਨੀ ਟੀਵੀ ਇੱਕ ਐਡ ਸਪੋਰਟੇਡ ਫ਼੍ਰੀ ਵੀਡੀਓ ਸਟ੍ਰੀਮਿੰਗ ਸਰਵਿਸ ਹੈ, ਜਿਸ ਲਈ ਦੂਜੀਆਂ ਸਟ੍ਰੀਮਿੰਗ ਐਪਸ ਦੇ ਉਲਟ ਕਿਸੇ ਵੀ ਸਬਸਕ੍ਰਿਪਸ਼ਨ ਦੀ ਜ਼ਰੂਰਤ ਨਹੀਂ ਹੋਵੇਗੀ।


ਕੀ ਹੈ ਐਮੇਜ਼ੌਨ ਮਿੰਨੀ ਟੀਵੀ?


ਐਮੇਜ਼ੌਨ ਅਨੁਸਾਰ ਮਿੰਨੀ ਟੀਵੀ ਉੱਤੇ ਵੈੱਬ ਸੀਰੀਜ਼, ਕਾਮੇਡੀ ਸ਼ੋਅ, ਟੇਕ ਨਿਊਜ਼, ਫ਼ੂਡ, ਬਿਊਟੀ, ਫ਼ੈਸ਼ਨ ਆਦਿ ਵਿੱਚ ਪੇਸ਼ੇਵਰਾਨਾ ਤੌਰ ’ਤੇ ਕ੍ਰੀਏਟਿਡ ਤੇ ਕਿਊਰੇਟਡ ਕੰਟੈਂਟ ਵੇਖਿਆ ਜਾ ਸਕੇਗਾ। ਇਸ ਦੀ ਸੂਚੀ ਵਿੱਚ ਟੀਵੀਐਫ਼, ਪਾਕੇਟ ਅਸੈੱਸ ਜਿਹੇ ਪ੍ਰਮੁੱਖ ਸਟੂਡੀਓ ਤੇ ਕਾਮੇਡੀਅਨ ਆਸ਼ੀਸ਼ ਚੰਚਲਾਨੀ, ਅਮਿਤ ਭਡਾਨਾ, ਰਾਊਂਡ 2 ਹੈੱਲ, ਹਰਸ਼ ਬੇਨੀਵਾਲ, ਸ਼ਰੁਤੀ ਅਰਜੁਨ ਆਨੰਦ, ਐਲਵਿਸ਼ ਯਾਦਵ, ਪ੍ਰਾਜਕਤਾ, ਕੋਲੀ, ਸਵੈਗਰ ਸ਼ਰਮਾ, ਆਕਾਸ਼ ਗੁਪਤਾ ਤੇ ਨਿਸ਼ਾਂਤ ਤੰਵਰ ਆਦਿ ਸ਼ਾਮਲ ਹਨ।


<blockquote class="twitter-tweet"><p lang="en" dir="ltr">Introducing the Amazon miniTV – a free video streaming service. Watch entertaining, trendy and fresh videos for free – no paid subscription required – on Amazon’s shopping app! <a rel='nofollow'>https://t.co/wfQH9Eu0Mg</a> <a rel='nofollow'>pic.twitter.com/aHLCsr78NR</a></p>&mdash; Amazon India (@amazonIN) <a rel='nofollow'>May 15, 2021</a></blockquote> <script async src="https://platform.twitter.com/widgets.js" charset="utf-8"></script>


ਇਨ੍ਹਾਂ ਤੋਂ ਇਲਾਵਾ ਮਿੰਨੀ ਟੀਵੀ ਉੱਤੇ ਦਰਸ਼ਕਾਂ ਨੂੰ ਟੈੱਕ ਮਾਹਿਰ ਟ੍ਰੈਕਿਨ ਟੈੱਕ, ਫ਼ੈਸ਼ਨ ਅਤੇ ਬਿਊਟੀ ਮਾਹਿਰਾਂ ਜਿਵੇਂ ਸੇਜਲ ਕੁਮਾਰ, ਮਾਲਵਿਕਾ ਸੀਤਲਾਨੀ, ਜੋਵਿਤਾ ਜਾਰਜ, ਪ੍ਰੇਰਣਾ ਛਾਬੜਾ ਅਤੇ ਸ਼ਿਵਸ਼ਕਤੀ ਆਦਿ ਵੇਖਣ ਨੂੰ ਮਿਲਣਗੇ।


ਪ੍ਰਾਈਮ ਵੀਡੀਓ ਤੋਂ ਵੱਖ ਹੈ ਐਮੇਜ਼ੌਨ ਮਿੰਨੀ ਟੀਵੀ


ਐਮੇਜ਼ੌਨ ਮਿੰਨੀ ਟੀਵੀ ਅਜਿਹੇ ਸਮੇਂ ਲਾਂਚ ਹੋਇਆ ਹੈ, ਜਦੋਂ ਐਮੇਜ਼ੌਨ ਕੋਲ ਪਹਿਲਾਂ ਤੋਂ ਹੀ ਵਿਡੀਓ ਮਨੋਰੰਜਜਨ ਪਲੇਟਫ਼ਾਰਮ- ਪ੍ਰਾਈਮ ਵਿਡੀਓ ਹੈ। ਫਿਰ ਇਹ ਦੋਵੇਂ ਵੱਖ ਕਿਵੇਂ ਹਨ? ਐਮੇਜ਼ੌਨ ਪ੍ਰਾਈਮ ਵਿਡੀਓ ਸਬਸਕ੍ਰਿਪਸ਼ਨ ਉੱਤੇ ਆਧਾਰਤ ਹੈ, ਜਦ ਕਿ ਮਿੰਨੀ ਟੀ ਪੂਰੀ ਤਰ੍ਹਾਂ ਮੁਫ਼ਤ ਹੈ ਤੇ ਇਸ ਲਈ ਕਿਸੇ ਵੱਖਰੀ ਐਪ ਦੀ ਜ਼ਰੂਰਤ ਨਹੀਂ। ਇਸ ਦੀ ਵਰਤੋਂ ਉਸੇ ਐਪ ਉੱਤੇ ਕੀਤੀ ਜਾ ਸਕਦੀ ਹੈ, ਜਿੱਥੇ ਤੁਸੀਂ ਆਨਲਾਈਨ ਸ਼ਾਪਿੰਗ ਕਰਦੇ ਹੋ।


ਪ੍ਰਾਈਮ ਵਿਡੀਓ ਅੰਗਰੇਜ਼ੀ ਤੇ ਨੌਂ ਭਾਰਤੀ ਭਾਸ਼ਾਵਾਂ ਵਿੱਚ ਐਮੇਜ਼ੌਨ ਓਰਿਜਨਲ, ਨਵੀਂਆਂ ਫ਼ਿਲਮਾਂ ਤੇ ਟੀਵੀ ਸ਼ੋਅਜ਼ ਦੀ ਇੱਕ ਕੁਲੈਕਸ਼ਨ ਪ੍ਰਦਾਨ ਕਰਦਾ ਹੈ। ਦਰਸ਼ਕ ਪ੍ਰਾਈਮ ਵੀਡੀਓ ਨੂੰ ਐਪ ਉੱਤੇ ਵੀ ਅਕਸੈੱਸ ਕਰ ਸਕਦੇ ਹਨ ਜਾਂ ਇਸ ਨੂੰ ਆਪਣੇ ਸਮਾਰਟ ਟੀਵੀ ਉੱਤੇ ਵੀ ਸਟ੍ਰੀਮ ਕਰ ਸਕਦੇ ਹਨ।


 


ਫ਼ਿਲਹਾਲ ਮਿੰਨੀ ਟੀਵੀ ਕੇਵਲ ਐਂਡ੍ਰਾਇਡ ਫ਼ੋਨ ਉੱਤੇ ਹੀ ਉਪਲਬਧ ਹੋਵੇਗਾ। ਕੁਝ ਮਹੀਨਿਆਂ ’ਚ ਇਸ ਨੂੰ ਆਈਓਐੱਸ ਐਪ ਤੇ ਮੋਬਾਈਲ ਵੈੱਬ ਉੱਤੇ ਅਕਸੈਂਟਡ ਕੀਤਾ ਜਾਵੇਗਾ।