Tik-Tok ਡਿਲੀਟ ਕਰਨ ਦੀ ਗੱਲ ਤੋਂ ਪਿੱਛੇ ਹੱਟਿਆ Amazon, ਕਿਹਾ ਗਲਤੀ ਨਾਲ ਚਲਾ ਗਿਆ ਈ-ਮੇਲ
ਏਬੀਪੀ ਸਾਂਝਾ | 11 Jul 2020 11:04 AM (IST)
ਸਭ ਤੋਂ ਵੱਡਾ ਈ-ਕਾਮਰਸ ਪੋਰਟਲ ਐਮਾਜ਼ਾਨ (Amazon) ਆਪਣੇ ਉਸ ਈਮੇਲ ਨੂੰ ਬੈਕਫੁੱਟ 'ਤੇ ਲੈ ਕੇ ਆਇਆ ਹੈ ਜਿਸ 'ਚ ਉਸ ਨੇ ਆਪਣੇ ਕਰਮਚਾਰੀਆਂ ਨੂੰ ਤੁਰੰਤ ਟਿੱਕ-ਟੋਕ ਐਪ ਨੂੰ ਹਟਾਉਣ ਲਈ ਕਿਹਾ ਹੈ। ਈਮੇਲ ਭੇਜਣ ਦੇ ਕੁਝ ਘੰਟਿਆਂ ਬਾਅਦ ਹੀ, ਐਮਾਜ਼ਾਨ ਵਲੋਂ ਸਪੱਸ਼ਟ ਕੀਤਾ ਗਿਆ ਕਿ ਮੇਲ ਗਲਤੀ ਨਾਲ ਚਲਾ ਗਿਆ ਸੀ।